PreetNama
ਸਿਹਤ/Health

ਵਜ਼ਨ ਨਹੀਂ ਵਧਾਏਗਾ ਇਹ ਪਾਣੀ ਨਾਲ ਬਣਿਆ ਮੱਖਣ

ਅਕਸਰ ਲੋਕਾਂ ਤੋਂ ਕਹਿੰਦੇ ਸੁਣਿਆ ਹੈ ਕਿ ਅਸੀਂ ਮੱਖਣ ਦਾ ਸੇਵਨ ਇਸ ਲਈ ਨਹੀਂ ਕਰਦੇ ਕਿਉਂਕਿ ਇਸ ‘ਚ ਮੌਜੂਦ ਫੈਟ ਭਾਰ ਵਧਾਉਂਦਾ ਹੈ। ਹਾਲਾਂਕਿ ਇਹ ਸੁਆਦ ‘ਚ ਵਧੀਆ ਲੱਗਦਾ ਹੈ ਪਰ ਇਸ ਤੋਂ ਭਾਰ ਵੱਧਣ ਦੇ ਕਾਰਨ ਤੁਸੀਂ ਕਈ ਵਾਰ ਖਾ ਨਹੀਂ ਪਾਉਂਦੇ। ਪਰ ਹੁਣ ਵਿਗਿਆਨੀਆਂ ਨੇ ਲੋਕਾਂ ਦੀ ਇਹ ਪਰੇਸ਼ਾਨੀ ਦਾ ਹੱਲ ਕੱਢ ਲਿਆ ਹੈ। ਵਿਗਿਆਨਿਕਾਂ ਦੀ ਇੱਕ ਟੀਮ ਨੇ ਅਜਿਹੇ ਮੱਖਣ ਦਾ ਖੋਜ ਕੀਤਾ ਹੈ ਜਿਸ ਨੂੰ ਖਾਣ ਨਾਲ ਤੁਹਾਡਾ ਭਾਰ ਵੱਧਣ ਦੀ ਬਜਾਏ ਘੱਟਣ ਲੱਗੇਗਾ ।ਹਾਲ ਹੀ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ।ਦਰਅਸਲ, ਕਾਰਨੇਲ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਦੱਸਿਆ ਕਿ ਇਸ ‘ਚ ਲੋਅ ਫੈਟ ਹੋਣ ਦੀ ਵਜ੍ਹਾ ਨਾਲ ਇਹ ਭਾਰ ਘੱਟ ਕਰਣ ਵਿੱਚ ਕਾਰਗਰ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਲੋਕ ਮੱਖਣ ਖਾਣ ‘ਚ ਕਟੌਤੀ ਇਸ ਲਈ ਕਰਦੇ ਹਨ ਕਿਉਂਕਿ ਇਸ ਵਿੱਚ ਜਿਆਦਾ ਮਾਤਰਾ ਵਿੱਚ ਫੈਟ ਹੁੰਦਾ ਹੈ, ਜੋ ਦਿਲ ਲਈ ਵਧੀਆ ਨਹੀਂ ਹੈ।ਉਥੇ ਹੀ ਖੋਜਕਾਰਾਂ ਨੇ ਦੱਸਿਆ ਕਿ ਇਸ ਅਰਟੀਫਿਸ਼ਅਲ ਬਟਰ ਨੂੰ ਲਗਭਗ ਪਾਣੀ ਤੋਂ ਹੀ ਬਣਾਇਆ ਗਿਆ ਹੈ ਜਿਸਦੇ ਨਾਲ ਤੁਹਾਡਾ ਭਾਰ ਨਹੀਂ ਵਧੇਗਾ। ਇਸ ‘ਚ 80 ਫ਼ੀਸਦੀ ਪਾਣੀ ਅਤੇ 20 ਫ਼ੀਸਦੀ ਗੁਡ ਫੈਟ ਦਾ ਇਸਤੇਮਾਲ ਕੀਤਾ ਗਿਆ ਹੈ । ਜਦੋਂ ਕਿ ਬਾਜ਼ਾਰ ਵਿੱਚ ਵਿਕਣ ਵਾਲੇ ਬਟਰ ‘ਚ ਕਰੀਬ 80 ਪ੍ਰਤੀਸ਼ਨ ਫੈਟ ਹੁੰਦਾ ਹੈ ਜੋ ਤੁਹਾਡੇ ਸਰੀਰ ਲਈ ਕਾਫ਼ੀ ਨੁਕਸਾਨਦਾਇਕ ਹੈ। ਤੁਹਾਨੂੰ ਦੇਈਏ ਕਿ ਅਰਟੀਫਿਸ਼ਅਲ ਬਟਰ ਦੇ ਇੱਕ ਚੱਮਚ ਵਿੱਚ ਤੁਹਾਡੀ ਕਰੀਬ 2.8 ਗਰਾਮ ਫੈਟ ਮਿਲੇਗਾ ਜਦੋਂ ਕਿ ਇਸ ‘ਚ 25.2 ਕਲੋਰੀ ਹੋਵੇਗੀ। ਵਿਗਿਆਨਿਕਾਂ ਨੇ ਇਸਦੇ ਸਫਲ ਪ੍ਰਯੋਗ ਤੋਂ ਬਾਅਦ ਵੀ ਹਾਲੇ ਤੱਕ ਨਹੀਂ ਦੱਸਿਆ ਕਿ ਇਹ ਬਾਜ਼ਾਰ ਵਿੱਚ ਵਿਕਰੀ ਲਈ ਕਦੋਂ ਉਪਲੱਬਧ ਹੋਵੇਗਾ।

Related posts

ਕੱਚੇ ਨਮਕ ਦੇ ਸੇਵਨ ਨਾਲ ਹੁੰਦੀ ਹੈ ਪੱਥਰੀ ਦੀ ਸਮੱਸਿਆ

On Punjab

Street Food Lovers: ਸਟ੍ਰੀਟ ਫੂਡ ਦੇ ਸ਼ੌਕੀਨਾਂ ਲਈ ਭਾਰਤ ਦੇ ਇਹ 6 ਸ਼ਹਿਰ ਜਨਤ ਤੋਂ ਘੱਟ ਨਹੀਂ

On Punjab

ਗਰਮੀਆਂ ‘ਚ ਪੈਰਾਂ ਦੀ ਇਸ ਤਰ੍ਹਾਂ ਕਰੋ ਦੇਖਭਾਲ !

On Punjab