53.38 F
New York, US
March 16, 2026
PreetNama
ਫਿਲਮ-ਸੰਸਾਰ/Filmy

ਸ਼ਵੇਤਾ ਤਿਵਾੜੀ ‘ਤੇ ਲੱਗੇ ਬੱਚਾ ਲੈ ਕੇ ਭੱਜਣ ਦੇ ਇਲਜ਼ਾਮ, ਸਬੂਤ ਵਜੋਂ ਐਕਸ ਪਤੀ ਨੇ ਸ਼ੇਅਰ ਕੀਤੀ ਵੀਡੀਓ

ਟੀਵੀ ਦੀ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾੜੀ ਤੋਂ ਅਲੱਗ ਹੋਏ ਪਤੀ ਅਭਿਨਵ ਕੋਹਲੀ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਸ਼ਵੇਤਾ ਉਨ੍ਹਾਂ ਨੂੰ ਘਰ ਆਉਣ ਤੋਂ ਇਨਕਾਰ ਕਰ ਰਹੀ ਹੈ। ਦੋਵੇਂ ਸ਼ਵੇਤਾ ਦੇ ਘਰ ਨੇੜੇ ਬਹਿਸ ਕਰਦੇ ਨਜ਼ਰ ਆ ਰਹੇ ਹਨ। ਇਸ ਬਾਰੇ ਦੋਵਾਂ ਵਿਚਾਲੇ ਧੱਕਾ ਮੁੱਕੀ ਵੀ ਹੋਈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ,ਸ਼ਵੇਤਾ ਦੇ ਪਤੀ ਨੇ ਲਿਖਿਆ ਕਿ ਉਹ ਉਸ ਨੂੰ ਆਪਣੇ ਬੇਟੇ ਰਿਆਂਸ਼ ਨੂੰ ਮਿਲਣ ਨਹੀਂ ਦੇ ਰਹੀ।

