PreetNama
ਖੇਡ-ਜਗਤ/Sports News

ਵਿਸ਼ਵ ਚੈਂਪੀਅਨਸ਼ਿਪ ‘ਚ ਲਵਲੀਨਾ ਨੂੰ ਸਿੱਧਾ ਪ੍ਰਵੇਸ਼

ਟੋਕੀਓ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਲਵਲੀਨਾ ਬੋਰਗੋਹਾਈ (69 ਕਿਲੋਗ੍ਰਾਮ) ਨੂੰ ਭਾਰਤੀ ਮੁੱਕੇਬਾਜ਼ੀ ਮਹਾਸੰਘ ਨੇ ਅਗਲੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਟੀਮ ਵਿਚ ਸਿੱਧਾ ਪ੍ਰਵੇਸ਼ ਦਿੱਤਾ ਹੈ। ਮਹਾਸੰਘ ਨੇ ਫ਼ੈਸਲਾ ਕੀਤਾ ਹੈ ਕਿ ਟੀਮ ਦੀਆਂ ਬਾਕੀ ਮੈਂਬਰ ਅਗਲੀ ਰਾਸ਼ਟਰੀ ਚੈਂਪੀਅਨਸ਼ਿਪ ਦੀ ਗੋਲਡ ਮੈਡਲ ਜੇਤੂ ਹੋਣਗੀਆਂ। ਰਾਸ਼ਟਰੀ ਚੈਂਪੀਅਨਸ਼ਿਪ ਹਿਸਾਰ ਵਿਚ 21 ਅਕਤੂਬਰ ਤੋਂ ਕਰਵਾਈ ਜਾਵੇਗੀ ਤੇ ਪਿਛਲੇ ਦਿਨੀਂ ਸਮਾਪਤ ਮਰਦ ਰਾਸ਼ਟਰੀ ਚੈਂਪੀਅਨਸ਼ਿਪ ਵਾਂਗ ਇਸ ਚੈਂਪੀਅਨਸ਼ਿਪ ਦੀਆਂ ਜੇਤੂ ਮੁੱਕੇਬਾਜ਼ਾਂ ਨੂੰ ਵਿਸ਼ਵ ਚੈਂਪੀਅਨਸ਼ਿਪ ਦੀ ਟੀਮ ਵਿਚ ਥਾਂ ਦਿੱਤੀ ਜਾਵੇਗੀ।

Related posts

ਧੋਨੀ ਭਾਰਤ ਦੇ ਸਭ ਤੋਂ ਵਧੀਆ ਕਪਤਾਨ, ਹਰ ਸਥਿਤੀ ‘ਚ ਕੂਲ ਰਹਿਣਾ ਉਨ੍ਹਾਂ ਦੀ ਤਾਕਤ: ਰੋਹਿਤ ਸ਼ਰਮਾ

On Punjab

ਚੰਡੀਗੜ੍ਹ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਏਸ਼ੀਆ ਕੱਪ ਟੀਮ ਲਈ ਹੋਈ ਚੋਣ, ਕੋਚ ਜਸਵੰਤ ਰਾਏ ਨੇ ਕਹੀ ਇਹ ਵੱਡੀ ਗੱਲ

On Punjab

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਟੋਕੀਓ ਓਲੰਪਿਕ ‘ਚ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਤੇ ਦੇਸ਼ ਨੂੰ ਖਿਡਾਰੀਆਂ ‘ਤੇ ਮਾਣ ਹੈ। ਕੋਵਿੰਦ ਨੇ ਇੱਥੇ ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿਚ ਟੋਕੀਓ ਓਲੰਪਿਕ 2020 ਵਿਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਨੂੰ ਚਾਹ ‘ਤੇ ਬੁਲਾਇਆ ਸੀ। ਖਿਡਾਰੀਆਂ ਨਾਲ ਗੱਲਬਾਤ ਕਰਦੇ ਹੋਏ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਦੇਸ਼ ਨੂੰ ਉਨ੍ਹਾਂ ‘ਤੇ ਮਾਣ ਹੈ ਜਿਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਦੇਸ਼ ਦਾ ਮਾਣ ਵਧਾਇਆ ਹੈ।

On Punjab