PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਵਿਦੇਸ਼ ਜਾ ਕੇ ਵੀ ਨਹੀਂ ਮੁੜਦੇ ਪੰਜਾਬੀ!, 17 ਕਰੋੜ ਦੀਆਂ ਕਾਰਾਂ ਕੀਤੀਆਂ ਚੋਰੀ, 47 ‘ਤੇ ਮਾਮਲਾ ਦਰਜ

ਪੀਲ ਰੀਜਨ ਦੇ ਅਧੀਨ ਟੋਰਾਂਟੋ ਪੁਲਿਸ ਨੇ ਅੱਜ GTA ਵਿੱਚ ਕਾਰ ਚੋਰੀ ਦੇ ਇੱਕ ਵੱਡੇ ਰੈਕੇਟ ਵਿੱਚ 119 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ, ‘ਪ੍ਰੋਜੈਕਟ ਸਟੈਲੀਅਨ’ (Project Stallion) ਨਾਮ ਦੀ ਮਹੀਨਿਆਂ ਤੱਕ ਚੱਲੀ ਜਾਂਚ ਵਿੱਚ ਉਨ੍ਹਾਂ ਦੇ ਕਬਜ਼ੇ ਵਿੱਚੋਂ 556 ਚੋਰੀ ਹੋਏ ਵਾਹਨ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਵਿਅਕਤੀਆਂ ਵਿੱਚ 41 ਭਾਰਤੀ ਹਨ ਅਤੇ 39 ਪੰਜਾਬ ਦੇ ਹਨ। ਪੁਲਿਸ ਨੇ ਅਜੇ ਤੱਕ ਕਾਰ ਚੋਰੀ ਦੇ ਕੇਸਾਂ ਵਿੱਚ ਦਰਜ ਮੁਲਜ਼ਮਾਂ ਦੀ ਪਛਾਣ ਨਹੀਂ ਦੱਸੀ ਹੈ।

 ਟੋਰਾਂਟੋ ਪੁਲਿਸ ਦੇ ਸੁਪਰਡੈਂਟ ਰੌਬ ਟਵੈਰਨਰ ਨੇ ਦਿੱਤੀ ਇਹ ਜਾਣਕਾਰੀ

ਟੋਰਾਂਟੋ ਪੁਲਿਸ ਦੇ ਸੁਪਰਡੈਂਟ ਰੌਬ ਟਵੈਰਨਰ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਦਿਨਾਂ ਵਿਚ ਚੋਰੀ ਹੋਈਆਂ 556 ਕਾਰਾਂ ਬਰਾਮਦ ਕੀਤੀਆਂ ਹਨ ਜਿਨ੍ਹਾਂ ਦੀ ਕੀਮਤ ਕਰੀਬ 27 ਲੱਖ ਡਾਲਰ (17 ਕਰੋੜ ਰੁਪਏ) ਹੈ। ਇਸ ਮਾਮਲੇ ਵਿੱਚ ਪੁਲਿਸ ਨੇ 119 ਜਣਿਆਂ ਨੂੰ ਨਾਮਜ਼ਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿੱਚੋਂ 47 ਮੁਲਜ਼ਮ ਪੰਜਾਬੀ ਮੂਲ ਦੇ ਹਨ। ਪੁਲਿਸ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਕੁਝ ਕਾਰਾਂ ਮੌਂਟਰੀਅਲ ਦੀ ਬੰਦਰਗਾਹ ਤੋਂ ਉਸ ਵੇਲੇ ਬਰਾਮਦ ਕੀਤੀਆਂ ਜਦੋਂ ਉਨ੍ਹਾਂ ਨੂੰ ਕੰਟੇਨਰਾਂ ’ਚ ਵਿਦੇਸ਼ ਭੇਜਿਆ ਜਾ ਰਿਹਾ ਸੀ। ਪੁਲਿਸ ਨੇ ਮੁਲਜ਼ਮਾਂ ਦੀ ਸੂਚੀ ਜਾਰੀ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

2022 ਵਿਚ ਸ਼ੁਰੂ ਹੋਈ ਸੀ ਜਾਂਚ

ਨਵੰਬਰ 2022 ਵਿੱਚ ਇੱਕ ਸਾਲ ਦੌਰਾਨ ਜੀਟੀਏ ਵਿੱਚ ਲਗਭਗ 2000 ਵਾਹਨ ਚੋਰੀ ਹੋਣ ਤੋਂ ਬਾਅਦ ਜਾਂਚ ਸ਼ੁਰੂ ਹੋਈ ਸੀ। ਜਾਂਚ ਮੁੱਖ ਤੌਰ ‘ਤੇ 22 ਅਤੇ 23 ਡਿਵੀਜ਼ਨ ਵਿੱਚ ਸਥਿਤ ਈਟੋਬੀਕੋਕ ਨੇੜਲਿਆਂ ‘ਤੇ ਕੇਂਦ੍ਰਿਤ ਸੀ।

