41.41 F
New York, US
March 13, 2026
PreetNama
ਸਮਾਜ/Social

ਵਿਆਹ ਵਾਲੀਆਂ ਕੁੜੀਆਂ ਨੂੰ ਹੁਣ ਘਰ ਬੈਠੇ ਮਿਲੇਗੀ ਆਰਥਿਕ ਮਦਦ, ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਇਹ ਸਹੂਲਤ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਚ ਆਨਲਾਈਨ ਅਸ਼ੀਰਵਾਦ ਪੋਰਟਲ ਲਾਂਚ ਕੀਤਾ। ਹੁਣ ਕੁੜੀਆਂ ਵਿਆਹ ਲਈ ਘਰ ਬੈਠੇ ਹੀ ਆਰਥਿਕ ਮਦਦ ਲਈ ਸਰਕਾਰ ਕੋਲ ਅਪਲਾਈ ਕਰ ਕੇ ਯੋਜਨਾ ਦਾ ਲਾਭ ਲੈ ਸਕਣਗੀਆਂ। ਇਸ ਮੌਕੇ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਪੋਰਟਲ ਤੋਂ ਅਪਲਾਈ ਕਰਨ ਵਾਲੀਆਂ ਕੁੜੀਆਂ ਨੂੰ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਸਿੱਧਾ ਆਰਥਿਕ ਲਾਭ ਮਿਲ ਸਕੇਗਾ।

ਉਨ੍ਹਾਂ ਕਿਹਾ ਕਿ ਦਸੰਬਰ 2022 ਤਕ ਅਸ਼ੀਰਵਾਦ ਯੋਜਨਾ ਦੀ ਅਪਲਾਈ ਪ੍ਰਕਿਰਿਆ ਨੂੰ ਆਫਲਾਈਨ ਤੇ ਆਨਲਾਈਨ ਦੋਵਾਂ ਮੋਡ ‘ਚ ਰੱਖਿਆ ਜਾਵੇਗਾ ਤਾਂ ਜੋ ਜਨਵਰੀ 2023 ਤੋਂ ਇਸ ਯੋਜਨਾ ਦੇ ਲਾਭ ਲਈ ਸਿਰਫ਼ ਆਨਲਾਈਨ ਹੀ ਅਪਲਾਈ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅਸ਼ੀਰਵਾਦ ਯੋਜਨਾ ਦੇ ਲਾਭ ਲਈ ਫਿਲਹਾਲ ਤਹਿਸੀਲ ਆਫਿਸ, ਸੁਵਿਧਾ ਕੇਂਦਰ ਤੇ ਡਿਸਟ੍ਰਿਕਟ ਆਫਿਸ ‘ਚ ਜਾ ਕੇ ਵੀ ਅਪਲਾਈ ਕੀਤਾ ਜਾ ਸਕਦਾ ਹੈ।

Related posts

Bhool Bhulaiyaa 3 ‘ਚ ਹੋਈ ਦਿਲਜੀਤ ਦੁਸਾਂਝ ਤੇ Pitbull ਦੀ ਐਂਟਰੀ, ਟਾਈਟਲ ਟ੍ਰੈਕ ਸੁਣ ਕੇ ਬੋਲੇ ਫੈਨਜ਼- ਪਿਕਚਰ ਹਿੱਟ ਹੈ ਅਨੀਸ ਬਜ਼ਮੀ ਆਪਣੀ ਫਿਲਮ ਨੂੰ ਹਿੱਟ ਬਣਾਉਣ ‘ਚ ਕੋਈ ਕਸਰ ਛੱਡਦੇ ਨਜ਼ਰ ਨਹੀਂ ਆ ਰਹੇ ਹਨ। ਇਸ ਵਾਰ ਫਿਲਮ ‘ਰੂਹ ਬਾਬਾ’ ‘ਚ ਇਕ ਨਹੀਂ ਸਗੋਂ ਤਿੰਨ-ਤਿੰਨ ਮੰਜੁਲਿਕਾ ਨਾਲ ਸਾਹਮਣਾ ਹੋਵੇਗਾ। ਹਾਲਾਂਕਿ ਮੇਕਰਸ ਨੇ ਪ੍ਰਸ਼ੰਸਕਾਂ ਲਈ ਇੱਕ ਵੀ ਸਰਪ੍ਰਾਈਜ਼ ਨਹੀਂ ਰੱਖਿਆ ਹੈ।

On Punjab

ਸੰਸਦੀ ਕੰਪਲੈਕਸ ’ਚ ਸੁਰੱਖਿਆ ਕੁਤਾਹੀ, ਵਿਅਕਤੀ ਵੱਲੋਂ ਕੰਧ ਟੱਪ ਕੇ ਅੰਦਰ ਵੜਨ ਦੀ ਕੋਸ਼ਿਸ਼

On Punjab

ਦਿੱਲੀ ਹਿੰਸਾ ਮਾਮਲੇ ‘ਚ ਉਮਰ ਖਾਲਿਦ ਨੂੰ 22 ਅਕਤੂਬਰ ਤੱਕ ਜੇਲ੍ਹ ਭੇਜਿਆ

On Punjab