PreetNama
ਖਾਸ-ਖਬਰਾਂ/Important News

ਵੈਕਸੀਨ ਨਾ ਲਗਵਾਉਣ ਵਾਲਿਆਂ ‘ਚ ਅੱਗ ਦੀ ਤਰ੍ਹਾਂ ਫੈਲੇਗਾ ਕੋਰੋਨਾ ਦਾ ਭਾਰਤੀ ਵੇਰੀਐਂਟ, ਬ੍ਰਿਟੇਨ ਦੀ ਚਿਤਾਵਨੀ

ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ, ਉਨ੍ਹਾਂ ਨੂੰ ਕੋਰੋਨਾ ਵੈਕਸੀਨ ਜਲਦ ਲਗਵਾ ਲੈਣੀ ਚਾਹੀਦੀ। ਉਨ੍ਹਾਂ ਕਿਹਾ ਕਿ ਭਾਰਤ ‘ਚ ਪਹਿਲੀ ਵਾਰ ਪਛਾਣੇ ਗਏ ਕੋਰੋਨਾ ਵਾਇਰਸ ਦਾ ਪਹਿਲਾ ਵੇਰੀਐਂਟ ਉਨ੍ਹਾਂ ਲੋਕਾਂ ‘ਚ ‘ਜੰਗਲ ਦੀ ਅੱਗ’ ਦੀ ਤਰ੍ਹਾਂ ਨਾਲ ਫੈਲ ਸਕਦਾ ਹੈ ਜਿਨ੍ਹਾਂ ਨੂੰ ਵੈਕਸੀਨ ਨਹੀਂ ਲੱਗੀ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਕਿ ਇਹ ਵੇਰੀਐਂਟ ਭਾਰਤ ਦੇ ਕੁੱਝ ਹਿੱਸਿਆਂ ‘ਚ ਸਭ ਤੋਂ ਖ਼ਤਰਨਾਕ ਤੇ ਤਾਕਤਵਰ ਬਣ ਕੇ ਉਭਰਿਆ ਹੈ ਤੇ ਤੀਜ਼ੀ ਲਹਿਰ ‘ਚ ਹੋਰ ਜ਼ਿਆਦਾ ਖ਼ਤਰਨਾਕ ਹੋਣ ਦਾ ਖਦਸ਼ਾ ਹੈ।

ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਸਿਨਹੁਆ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਇਹ ਬੋਲਟਨ ਤੇ ਬਲੈਕਬਰਨ ਸਟ੍ਰੇਨ ਹੈ। ਮੈਟ ਹੈਨਕਾਕ ਨੇ ਨਾਲ ਇਹ ਵੀ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੌਜੂਦਾ ਸਾਰੀ ਵੈਕਸੀਨ ਇਸ ਇਨਫੈਕਸ਼ਨ ‘ਤੇ ਕਾਬੂ ਪਾਉਣ ‘ਚ ਪੂਰੀ ਤਰ੍ਹਾਂ ਨਾਲ ਸਫ਼ਲ ਹੋਵੇਗੀ। ਹੈਨਕਾਕ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਜੋ ਲੋਕ ਕੋਰੋਨਾ ਵੈਕਸੀਨ ਲਗਵਾਉਣ ਦੀ ਉਮਰ ਸੀਮਾ ‘ਚ ਆਉਂਦੇ ਹਨ ਪਰ ਉਨ੍ਹਾਂ ਨੇ ਹੁਣ ਤਕ ਵੈਕਸੀਨ ਲਈ ਸਮਾਂ ਨਹੀਂ ਲਿਆ, ਉਨ੍ਹਾਂ ਨੂੰ ਤਤਕਾਲ ਕੋਰੋਨਾ ਤੋਂ ਬਚਾਅ ਦਾ ਟੀਕਾ ਲਗਵਾ ਲੈਣਾ ਚਾਹੀਦਾ ਹੈ।

ਕੋਰੋਨਾ ਟੀਕਾਕਰਨ ਤੇ ਵਾਇਰਸ ‘ਚ ਚੱਲ ਰਹੀ ਦੌੜ

 

ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਕਿ ਪੂਰੀ ਦੁਨੀਆ ‘ਚ ਫਿਲਹਾਲ ਟੀਕਾਕਰਨ ਤੇ ਕੋਰੋਨਾ ਵਾਇਰਸ ਵਿਚਕਾਰ ਇਕ ਦੌੜ ਵਰਗਾ ਮਾਹੌਲ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਕਿ ਨਵੇਂ ਵੇਰੀਐਂਟ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਵਾਇਰਸ ਨੂੰ ਚਾਰ ਐਕਸਟ੍ਰਾ ਪੈਰ ਮਿਲ ਗਏ ਹਨ। ਵੈਕਸੀਨ ਤੋਂ ਮਿਲਣ ਵਾਲੀ ਸੁਰੱਖਿਆ ਬਿਹਤਰੀਨ ਹੈ ਪਰ ਸਿਰਫ਼ ਵੈਕਸੀਨ ਹੀ ਕਾਫੀ ਨਹੀਂ ਹੈ। ਵੈਕਸੀਨ ਦੇ ਨਾਲ-ਨਾਲ ਹੋਰ ਪ੍ਰੋਟੋਕਾਲ ਦੀ ਵੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ।

Related posts

ਰੂਸ ਨੇ ਕੀਤੀ ਕੋਰੋਨਾਵਾਇਰਸ ਵੈਕਸੀਨ ਤਿਆਰ, ਸੈਨਿਕਾਂ ‘ਤੇ ਵੀ ਹੋ ਰਿਹਾ ਟ੍ਰਾਈਲ

On Punjab

ਬਾਇਡਨ ਨੇ ਡਿਜੀਟਲ ਟੈਕਸ ਦੇ ਜਵਾਬ ’ਚ ਭਾਰਤ ਖ਼ਿਲਾਫ ਟੈਰਿਫ ਵਾਰ ਨੂੰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ

On Punjab

ਚੇਅਰਮੈਨ ਸ਼ਮਿੰਦਰ ਖਿੰਡਾ ਨੇ ਹੜ੍ਹ ਪੀੜਤਾਂ ਦੀ ਸੇਵਾ ਵਿੱਚ ਇੱਕ ਸਾਲ ਦੀ ਤਨਖ਼ਾਹ ਦਾਨ ਕੀਤੀ

On Punjab