75.04 F
New York, US
July 21, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਵੀਅਤਨਾਮ ਵਿੱਚ ਕਿਸ਼ਤੀ ਪਲਟੀ; 27 ਹਲਾਕ; ਕਈ ਲਾਪਤਾ

ਵੀਅਤਨਾਮ- ਵੀਅਤਨਾਮ ਦੇ ਹਾ ਲੌਂਗ ਬੇਅ ਵਿੱਚ ਅੱਜ ਦੁਪਹਿਰੇ ਤੂਫਾਨ ਆਉਣ ਤੋਂ ਬਾਅਦ ਸੈਰ-ਸਪਾਟਾ ਕਰਦੇ ਸੈਲਾਨੀਆਂ ਦੀ ਕਿਸ਼ਤੀ ਪਲਟ ਗਈ ਜਿਸ ਕਾਰਨ 27 ਜਣੇ ਮਾਰੇ ਗਏ ਜਦਕਿ ਕਈ ਲਾਪਤਾ ਹੋ ਗਏ। ਇਹ ਜਾਣਕਾਰੀ ਸਰਕਾਰੀ ਮੀਡੀਆ ਨੇ ਨਸ਼ਰ ਕੀਤੀ ਹੈ। ਜਾਣਕਾਰੀ ਅਨੁਸਾਰ ਕਿਸ਼ਤੀ ਵਿਚ 48 ਯਾਤਰੀ ਅਤੇ ਪੰਜ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਸ ਤੋਂ ਪਹਿਲਾਂ VNExpress ਅਖਬਾਰ ਨੇ ਜਾਣਕਾਰੀ ਦਿੱਤੀ ਸੀ ਕਿ ਬਚਾਅ ਕਰਮਚਾਰੀਆਂ ਨੇ 12 ਜਣਿਆਂ ਨੂੰ ਬਚਾ ਲਿਆ ਹੈ ਤੇ ਘਟਨਾ ਸਥਾਨ ਨੇੜੇ 18 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਜਦਕਿ 23 ਲਾਪਤਾ ਹਨ। ਇਸ ਅਖਬਾਰ ਨੇ ਕਿਹਾ ਕਿ ਤੇਜ਼ ਹਵਾਵਾਂ ਕਾਰਨ ਕਿਸ਼ਤੀ ਪਲਟ ਗਈ। ਬਚਣ ਵਾਲਿਆਂ ਵਿੱਚ ਇੱਕ 14 ਸਾਲਾ ਲੜਕਾ ਵੀ ਸ਼ਾਮਲ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਸੈਲਾਨੀ ਰਾਜਧਾਨੀ ਹੈਨੋਈ ਤੋਂ ਆਏ ਸਨ ਜਿਨ੍ਹਾਂ ਵਿੱਚ ਲਗਪਗ 20 ਬੱਚੇ ਸ਼ਾਮਲ ਸਨ।

Related posts

ਸਿਲਸਿਲੇਵਾਰ ਤਰੀਕਾਂ ਨਾਲ ਜਾਣੋ-ਅਫ਼ਗਾਨਿਸਤਾਨ ’ਚ ਮਹਿਜ਼ 5 ਮਹੀਨਿਆਂ ’ਚ ਕਿਵੇਂ ਵਧਦਾ ਗਿਆ ਤਾਲਿਬਾਨ

On Punjab

ਸੰਯੁਕਤ ਰਾਸ਼ਟਰ ‘ਚੋਂ ਬੇਰੰਗ ਪਰਤੇ ਇਮਰਾਨ ਦਾ ਵੱਡਾ ਐਲਾਨ

On Punjab

ਪਾਕਿਸਤਾਨ ਵੱਲੋਂ 10,000 ਸਿੱਖਾਂ ਨੂੰ ਵੀਜ਼ੇ ਦੇਣ ਦਾ ਐਲਾਨ

On Punjab