PreetNama
ਖੇਡ-ਜਗਤ/Sports News

ਵਿਆਹ ਦੇ ਬੰਧਨ ‘ਚ ਬੱਝਣ ਜਾ ਰਿਹੈ ਇਕ ਹੋਰ ਗੇਂਦਬਾਜ਼, ਨਹੀਂ ਖੇਡ ਸਕਣਗੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਪਹਿਲਾਂ ਮੁਕਾਬਲਾ

ਇੰਡੀਅਨ ਪ੍ਰੀਮੀਅਰ ਲੀਗ ਦੀ ਫ੍ਰੇਂਚਾਇਜੀ ਟੀਮ ਰਾਇਲ ਚੈਲੇਂਜਰਜ਼ ਬੈਂਗਲੌਰ ‘ਤੇ ਹਰ ਸੀਜ਼ਨ ‘ਚ ਫੈਨਜ਼ ