74.08 F
New York, US
August 6, 2025
PreetNama
ਖੇਡ-ਜਗਤ/Sports News

ਵੀਰੂ ਨੇ ਕਬੂਲਿਆ ਖੇਡਾਂ ਦਾ ਸੱਚ! ਕ੍ਰਿਕਟ ਮੁਕਾਬਲੇ ਖਿਡਾਰੀ ਅਣਗੌਲੇ

ਨਵੀਂ ਦਿੱਲੀ: ਭਾਰਤ ਦੇ ਸਾਬਕਾ ਓਪਨਰ ਵੀਰੇਂਦਰ ਸਹਿਵਾਗ ਨੇ ਵੀਰਵਾਰ ਨੂੰ ਕਿਹਾ ਕਿ ਓਲੰਪਿਕ ਤੇ ਕਾਮਨਵੈਲਥ ਗੇਮਸ ਜਿਹੇ ਬਹੁਤ ਖੇਡ ਮੁਕਾਬਲੇ ਕ੍ਰਿਕਟ ਟੂਰਨਾਮੈਂਟਾਂ ਤੋਂ ਵੱਡੇ ਹਨ। ਇੱਕ ਕਿਤਾਬ ਦੀ ਘੁੰਡ ਚੁਕਾਈ ਦੌਰਾਨ ਵੀਰੇਂਦਰ ਸਹਿਵਾਗ ਨੇ ਕਿਹਾ ਕਿ ਹੋਰ ਖਿਡਾਰੀਆਂ ਨੂੰ ਕ੍ਰਿਕਟਰਾਂ ਦੀ ਤੁਲਨਾ ‘ਚ ਬੇਹੱਦ ਘੱਟ ਸੁਵਿਧਾਵਾਂ ਮਿਲਦੀਆਂ ਹਨ।

ਲੰਬੇ ਸਮੇਂ ਤੋਂ ਭਾਰਤੀ ਕ੍ਰਿਕਟ ਟੀਮ ਲਈ ਖੇਡਣ ਵਾਲੇ ਸਹਿਵਾਗ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਹੀ ਸੋਚਦਾ ਰਿਹਾ ਹਾਂ ਕਿ ਓਲੰਪਿਕ ਤੇ ਕਾਮਨਵੈਲਥ ਗੇਮਸ ਕ੍ਰਿਕਟ ਟੂਰਨਾਮੈਂਟਾਂ ਤੋਂ ਵੱਡੀਆਂ ਹਨ। ਇਨ੍ਹਾਂ ਖਿਡਾਰੀਆਂ ਦਾ ਕਾਫੀ ਚੰਗੀ ਤਰ੍ਹਾਂ ਖਿਆਲ ਰੱਖਿਆ ਜਾਂਦਾ ਹੈ। ਉਨ੍ਹਾਂ ਨੂੰ ਚੰਗਾ ਖਾਣਾ ਤੇ ਪੋਸ਼ਕ ਤੱਤਾਂ ਤੋਂ ਇਲਾਵਾ ਫਿਜ਼ੀਓ ਤੇ ਟ੍ਰੇਨਰ ਦਿੱਤੇ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਜਦੋਂ ਮੈਂ ਉਨ੍ਹਾਂ ਨੂੰ ਮਿਲਿਆ ਤੇ ਉਨ੍ਹਾਂ ਨੂੰ ਜਾਣਨ ਦਾ ਮੌਕਾ ਮਿਲਿਆ, ਮੈਨੂੰ ਮਹਿਸੂਸ ਹੋਇਆ ਕਿ ਜੋ ਸੁਵਿਧਾਵਾਂ ਕ੍ਰਿਕਟਰਾਂ ਨੂੰ ਮਿਲਦੀਆਂ ਹਨ, ਇਨ੍ਹਾਂ ਖਿਡਾਰੀਆਂ ਨੂੰ ਉਸ ਦਾ 10 ਜਾਂ 20 ਫੀਸਦੀ ਵੀ ਨਹੀਂ ਮਿਲਦਾ। ਇਸ ਤੋਂ ਬਾਅਦ ਵੀ ਉਹ ਮੈਡਲ ਜਿੱਤਦੇ ਹਨ। ਸਾਨੂੰ ਜੋ ਮਿਲ ਰਿਹਾ ਹੈ, ਉਹ ਇਸ ਤੋਂ ਕਿਤੇ ਜ਼ਿਆਦਾ ਦੇ ਹੱਕਦਾਰ ਹਨ ਕਿਉਂਕਿ ਉਹ ਭਾਰਤ ਲਈ ਮੈਡਲ ਜਿੱਤ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਕ੍ਰਿਕਟਰਾਂ ਦੀ ਜ਼ਿੰਦਗੀ ‘ਚ ਕੋਚ ਦੀ ਕਾਫੀ ਵੱਡੀ ਮਹੱਤਤਾ ਹੈ, ਪਰ ਅਸੀਂ ਉਸ ਨੂੰ ਬਣਦਾ ਕ੍ਰੈਡਿਟ ਨਹੀਂ ਦੇ ਪਾਉਂਦੇ।

Related posts

ਫ਼ਿਲਮੀ ਦੁਨੀਆ ਵਿੱਚ ਧਮਾਕਾ ਕਰਨ ਲਈ ਤਿਆਰ ਹਨ ਇਹ ਕ੍ਰਿਕਟਰ

On Punjab

ਜ਼ਿਨੇਦਿਨ ਜ਼ਿਦਾਨ ਨੇ ਰੀਅਲ ਮੈਡ੍ਰਿਡ ਦੇ ਮੈਨੇਜਰ ਦਾ ਅਹੁਦਾ ਛੱਡਿਆ, ਬੋਲੇ-ਕਲੱਬ ਨੂੰ ਮੇਰੇ ‘ਤੇ ਵਿਸਵਾਸ਼ ਨਹੀਂ

On Punjab

ਜਸਪ੍ਰੀਤ ਬੁਮਰਾਹ ਦੇ ਵਿਆਹ ‘ਤੇ ਉਨ੍ਹਾਂ ਦੇ ਕ੍ਰਿਕਟਰ ਦੋਸਤਾਂ ਨੇ ਕੁਝ ਇਸ ਤਰ੍ਹਾਂ ਦਿੱਤੀ ਵਧਾਈ

On Punjab