72.05 F
New York, US
May 5, 2025
PreetNama
ਰਾਜਨੀਤੀ/Politics

ਵਿਵਾਦਾਂ ‘ਚ ਆਉਣ ਮਗਰੋਂ ਫੇਸਬੁੱਕ ਦਾ ਜਵਾਬ

ਨਵੀਂ ਦਿੱਲੀ: ਫੇਸਬੁੱਕ ‘ਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਫੇਸਬੁੱਕ ਵੱਲੋਂ ਜਵਾਬ ‘ਚ ਕਿਸੇ ਵੀ ਤਰੀਕੇ ਨਫ਼ਰਤ ਤੇ ਹਿੰਸਾ ਫੈਲਾਉਣ ਵਾਲੀ ਭਾਸ਼ਾ ਨੂੰ ਬੜਾਵਾ ਦੇਣ ਤੋਂ ਇਨਕਾਰ ਕੀਤਾ ਗਿਆ ਹੈ।

ਦਰਅਸਲ ਫੇਸਬੁੱਕ ਦੇ ਬੁਲਾਰੇ ਨੇ ਕਿਹਾ ‘ਅਸੀਂ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਤੇ ਹਿੰਸਾ ਫੈਲਾਉਣ ਵਾਲੀ ਭਾਸ਼ਾ ‘ਤੇ ਰੋਕ ਲਾਉਂਦੇ ਹਾਂ, ਬੇਸ਼ੱਕ ਉਹ ਕਿਸੇ ਵੀ ਸਿਆਸੀ ਧਿਰ ਨਾਲ ਸਬੰਧਤ ਵਿਅਕਤੀ ਦੀ ਹੋਵੇ। ਅਸੀਂ ਨਿਰਪੱਖਤਾ ਤੇ ਪਾਰਦਰਸ਼ਤਾ ਨੂੰ ਹੋਰ ਵਧਾਉਣ ਦੀ ਦਿਸ਼ਾ ਵੱਲ ਕੰਮ ਕਰ ਰਹੇ ਹਾਂ।’

ਦਰਅਸਲ ਹਾਲ ਹੀ ‘ਚ ‘ਵਾਲ ਸਟ੍ਰੀਟ’ ਜਨਰਲ ਨੇ ‘ਫੇਸਬੁੱਕ ਹੇਟ-ਸਪੀਚ ਰੂਲਜ਼ ਕੋਲਾਈਡ ਵਿਦ ਇੰਡੀਅਨ ਪੌਲੀਟਿਕਸ’ ਸਿਰਲੇਖ ਹੇਠ ਲੇਖ ਪ੍ਰਕਾਸ਼ਿਤ ਕੀਤਾ ਸੀ। ਇਸ ‘ਚ ਲਿਖਿਆ ਸੀ ਕਿ ਫੇਸਬੁੱਕ ਬੀਜੇਪੀ ਨਾਲ ਜੁੜੇ ਸਿਆਸੀ ਲੀਡਰਾਂ ਦੇ ਮਾਮਲੇ ‘ਚ ਨਰਮੀ ਦਿਖਾਉਂਦਾ ਹੈ।

ਲੇਖ ‘ਚ ਬੀਜੇਪੀ ਲੀਡਰ ਟੀ ਰਾਜਾ ਸਿੰਘ ਦੀ ਇੱਕ ਪੋਸਟ ਦਾ ਹਵਾਲਾ ਦਿੱਤਾ ਗਿਆ ਸੀ। ਬੀਜੇਪੀ ਨੇਤਾ ਟੀ ਰਾਜਾ ਨੇ ਆਪਣੀ ਫੇਸਬੁੱਕ ਪੋਸਟ ‘ਚ ਕਿਹਾ ਸੀ ‘ਰੋਹਿੰਗਿਆ ਮੁਸਲਮਾਨਾਂ ਨੂੰ ਗੋਲ਼ੀ ਮਾਰ ਦੇਣੀ ਚਾਹੀਦੀ ਹੈ।’ ਟੀ ਰਾਜਾ ਨੇ ਮੁਸਲਿਮਾਂ ਨੂੰ ਦੇਸ਼ਧ੍ਰੋਹੀ ਦੱਸਿਆ ਸੀ ਤੇ ਮਸਜਿਦ ਢਾਹੁਣ ਦੀ ਧਮਕੀ ਦਿੱਤੀ ਸੀ।

ਇਸ ਮਸਲੇ ‘ਤੇ ਸਿਆਸਤ ਵੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਕਾਂਗਰਸ ਮੋਦੀ ਸਰਕਾਰ ਨੂੰ ਇਸ ਮੁੱਦੇ ‘ਤੇ ਘੇਰ ਰਹੀ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਬੀਜੇਪੀ ਤੇ ਆਰਐਸਐਸ ‘ਤੇ ਭਾਰਤ ‘ਚ ਫਰਜ਼ੀ ਖ਼ਬਰਾਂ ਫਲਾਉਣ ਦਾ ਇਲਜ਼ਾਮ ਲਾਇਆ ਸੀ।

ਰਾਹੁਲ ਗਾਂਧੀ ਨੇ ਆਪਣੇ ਟਵੀਟ ‘ਚ ਕਿਹਾ ‘ਬੀਜੇਪੀ-ਆਰਐਸਐਸ ਭਾਰਤ ‘ਚ ਫੇਸਬੁੱਕ ਤੇ ਵਟਸਐਪ ਦਾ ਕੰਟਰੋਲ ਕਰਦੇ ਹਨ। ਇਸ ਮਾਧਿਆਮ ਨਾਲ ਝੂਠੀਆਂ ਖ਼ਬਰਾਂ ਤੇ ਨਫ਼ਰਤ ਫੈਲਾ ਕੇ ਵੋਟਰਾਂ ਨੂੰ ਆਪਣੇ ਵੱਲ ਖਿੱਚਦੇ ਹਨ। ਆਖਰਕਾਰ ਅਮਰੀਕੀ ਮੀਡੀਆ ਨੇ ਫੇਸਬੁੱਕ ਦਾ ਸੱਚ ਸਾਹਮਣੇ ਲਿਆਂਦਾ।’

Related posts

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਹਾਰ ਦੇ ਬੱਦਲ

On Punjab

ਮਨੀਪੁਰ: ਕੁਕੀ ਬਹੁਗਿਣਤੀ ਖੇਤਰ ’ਚ ਬੰਦ ਕਾਰਨ ਜਨ-ਜੀਵਨ ਪ੍ਰਭਾਵਿਤ

On Punjab

ਹੁਣ ਕੇਜਰੀਵਾਲ ਨੇ ਸ਼ੁਰੂ ਕੀਤਾ ਬਾਦਲ ਸਰਕਾਰ ਵਾਲਾ ਕੰਮ

On Punjab