PreetNama
ਖਾਸ-ਖਬਰਾਂ/Important News

ਵਿੰਗ ਕਮਾਂਡਰ ਅਭਿਨੰਦਨ ਹੁਣ ਫਲਾਇੰਗ ਇੰਸਟ੍ਰਕਟਰ ਬਣੇ, ਬੀਐਸ ਧਨੋਆ ਨਾਲ ਉਡਾਇਆ ਮਿੱਗ-21

ਵਿੰਗ ਕਮਾਂਡਰ ਅਭਿਨੰਦਨ ਨੇ ਅੱਜ ਛੇ ਮਹੀਨੇ ਬਾਅਦ ਲੜਾਕੂ ਜਹਾਜ਼ ਦੀ ਉਡਾਣ ਭਰੀ। ਇਸ ਮੌਕੇ ਨੂੰ ਖਾਸ ਬਣਾਉਣ ਲਈ ਹਵਾਈ ਸੈਨਾ ਦੇ ਮੁਖੀ ਬੀਐਸ ਧਨੋਆ ਉਨ੍ਹਾਂ ਨਾਲ ਕਾਕਪਿਟ ‘ਚ ਮੌਜੂਦ ਸੀ। ਮਿੱਗ-21 ਬਾਈਸਨ ਨਾਲ ਹੀ ਵਿੰਗ ਕਮਾਂਡਰ ਨੇ 27 ਫਰਵਰੀ ਨੂੰ ਪਾਕਿਸਤਾਨ ਦੇ ਐਫ-16 ਨੂੰ ਸੁੱਟਿਆ ਸੀ।

ਵਿੰਗ ਕਮਾਂਡਰ ਅਭਿਨੰਦਨ ਹੁਣ ਫਲਾਇੰਗ ਇੰਸਟ੍ਰਕਟਰ ਬਣ ਗਏ ਹਨ। ਯਾਨੀ ਹੁਣ ਉਹ ਪਾਇਲਟਾਂ ਨੂੰ ਟ੍ਰੇਨਿੰਗ ਦੇਣਗੇ। ਅੱਜ ਉਨ੍ਹਾਂ ਨੇ ਜੋ ਮਿੱਗ-21 ਉਡਾਇਆ, ਉਹ ਵੀ ਟ੍ਰੇਨਰ ਏਅਰਕਰਾਫਟ ਹੈ।

ਅਭਿਨੰਦਨ ਨਾਲ ਉਡਾਣ ਭਰਨ ਤੋਂ ਬਾਅਦ ਹਵਾਈ ਸੈਨਾ ਮੁਖੀ ਧਨੋਆ ਨੇ ਕਿਹਾ, “ਅਭਿਨੰਦਨ ਨਾਲ ਮੇਰੀਆਂ ਤਿੰਨ ਗੱਲਾਂ ਜੁੜੀਆਂ ਹਨ। ਪਹਿਲਾਂ ਅਸੀਂ ਦੋਵੇਂ ਇਜੈਕਟ ਹਾਂ। 1988 ‘ਚ ਮੈਂ ਵੀ ਜਹਾਜ਼ ਇਜੈਕਟ ਕੀਤਾ ਸੀ। ਬਾਅਦ ‘ਚ ਮੈਨੂੰ ਫਲਾਇੰਗ ਦਾ ਮੌਕਾ ਮਿਲਿਆ ਤੇ ਅੱਜ ਅਭਿਨੰਦਨ ਨਾਲ ਵੀ ਅਜਿਹਾ ਹੀ ਹੋਇਆ।

ਦੂਜਾ ਸੰਜੋਗ ਹੈ ਕਿ ਅਸੀਂ ਦੋਵਾਂ ਨੇ ਹੀ ਪਾਕਿਸਤਾਨ ਖਿਲਾਫ ਲੜਾਈ ਲੜੀ ਸੀ। ਤੀਜਾ ਕਿ ਮੈਂ ਅਭਿਨੰਦਨ ਦੇ ਪਿਤਾ ਨਾਲ ਵੀ ਉਡਾਣ ਭਰੀ ਸੀ। ਹੁਣ ਇਸ ਦੇ ਨਾਲ ਵੀ ਉਡਾਣ ਭਰੀ ਹੈ।”

36 ਸਾਲ ਦੇ ਪਾਇਲਟ ਨੇ ਪਾਕਿਸਤਾਨੀ ਜਹਾਜ਼ਾਂ ਨਾਲ ਅਸਮਾਨੀ ਜੰਗ ‘ਚ ਆਪਣੇ ਮਿੱਗ-21 ਬਾਈਸਨ ਨਾਲ ਪਾਕਿਸਤਾਨੀ ਜਹਾਜ਼ ਐਫ-16 ਨੂੰ ਮਾਰਿਆ ਸੀ। ਇਸ ਤੋਂ ਬਾਅਦ ਮਿੱਗ 21 ਹਾਦਸਾਗ੍ਰਸਤ ਹੋ ਗਿਆ ਸੀ ਤੇ ਪਾਕਿ ਦੇ ਇਲਾਕੇ ‘ਚ ਡਿੱਗਣ ਕਰਕੇ ਉਨ੍ਹਾਂ ਨੂੰ ਪਾਕਿ ਸੈਨਾ ਨੇ ਫੜ੍ਹ ਲਿਆ ਸੀ ਤੇ ਤਿੰਨ ਦਿਨ ਬਾਅਦ ਛੱਡ ਦਿੱਤਾ ਸੀ।

ਮਿੱਗ-21 ਜਹਾਜ਼ ਤੋਂ ਨਿਕਲਦੇ ਸਮੇਂ ਉਹ ਜ਼ਖ਼ਮੀ ਹੋ ਗਏ। ਇਸ ਕਰਕੇ ਉਨ੍ਹਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਸੀ। ਪਾਕਿ ਜਹਾਜ਼ ਐਫ-16 ਨੂੰ ਖ਼ਤਮ ਕਰਨ ਲਈ ਉਨ੍ਹਾਂ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ।

Related posts

ਪਾਕਿਸਤਾਨ ਹੋਏਗਾ ਬਲੈਕ ਲਿਸਟ? FATF ਦੀ ਮੀਟਿੰਗ ‘ਚ ਹੋਏਗਾ ਫੈਸਲਾ

On Punjab

Weather Update: ਨਵੀਂ ਪੱਛਮੀ ਗੜਬੜੀ ਦਾ ਅਲਰਟ, ਇਲਾਕਿਆਂ ਵਿਚ ਮੀਂਹ, ਹਨੇਰੀ ਅਤੇ ਗੜੇਮਾਰੀ ਦੀ ਚਿਤਾਵਨੀ

On Punjab

ਨਵੇਂ ਬਣੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ‘ਚ ਭਾਰਤੀ ਤੇ ਚੀਨੀ ਫੌਜ ਆਹਮੋ-ਸਾਹਮਣੇ

On Punjab