PreetNama
ਖੇਡ-ਜਗਤ/Sports News

ਵਿਸ਼ਵ ਦੇ ਸਭ ਤੋਂ ਵੱਡੇ ਟੈਨਿਸ ਖਿਡਾਰੀ ਨੇ ਕੋਰੋਨਾ ਖਿਲਾਫ ਲੜਾਈ ਲਈ ਆਪਣੇ ਦੇਸ਼ ਨੂੰ ਦਿੱਤੇ 8 ਕਰੋੜ ਰੁਪਏ

federer donates 1 million: ਸਵਿਟਜ਼ਰਲੈਂਡ ਦਾ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ਵੀ ਆਪਣੇ ਦੇਸ਼ ਵਾਸੀਆਂ ਦੀ ਮਦਦ ਲਈ ਅੱਗੇ ਆਇਆ ਹੈ। ਫੈਡਰਰ ਨੇ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ 1 ਮਿਲੀਅਨ ਡੋਲਰ ਤੋਂ ਵੱਧ ਦਾ ਦਾਨ ਕੀਤਾ ਹੈ। ਫੈਡਰਰ ਨੇ ਕਿਹਾ ਹੈ ਕਿ ਉਹ ਇਸ ਗਲੋਬਲ ਮਹਾਂਮਾਰੀ ਦੇ ਵਿਰੁੱਧ ਸਵਿਟਜ਼ਰਲੈਂਡ ਦੇ ਨਾਲ ਹੈ। ਸੱਭ ਤੋਂ ਵੱਧ 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਫੈਡਰਰ ਅਤੇ ਉਸ ਦੀ ਪਤਨੀ ਮਿਰਕਾ ਨੇ 1 ਮਿਲੀਅਨ ਸਵਿਸ ਫਰੈਂਕ 1.02 ਮਿਲੀਅਨ ਡਾਲਰ, 943,000 ਯੂਰੋ, ਲੱਗਭਗ 8 ਕਰੋੜ ਦਾ ਦਾਨ ਕੀਤਾ ਹੈ।

ਸਰਕਾਰੀ ਅੰਕੜਿਆਂ ਅਨੁਸਾਰ ਸਵਿਟਜ਼ਰਲੈਂਡ ਦੁਨੀਆ ਦਾ ਨੌਵਾਂ ਸਭ ਤੋਂ ਵੱਧ ਸੰਕਰਮਿਤ ਦੇਸ਼ ਹੈ। ਸਵਿਸ ਸਿਹਤ ਮੰਤਰਾਲੇ ਦੇ ਅਨੁਸਾਰ, 8,800 ਤੋਂ ਵੱਧ ਲੋਕ ਕੋਰੋਨਾ ਸਕਾਰਾਤਮਕ ਪਾਏ ਗਏ ਹਨ। ਸੋਮਵਾਰ ਤੱਕ, 86 ਲੋਕਾਂ ਦੀ ਮੌਤ ਹੋ ਚੁੱਕੀ ਸੀ। 38 ਸਾਲਾਂ ਫੈਡਰਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਇਹ ਸਭ ਲਈ ਚੁਣੌਤੀ ਭਰਿਆ ਸਮਾਂ ਹੈ ਅਤੇ ਕਿਸੇ ਨੂੰ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ ਹੈ। ਮਿਰਕਾ ਅਤੇ ਮੈਂ ਸਵਿਟਜ਼ਰਲੈਂਡ ਦੇ ਸਭ ਤੋਂ ਕਮਜ਼ੋਰ ਪਰਿਵਾਰਾਂ ਲਈ 1 ਮਿਲੀਅਨ ਸਵਿਸ ਫਰੈਂਕ ਦਾਨ ਕਰਨ ਦਾ ਫੈਸਲਾ ਕੀਤਾ ਹੈ।”

ਫੈਡਰਰ ਨੇ ਕਿਹਾ, “ਸਾਡਾ ਯੋਗਦਾਨ ਸਿਰਫ ਇੱਕ ਸ਼ੁਰੂਆਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਵਧੇਰੇ ਲੋਕ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਆਪਣੇ ਹੱਥ ਵਧਾਉਣਗੇ। ਇਕੱਠੇ ਮਿਲ ਕੇ ਅਸੀਂ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹਾਂ। ਤੰਦਰੁਸਤ ਰਹੋ!” ਸ਼ੁੱਕਰਵਾਰ ਨੂੰ ਸਵਿਸ ਸਰਕਾਰ ਨੇ ਕੋਰੋਨੋ ਵਾਇਰਸ ਨਾਲ ਲੜਨ ਲਈ ਹੋਰ ਸਖਤ ਕਦਮ ਚੁੱਕੇ ਹਨ। ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾਈ ਗਈ ਹੈ। ਸਰਕਾਰ ਨੇ ਪਹਿਲਾਂ ਹੀ ਸਕੂਲ, ਰੈਸਟੋਰੈਂਟਾਂ, ਬਾਰਾਂ ਅਤੇ ਖਾਣ ਪੀਣ ਦੀਆਂ ਦੁਕਾਨਾਂ ਸਮੇਤ ਸਾਰੇ ਸਥਾਨਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।

Related posts

IND vs NZ: ਸੁਪਰ ਓਵਰ ਦੇ ਕਮਾਲ ਨਾਲ ਵਿਰਾਟ ਕੋਹਲੀ ਦੇ ਦਿਲ ‘ਚੋਂ ਨਿਕਲੇ ਇਹ ਸ਼ਬਦ

On Punjab

ਇਸ ਖਿਡਾਰੀ ਨੂੰ ਮਿਲ ਸਕਦੀ ਹੈ Delhi Capitals ਦੀ ਕਪਤਾਨੀ, ਜਲਦ ਲਿਆ ਜਾਵੇਗਾ ਫ਼ੈਸਲਾ

On Punjab

13 ਹਜ਼ਾਰ ਖਿਡਾਰੀਆਂ ਤੇ ਕੋਚਾਂ ਨੂੰ ਮੈਡੀਕਲ ਬੀਮਾ ਦੇਵੇਗੀ ਭਾਰਤ ਸਰਕਾਰ

On Punjab