PreetNama
ਸਮਾਜ/Social

ਵਿਰੋਧੀਆਂ ਦੇ ਸਿਰ ਕੱਟ ਦਿੱਤੇ ਜਾਣਗੇ, ਵਿਦੇਸ਼ੀ ਤਾਕਤ ਦਾ ਦਬਾਅ ਬਰਦਾਸ਼ਤ ਨਹੀਂ ਕਰੇਗਾ ਚੀਨ-ਚਿਨਫਿੰਗ ਦੀ ਦੁਨੀਆ ਨੂੰ ਧਮਕੀ

ਕਮਿਊਨਿਸਟ ਪਾਰਟੀ ਆਫ ਚਾਇਨਾ ਦੇ ਸ਼ਤਾਬਦੀ ਸਮਾਰੋਹ ਮੌਕੇ ਦਿੱਤੇ ਗਏ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ਵਾਸੀਆਂ ਨੂੰ ਚੀਨ ਦੀ ਤਰੱਕੀ ਲਈ ਜਿਥੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਥੇ ਵਿਰੋਧੀਆਂ ਦੇ ਸਿਰ ਕੱਟਣ ਦੀ ਗੱਲ ਵੀ ਕਹੀ ਹੈ। ਆਪਣੇ ਭਾਸ਼ਣ ਵਿਚ ਉਨ੍ਹਾਂ ਦੇਸ਼ ਦੇ ਲੋਕਾਂ ਵੱਲੋਂ ਬਣਾਈ ਗਈ ਇਕ ਨਵੀਂ ਦੁਨੀਆ ਦੀ ਸ਼ਲਾਘਾ ਕੀਤੀ। ਉਨ੍ਹਾਂ ਆਪਣੇ ਵਿਰੋਧੀ ਦੇਸ਼ਾਂ ਨੂੰ ਸਾਫ਼ ਚਿਤਾਵਨੀ ਦਿੱਤੀ ਤੇ ਕਿਹਾ ਕਿ ਦੇਸ਼ ਨੂੰ ਧਮਕਾਉਣ ਦੀ ਕੋਸ਼ਿਸ਼ ਕਰਨ ਵਾਲੀਆਂ ਵਿਰੋਧੀ ਤਾਕਤਾਂ ਦੇ ਸਿਰ ਕੱਟ ਦਿੱਤੇ ਜਾਣਗੇ। ਉਨ੍ਹਾਂ ਦਾ ਇਹ ਭਾਸ਼ਣ ਲਾਈਵ ਪ੍ਰਸਾਰਿਤ ਕੀਤਾ ਗਿਆ। ਚੀਨ ਦੇ ਲਡ਼ਾਕੂ ਜਹਾਜ਼ਾਂ ਦੇ ਫਲਾਇੰਗ ਪਾਸ ਨਾਲ ਸ਼ੁਰੂ ਹੋਏ ਇਸ ਸਮਾਗਮ ਵਿਚ ਉਨ੍ਹਾਂ ਕਿਹਾ ਕਿ ਚੀਨ ਦੀ ਫੌਜੀ ਤਾਕਤ ਨੂੰ ਵਧਾਉਣ ਅਤੇ ਤਾਇਵਾਨ, ਹਾਂਗਕਾਂਗ ਅਤੇ ਮਕਾਊ ਨੂੰ ਵਾਪਸ ਆਪਣੇ ਨਾਲ ਮਿਲਾਉਣ ਲਈ ਪ੍ਰਤੀਬੱਧ ਹਾਂ।ਇਸ ਮੌਕੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਪਿੰਗ ਦਾ ਹਮਲਾਵਰ ਰੁਖ਼ ਦਿਖਾਈ ਦਿੱਤਾ, ਜਿਸ ਲਈ ਉਹ ਅਕਸਰ ਜਾਣੇ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਚੀਨ ਦੇ ਲੋਕ ਨਾ ਸਿਰਫ਼ ਪੁਰਾਣੀ ਦੁਨੀਆ ਨੂੰ ਖਤਮ ਕਰਨਾ ਜਾਣਦੇ ਹਨ ਬਲਕਿ ਨਵੇਂ ਵਿਸ਼ਵ ਨੂੰ ਬਣਾਉਣਾ ਵੀ ਉਨ੍ਹਾਂ ਨੂੰ ਆਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੀ ਚਿਨਫਿੰਗ ਚੀਨ ਵਿਚ ਮਾਓ ਜੁਦਾਂਗ ਤੋਂ ਬਾਅਦ ਦੂਜੇੇ ਸਭ ਤੋਂ ਵੱਡੇ ਨੇਤਾ ਹਨ। ਆਪਣੇ ਭਾਸ਼ਣ ਵਿਚ ਉਨ੍ਹਾਂ ਕਿਹਾ ਕਿ ਚੀਨ ਨੂੰ ਸਿਰਫ਼ ਸਮਾਜਵਾਦ ਹੀ ਦੱਸ ਸਕਦਾ ਹੈ। ਰਾਇਟਰਜ਼ ਮੁਤਾਬਕ ਗਲੋਬਲ ਮਹਾਮਾਰੀ ਕੋਵਿਡ 19 ਤੋਂ ਨਿਕਲਣ ਤੋਂ ਬਾਅਦ ਗਲੋਬਲ ਮੰਚ ’ਤੇ ਆਲੋਚਨਾਵਾਂ ਦਾ ਵੀ ਸ਼ਿਕਾਰ ਹੋਣਾ ਪਿਆ ਹੈ। ਹਾਂਗਕਾਂਗ ਸਣੇ ਸ਼ਿਨਜਿਆਂਗ ਵਿਚ ਉਇਗਰਾਂ ਮੁਸਲਮਾਨਾਂ ਖਿਲਾਫ਼ ਚੀਨ ਦੀ ਕਾਰਵਾਈ ਨੂੰ ਪੂਰਾ ਵਿਸ਼ਵ ਬਿਰਾਦਰੀ ਦਾ ਵਿਰੋਧ ਕਰ ਰਿਹਾ ਹੈ।

