PreetNama
ਸਿਹਤ/Health

| ਵਿਗਿਆਨੀਆਂ ਦੀ ਵੱਡੀ ਖੋਜ, ਸਦਾ ਜਵਾਨ ਰਹਿਣ ਦਾ ਲੱਭਿਆ ਰਾਜ

ਨਿਊਯਾਰਕ: ਵਿਗਿਆਨੀਆਂ ਨੇ ਖੋਜ ਕੀਤੀ ਹੈ ਕਿ ਬੁਢਾਪੇ ਤੋਂ ਛੁਟਕਾਰਾ ਪਾਉਣ ਦਾ ਰਾਜ਼ ਸਾਡੀਆਂ ਹੱਡੀਆਂ ਵਿੱਚ ਛੁਪਿਆ ਹੋਇਆ ਹੈ। ਕੋਲੰਬੀਆ ਯੂਨੀਵਰਸਿਟੀ ਦੇ ਜੈਨੇਟਿਕਸ ਵਿਭਾਗ ਦੇ ਮੁਖੀ ਪ੍ਰੋਫੈਸਰ ਗਰਾਰਡ ਕਾਰਸੈਂਟੀ ਪਿਛਲੇ 30 ਸਾਲਾਂ ਤੋਂ ਹੱਡੀਆਂ ਵਿੱਚ ਛੁਪੇ ਇਸ ਰਾਜ਼ ਨੂੰ ਜਾਣਨ ਲਈ ਖੋਜ ਵਿੱਚ ਲੱਗੇ ਹੋਏ ਹਨ। ਹੱਡੀਆਂ ‘ਚ ਪੈਦਾ ਹੋਏ ਹਾਰਮੋਨ ਓਸਟੀਓਕਲਸੀਨ ਦੀ ਖੋਜ ਦੌਰਾਨ ਉਨ੍ਹਾਂ ਪਾਇਆ ਕਿ ਇਹ ਹੱਡੀਆਂ ਦੇ ਅੰਦਰਲੇ ਪੁਰਾਣੇ ਟਿਸ਼ੂਆਂ ਨੂੰ ਹਟਾਉਣ ਤੇ ਨਵੇਂ ਟਿਸ਼ੂ ਨੂੰ ਨਿਰੰਤਰ ਬਣਾਉਣ ਲਈ ਕੰਮ ਕਰਦਾ ਹੈ। ਇਹ ਸਾਡੇ ਕੱਦ ਨੂੰ ਵਧਾਉਂਦਾ ਹੈ।

ਇਸ ਦੇ ਲਈ ਉਨ੍ਹਾਂ ਚੂਹਿਆਂ ਵਿੱਚ ਇਸ ਹਾਰਮੋਨ ਦੇ ਜੀਨ ਦੀ ਖੋਜ ਕੀਤੀ। ਇਸ ਨੇ ਦਿਖਾਇਆ ਕਿ ਹੱਡੀਆਂ ਦੇ ਅੰਦਰ ਹਾਰਮੋਨ ਸਾਡੇ ਸਰੀਰ ਦੇ ਬਹੁਤ ਸਾਰੇ ਕਾਰਜਾਂ ਨੂੰ ਵੀ ਪ੍ਰਭਾਵਤ ਕਰਦੇ ਹਨ। ਪ੍ਰੋ. ਕਾਰਸੈਂਟੀ ਕਹਿੰਦੇ ਹਨ ਕਿ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਹੱਡੀਆਂ ਦੇ ਢਾਂਚੇ ਨਾਲ ਸਿਰਫ ਸਾਡਾ ਸਰੀਰ ਖੜ੍ਹਦਾ ਹੈ, ਪਰ ਅਜਿਹਾ ਨਹੀਂ। ਹੱਡੀਆਂ ਇਸ ਤੋਂ ਵੀ ਜ਼ਿਆਦਾ ਪ੍ਰਭਾਵ ਪਾਉਂਦੀਆਂ ਹਨ।ਹੱਡੀਆਂ ਦੇ ਅੰਦਰਲੇ ਟਿਸ਼ੂ ਸਾਡੇ ਸਰੀਰ ਵਿੱਚ ਦੂਜੇ ਟਿਸ਼ੂਆਂ ਦੇ ਨਾਲ ਸਹਿਯੋਗ ਕਰਦੇ ਹਨ। ਹੱਡੀਆਂ ਆਪਣੇ ਹਾਰਮੋਨ ਖੁਦ ਬਣਾਉਂਦੀਆਂ ਹਨ, ਜੋ ਦੂਜੇ ਅੰਗਾਂ ਲਈ ਸੰਕੇਤ ਭੇਜਣ ਦਾ ਕੰਮ ਕਰਦੀਆਂ ਹਨ। ਇਸ ਸਹਾਇਤਾ ਨਾਲ ਅਸੀਂ ਕਸਰਤ ਕਰਦੇ ਹਾਂ। ਇਹ ਬੁਢਾਪੇ ਨੂੰ ਰੋਕਣ ਅਤੇ ਯਾਦਦਾਸ਼ਤ ਵਧਾਉਣ ‘ਚ ਸਹਾਇਤਾ ਕਰਦਾ ਹੈ।ਪ੍ਰੋ. ਕਾਰਸੈਂਟੀ ਦਾ ਕਹਿਣਾ ਹੈ ਕਿ ਬੁਢਾਪੇ ਨੂੰ ਰੋਕਣ ਲਈ ਸਰੀਰ ‘ਚ ਓਸਟੀਓਕਲਸੀਨ ਵਧਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਨਿਯਮਤ ਕਸਰਤ ਨਾਲ ਹੱਡੀਆਂ ਆਪਣੇ ਆਪ ਓਸਟੀਓਕਲਸੀਨ ਬਣਾਉਣਾ ਸ਼ੁਰੂ ਕਰ ਦਿੰਦੀਆਂ ਹਨ। ਵਿਗਿਆਨੀ ਓਸਟੀਓਕਲਸੀਨ ਦਵਾਈ ਬਣਾਉਣ ‘ਚ ਜੁਟੇ ਹੋਏ ਹਨ ਤਾਂ ਕਿ ਇਹ ਹਾਰਮੋਨ ਲੰਬੇ ਸਮੇਂ ਤੱਕ ਸਰੀਰ ‘ਚ ਰਹੇ ਅਤੇ ਉਮਰ ਦੀਆਂ ਬਿਮਾਰੀਆਂ ਤੋਂ ਬਚਾ ਸਕੇ।

Related posts

OmiSure ਦੇਸ਼ ਦੀ ਪਹਿਲੀ RTPCR ਕਿੱਟ ਪ੍ਰਵਾਨਿਤ, ਇਕ ਪਲ਼ ’ਚ ਓਮੀਕ੍ਰੋਨ ਦਾ ਲਗਾਏਗੀ ਪਤਾ

On Punjab

Health Tips: ਲਾਲ ਅੰਗੂਰ ਦੇ ਸੇਵਨ ਨਾਲ ਇਨ੍ਹਾਂ ਰੋਗਾਂ ਦਾ ਖ਼ਤਰਾ ਹੁੰਦਾ ਹੈ ਘੱਟ

On Punjab

Weight Loss Tips: ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ 5 ਫੈਟ ਬਰਨਿੰਗ ਜੂਸ ਨੂੰ ਡਾਈਟ ‘ਚ ਕਰੋ ਸ਼ਾਮਲ

On Punjab