PreetNama
ਫਿਲਮ-ਸੰਸਾਰ/Filmy

ਵਿਆਹ ਦੇ ਬੰਧਨ ‘ਚ ਬੱਝੇ ਰਾਜ ਕੁਮਾਰ ਰਾਵ ਤੇ ਅਦਾਕਾਰਾ ਪੱਤਰਲੇਖਾ ਪਾਲ, ਤਸਵੀਰਾਂ ‘ਚ ਵੇਖੋ ਖੁਸ਼ੀ ਭਰੇ ਪਲ਼

ਰਾਜ ਕੁਮਾਰ ਰਾਵ ਤੇ ਪੱਤਰਲੇਖਾ ਦਾ ਵਿਆਹ ਸੋਮਵਾਰ ਨੂੰ ਨਿਊ ਚੰਡੀਗੜ੍ਹ ਦੇ ਓਬਰਾਏ ਸੁਖਵਿਲਾਸ ’ਚ ਸੰਪੰਨ ਹੋ ਗਿਆ। ਦਿਨ ਵੇਲੇ ਵਿਆਹ ਤੋਂ ਬਾਅਦ ਦੇਰ ਸ਼ਾਮ ਰਿਸੈਪਸ਼ਨ ਕੀਤੀ ਗਈ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਨਾ ਹੋਣ ਇਸ ਲਈ ਹੋਟਲ ਸਟਾਫ ਦੇ ਸਮਾਰਟਫੋਨ ਕੈਮਰਿਆਂ ’ਤੇ ਸਟੀਕਰ ਲਗਾ ਦਿੱਤੇ ਗਏ।

ਬਾਲੀਵੁੱਡ ਅਦਾਕਾਰਾ ਅਦਿਤੀ ਰਾਵ ਹੈਦਰੀ ਤੇ ਇਸਤਰੀ ਫਿਲਮ ਦੇ ਨਿਰਦੇਸ਼ਕ ਅਮਰ ਕੌਸ਼ਿਕ ਵੀ ਇਸ ਵਿਆਹ ’ਚ ਸ਼ਾਮਲ ਹੋਏ। ਦੇਰ ਸ਼ਾਮ ਹੋਈ ਰਿਸੈਪਸ਼ਨ ’ਚ ਤੁਸ਼ਾਰ ਜੋਸ਼ੀ ਬੈਂਡ ਦੀ ਲਾਈਵ ਪੇਸ਼ਕਾਰੀ ਦਾ ਮਹਿਮਾਨਾਂ ਨੇ ਲੁਤਫ਼ ਉਠਾਇਆ।

ਰਾਜ ਕੁਮਾਰ ਰਾਵ ਨੇ ਖ਼ੁਦ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਰਾਜ ਕੁਮਾਰ ਅਤੇ ਪੱਤਰਲੇਖਾ ਦੋਵੇਂ ਹੀ ਬੇਹੱਣ ਖੂਬਸੂਰਤ ਨਜ਼ਰ ਆ ਰਹੇ ਹਨ। ਰਾਜ ਕੁਮਾਰ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ’ਚ ਲਿਖਿਆ, ‘ਆਖ਼ਰ 11 ਸਾਲ ਦੇ ਪਿਆਰ, ਰੋਮਾਂਸ, ਦੋਸਤੀ ਅਤੇ ਫਨ ਤੋਂ ਬਾਅਦ ਮੈਂ ਉਸ ਨਾਲ ਸ਼ਾਦੀ ਕਰ ਲਈ ਜੋ ਮੇਰੀ ਸਭ ਕੁਝ ਹੈ, ਮੇਰੀ ਸੌਲਮੇਟ, ਮੇਰੀ ਬੈਸਟ ਫਰੈਂਡ, ਮੇਰਾ ਪਰਿਵਾਰ। ਅੱਜ ਮੇਰੇ ਲਈ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੈ ਕਿ ਮੈਂ ਤੇਰਾ ਪਤੀ ਅਖਵਾਵਾਂਗਾ ਪੱਤਰਲੇਖਾ। ਹਮੇਸ਼ਾ ਲਈ ਅਤੇ ਉਸ ਤੋਂ ਵੀ ਪਰ੍ਹੇ….’

ਉੱਥੇ ਪੱਤਰਲੇਖਾ ਨੇ ਵੀ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦੇਹੋਏ ਆਪਣੇ ਜਜ਼ਬਾਤ ਸ਼ੇਅਰ ਕੀਤੇ ਹਨ। ਪੱਤਰਲੇਖਾ ਨੇ ਤਸੀਵਰਾਂ ਸ਼ੇਅਰ ਕਰਦੇ ਹੋਏ ਲਿਖਿਆ, ‘ਮੈਂ ਅੱਜ ਉਸ ਨਾਲ ਵਿਆਹ ਕੀਤਾ ਜੋ ਮੇਰਾ ਸਭ ਕੁਝ ਹੈ: ਮੇਰਾ ਬੁਆਏਫਰੈਂਡ, ਮੇਰਾ ਕ੍ਰਾਈਮ ਪਾਰਟਨਰ, ਮੇਰਾ ਪਰਿਵਾਰ, ਮੇਰਾ ਸੌਲਮੇਟ… ਮੇਰਾ ਪਿਛਲੇ 11 ਸਾਲਾਂ ਤੋਂ ਬੈਸਟ ਫਰੈਂਡ। ਇਸ ਤੋਂ ਵੱਡੀ ਕੋਈ ਫੀÇਲੰਗ ਨਹੀਂ ਹੈ ਕਿ ਮੈਂ ਤੁਹਾਡੀ ਪਤਨੀ ਹਾਂ। ਇੱਥੋਂ ਸਾਡੇ ਹਮੇਸ਼ਾ ਦਾ ਸਫ਼ਰ…’ ਰਾਜ ਕੁਮਾਰ ਅਤੇ ਪੱਤਰਲੇਖਾ ਦੀ ਇਸ ਪੋਸਟ ’ਤੇ ਉਨ੍ਹਾਂ ਦੇ ਨਾਲ ਕਲਾਕਾਰਾਂ ਅਤੇ ਦੋਸਤਾਂ ਦੀਆਂ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

Related posts

ਇਸ ਲਗਜ਼ਰੀ ਘਰ ਨੂੰ ਜਲਦ ਖਰੀਦਣਗੇ ਪ੍ਰਿੰਸ ਹੈਰੀ ਤੇ ਮੇਘਨ, ਟਾਮ ਹੈਂਕਸ ਹਨ ਗੁਆਂਢੀ

On Punjab

ਪੀਐਮ ਮੋਦੀ ਦੇ 69ਵੇਂ ਜਨਮਦਿਨ ਦਾ ਜਸ਼ਨ, ਬਾਲੀਵੁਡ ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

On Punjab

Kaun Banega Crorepati 13 : ‘ਚ ਨਜ਼ਰ ਆਉਣਗੇ ਨੀਰਜ ਚੋਪੜਾ ਤੇ ਪੀ ਸ਼੍ਰੀਜੇਸ਼, ਦੇਣਗੇ Big B ਦੇ ਸਵਾਲਾਂ ਦਾ ਜਵਾਬ, ਦੇਖੇ ਵੀਡੀਓ

On Punjab