ਆਪਦੇ ਭਾਸ਼ਣ ਵਿਚ ਚਿਨਫਿੰਗ ਨੇ ਇਹ ਵੀ ਸਪੱਸ਼ਟ ਕੀਤਾ ਕਿ ਚੀਨ ਦੇ ਲੋਕ ਆਪਣੇ ਅੰਦੂਰਨੀ ਮਾਮਲਿਆਂ ਵਿਚ ਕਿਸੇ ਵੀ ਵਿਦੇਸ਼ੀ ਤਾਕਤ ਨੂੰ ਸਹਿਣ ਨਹੀਂ ਕਰਨਗੇ। ਦੇਸ਼ ਦਾ ਕੋਈ ਵੀ ਨਾਗਰਿਕ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੇਗਾ ਕਿ ਕੋਈ ਵੀ ਵਿਦੇਸ਼ੀ ਤਾਕਤ ਉਨ੍ਹਾਂ ਨੂੰ ਧਮਕਾਏ ਜਾਂ ਆਪਣੇ ਅਧੀਨ ਕਰਨ ਦਾ ਦਬਾਅ ਬਣਾਏ। ਜੇ ਕਿਸੇ ਨੇ ਵੀ ਅਜਿਹਾ ਕਰਨ ਦੀ ਹਿੰਮਤ ਕੀਤੀ ਤਾਂ ਉਨ੍ਹਾਂ ਦਾ ਸਿਰ ਚੀਨ ਦੀ ਉਸ ਮਹਾਨ ਦੀਵਾਰ ’ਤੇ ਲਗਾ ਦਿੱਤਾ ਜਾਵੇਗਾ, ਜਿਸ ਨੂੰ ਡੇਢ ਅਰਬ ਚੀਨੀਆਂ ਨੇ ਤਿਆਰ ਕੀਤਾ ਸੀ।

 

 

ਉਨ੍ਹਾਂ ਕਿਹਾ ਕਿ ਅਸੀਂ ਆਪਣੀ ਸੈਨਾ ਦੇ ਆਧੁਨਿਕੀਕਰਨ ਨੂੰ ਅੱਗੇ ਵਧਾਉਣਾ ਹੈ।

Related posts

Seven Point SOP Released : ਦੇਸ਼ ਭਰ ‘ਚ ਕੋਰੋਨਾ ਦਾ ਕਹਿਰ, ਸਕੂਲ ਨਹੀਂ ਹੋਣਗੇ ਬੰਦ, ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

On Punjab

ਅਰਬਪਤੀ Elon Musk ਨੂੰ ਝਟਕਾ, ਮੰਗਲ ਗ੍ਰਹਿ ‘ਤੇ ਜਾਣ ਦਾ ਸੁਪਨਾ ਟੁੱਟਿਆ, Starship rocket ਲਾਂਚ ਦੌਰਾਨ ਹੋਇਆ ਵਿਸਫੋਟ

On Punjab

ਦਿੱਲੀ ਹਵਾਈ ਅੱਡੇ ’ਤੇ Landing ਪਿੱਛੋਂ Air India ਦੇ ਜਹਾਜ਼ ਦੀ ਸਹਾਇਕ ਪਾਵਰ ਯੂਨਿਟ ’ਚ ਅੱਗ ਲੱਗੀ

On Punjab