ਪਟਿਆਲਾ- ਮੁਹੱਲਾ ਸੁਧਾਰ ਕਮੇਟੀ ਪ੍ਰਤਾਪ ਨਗਰ ਦੇ ਅਹੁਦੇਦਾਰਾਂ ਨੇ ਹਲਕਾ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਾਲ ਮੁਲਾਕਾਤ ਕੀਤੀ। ਸੁਧਾਰ ਕਮੇਟੀ ਦੇ ਚੁਣੇ ਹੋਏ ਨੁਮਾਇੰਦਿਆਂ ਪ੍ਰਧਾਨ ਇੰਦਰਜੀਤ ਸਿੰਘ ਖੰਗੂੜਾ, ਵਾਈਸ ਪ੍ਰਧਾਨ ਅਮਰੀਕ ਸਿੰਘ ਅਤੇ ਸੰਜੇ ਗੋਇਲ ਨੂੰ ਵਿਧਾਇਕ ਸ੍ਰੀ ਕੋਹਲੀ ਵੱਲੋਂ ਸਨਮਾਨਿਤ ਕੀਤਾ ਗਿਆ। ਸੁਧਾਰ ਕਮੇਟੀ ਵੱਲੋਂ ਇਲਾਕੇ ਦੀ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਵਾਰਡ ਨੰਬਰ 54 ਦੇ ਐਮਸੀ ਜਗਮੋਹਨ ਸਿੰਘ ਅਤੇ ਵਾਰਡ ਨੰਬਰ 60 ਦੇ ਇੰਚਾਰਜ ਰੁਪਿੰਦਰ ਸਿੰਘ ਕੰਧੋਲਾ ਵੀ ਮੌਜੂਦ ਸਨ

