ਮੁੰਬਈ- ਆਈਟੀ ਸਟਾਕਾਂ ਵਿੱਚ ਵਿਕਰੀ ਦੇ ਦਬਾਅ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਦਰਮਿਆਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਡਿੱਗ ਗਏ। 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 232.93 ਅੰਕ ਡਿੱਗ ਕੇ 82,267.54 ਅਤੇ 50 ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 71.4 ਅੰਕ ਡਿੱਗ ਕੇ 25,078.45 ’ਤੇ ਪਹੁੰਚ ਗਏ।
ਸੈਂਸੈਕਸ ਫਰਮਾਂ ਵਿੱਚੋਂ ਬਜਾਜ ਫਾਇਨਾਂਸ, ਇਨਫੋਸਿਸ, ਟੈਕ ਮਹਿੰਦਰਾ, ਭਾਰਤੀ ਏਅਰਟੈੱਲ, ਐਚਸੀਐਲ ਟੈਕ ਅਤੇ ਏਸ਼ੀਅਨ ਪੇਂਟਸ ਸਭ ਤੋਂ ਵੱਧ ਪੱਛੜ ਗਏ। ਹਾਲਾਂਕਿ ਟਰੈਂਟ, ਐਕਸਿਸ ਬੈਂਕ, ਮਹਿੰਦਰਾ ਐਂਡ ਮਹਿੰਦਰਾ ਅਤੇ ਐਨਟੀਪੀਸੀ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਸ਼ੁੱਕਰਵਾਰ ਨੂੰ ਸੈਂਸੈਕਸ 689.81 ਅੰਕ ਜਾਂ 0.83 ਪ੍ਰਤੀਸ਼ਤ ਡਿੱਗ ਕੇ 82,500.47 ’ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਨਿਫਟੀ 205.40 ਅੰਕ ਜਾਂ 0.81 ਪ੍ਰਤੀਸ਼ਤ ਡਿੱਗ ਕੇ 25,149.85 ’ਤੇ ਬੰਦ ਹੋਇਆ।
ਮਜ਼ਬੂਤ ਗ੍ਰੀਨਬੈਕ ਅਤੇ ਐਫ.ਆਈ.ਆਈ. ਦੇ ਆਊਟਫਲੋ ਦੇ ਵਿਚਕਾਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 17 ਪੈਸੇ ਡਿੱਗ ਕੇ 85.97 ‘ਤੇ ਆ ਗਿਆ।