ਇਸ ਵੀਡੀਓ ਨੂੰ ਅਭਿਨਵ ਕੋਹਲੀ ਨੇ ਰਿਕਾਰਡ ਕੀਤਾ। ਇਸ ਵਿੱਚ ਸ਼ਵੇਤਾ ਤਿਵਾੜੀ ਘਰ ਦੇ ਦਰਵਾਜ਼ੇ ਦੇ ਕੋਲ ਖੜ੍ਹੀ ਹੈ ਅਤੇ ਅਭਿਨਵ ਨੂੰ ਘਰ ਵਿੱਚ ਆਉਣ ਤੋਂ ਰੋਕ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਭਿਨਵ ਕੋਹਲੀ ਨੇ ਲਿਖਿਆ, “ਮੇਰੀ ਚੰਗਿਆਈ ਦਾ ਫਾਇਦਾ ਚੁੱਕਿਆ। ਮਈ ਤੋਂ ਸਤੰਬਰ ਤੱਕ ਉਸ ਨੂੰ ਮੇਰੇ ਤੋਂ ਦੂਰ ਰੱਖਿਆ ਗਿਆ, ਜਦੋ ਬੱਚੇ ਨੂੰ ਕੋਰੋਨਾ ਹੋਇਆ ਤਾਂ ਦੇ ਦਿੱਤਾ, ਜਦੋਂ ਬੱਚਾ ਆਉਣਾ ਨਹੀਂ ਚਾਹੁੰਦਾ ਸੀ ਤਾਂ ਮੈਂ ਕਿਹਾ, ਆਓ ਅਤੇ ਉਸ ਨੂੰ ਸਮਝਾਓ ਅਤੇ ਉਸ ਨੂੰ ਪਿਆਰ ਨਾਲ ਲੈ ਜਾਓ ਤੇ ਮੈਨੂੰ ਕੀ ਮਿਲਿਆ ਬੱਚਾ ਮੇਰੇ ਤੋਂ ਖੋਹ ਲਿਆ ਗਿਆ।
ਅਭਿਨਵ ਕੋਹਲੀ ਨੇ ਅੱਗੇ ਲਿਖਿਆ, “ਤੂੰ ਉਸਨੂੰ ਲੈ ਕੇ ਭੱਜ ਗਈ। ਬਹੁਤ ਮੁਸ਼ਕਲ ਤੋਂ ਬਾਅਦ ਮੈਂ ਤੁਹਾਨੂੰ ਲੱਭ ਲਿਆ ਅਤੇ ਤੁਸੀਂ ਮੈਨੂੰ ਉਸ ਨੂੰ ਇੱਕ ਸੈਕੰਡ ਲਈ ਵੀ ਨਹੀਂ ਵੇਖਣ ਦਿੱਤਾ। ਤੁਸੀਂ ਮੇਰੇ ਨਾਲ ਕਿੰਨਾ ਕੁ ਗਲਤ ਕਰੋਗੇ। ਮੈਂ ਤੁਹਾਡੀ ਸੀਮਾ ਵੇਖਣਾ ਚਾਹੁੰਦਾ ਹਾਂ।” ਅਭਿਨਵ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਸ਼ਵੇਤਾ ਤਿਵਾੜੀ ਆਪਣੇ ਬੱਚੇ ਰਿਆਂਸ਼ ਨਾਲ ਖੇਡ ਰਹੀ ਹੈ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਭਿਨਵ ਨੇ ਲਿਖਿਆ, “ਜਦੋਂ ਬੱਚਾ ਇਨਕਾਰ ਕਰਦਾ ਸੀ ਤਾਂ ਮੈਂ ਘਰ ਆਉਣ ਦੀ ਇਜਾਜ਼ਤ ਦਿੱਤੀ। ਜਦੋਂ ਤੱਕ ਚਾਹਿਆ ਮਨਾਉਣ ਦਿੱਤਾ। ਬੱਚੇ ਦੇ ਸੌਣ ਤੱਕ ਤੁਸੀਂ ਰੁਕਦੇ ਸੀ ਅਤੇ ਮੇਰੇ ਨਾਲ ਕੀ ਕੀਤਾ ਘਰ ‘ਚ ਦਾਖਿਲ ਨੀ ਹੋਣ ਦਿੱਤਾ। ਫਿਰ ਬੱਚਾ ਲੈ ਕੇ ਭੱਜ ਹੀ ਗਈ ਤਾਂ ਕਿ ਮੈਂ ਮਿਲ ਨਾ ਸਕਾਂ ਤੇ ਬੱਚਾ ਸੋਚੇ ਕਿ ਮੈਂ ਹੀ ਮਿਲਣ ਨਹੀਂ ਆ ਰਿਹਾ।”

Related posts

ਦਿਲੀਪ ਕੁਮਾਰ ਦੀ ਸਿਹਤ ਖਰਾਬ, ਸਾਇਰਾ ਬਾਨੋ ਨੇ ਲੋਕਾਂ ਨੂੰ ਦੁਆ ਕਰਨ ਦੀ ਕੀਤੀ ਅਪੀਲ

On Punjab

Madam Chief Minister : ਰਿਚਾ ਚੱਢਾ ਨੂੰ ਮਿਲ ਰਹੀ ਜਾਨੋਂ ਮਾਰਨ ਦੀ ਧਮਕੀ, ਜੀਭ ਕੱਟਣ ‘ਤੇ ਰੱਖਿਆ ਇਨਾਮ

On Punjab

Neha Kakkar Anniversary : ਪਹਿਲੀ ਵਰ੍ਹੇਗੰਢ ‘ਤੇ ਝੀਲਾਂ ‘ਚ ਪਹੁੰਚੇ ਨੇਹਾ ਕੱਕੜ ਤੇ ਰੋਹਨਪ੍ਰੀਤ, ਦੇਖੋ ਖੂਬਸੂਰਤ ਤਸਵੀਰਾਂ

On Punjab