ਪੀਲ ਖੇਤਰ ਦੇ ਪੁਲਿਸ ਮੁਖੀ ਮਾਈਰੋਨ ਡੈਮਕੀਵ, 22 ਅਤੇ 23 ਜ਼ਿਲ੍ਹਾ ਕਮਾਂਡਰ, ਸੁਪਰਡੈਂਟ ਰੌਨ ਟੈਵਰਨਰ, ਅਤੇ ਆਰਗੇਨਾਈਜ਼ਡ ਕ੍ਰਾਈਮ ਇਨਵੈਸਟੀਗੇਟਿਵ ਸਪੋਰਟ ਟੀਮ (ਓਸੀਆਈਐਸ) ਦੇ ਡਿਟੈਕਟਿਵ ਸਾਰਜੈਂਟ ਪੀਟਰ ਵੇਹਬੀ ਨਾਲ ਪ੍ਰੋਜੈਕਟ ਸਟੈਲੀਅਨ, ਵਾਹਨ ਅਤੇ ਕੈਟੇਲੀਟਿਕ ਕਨਵਰਟਰ ਚੋਰੀਆਂ ਦੀ ਚੱਲ ਰਹੀ ਜਾਂਚ ਦੇ ਵੇਰਵੇ ਦੇਣ ਲਈ ਸ਼ਾਮਲ ਹੋਏ।

ਚੀਫ ਡੈਮਕੀਵ ਨੇ ਕਿਹਾ, “ਟੋਰਾਂਟੋ ਵਿੱਚ ਵਾਹਨ ਚੋਰੀਆਂ 2019 ਤੋਂ ਦੁੱਗਣੇ ਤੋਂ ਵੀ ਵੱਧ ਹੋ ਗਈਆਂ ਹਨ, ਜਿਸ ਨਾਲ ਇਹ ਸਾਡੇ ਸ਼ਹਿਰ ਅਤੇ ਜੀਟੀਏ ਵਿੱਚ ਇੱਕ ਮਹੱਤਵਪੂਰਨ ਮੁੱਦਾ ਬਣ ਗਿਆ ਹੈ। “ਪ੍ਰੋਜੈਕਟ ਸਟੈਲੀਅਨ ਉਹਨਾਂ ਕਾਰਵਾਈਆਂ ਦੀ ਇੱਕ ਉਦਾਹਰਨ ਹੈ ਜੋ ਟੋਰਾਂਟੋ ਪੁਲਿਸ ਸਾਡੇ ਸਥਾਨਕ ਭਾਈਚਾਰਿਆਂ ਵਿੱਚ ਇਸ ਵਧ ਰਹੀ ਸਮੱਸਿਆ ਨਾਲ ਨਜਿੱਠਣ ਲਈ ਕਰ ਰਹੀ ਹੈ। ਟੋਰਾਂਟੋ ਪੁਲਿਸ ਸੇਵਾ, ਸਾਡੀ OCIS ਟੀਮ ਅਤੇ ਪੁਲਿਸ ਡਿਵੀਜ਼ਨਾਂ ਸਮੇਤ, ਚੋਰੀ ਹੋਏ ਵਾਹਨਾਂ ਨੂੰ ਮੁੜ ਪ੍ਰਾਪਤ ਕਰਨ ਅਤੇ ਇਹ ਜੁਰਮ ਕਰਨ ਵਾਲੇ ਲੋਕਾਂ ਨੂੰ ਜਵਾਬਦੇਹ ਬਣਾਉਣ ਲਈ ਅਲਾਈਨਮੈਂਟ ਵਿੱਚ ਕੰਮ ਕਰ ਰਹੀ ਹੈ।”

Related posts

Militaries of India and China on high alert as border tensions escalate

On Punjab

ਉਤਰੀ ਜਪਾਨ ਵਿੱਚ 7.0 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ

On Punjab

ਹੜ੍ਹਾਂ ‘ਚ ਘਿਰੀ ਰੇਲ ਗੱਡੀ, NDRF, ਹਵਾਈ ਫੌਜ, ਆਰਮੀ ਤੇ ਨੇਵੀ ਨੇ ਬੜੀ ਮੁਸ਼ਕਲ ਨਾਲ ਬਚਾਏ 1,050 ਯਾਤਰੀ

On Punjab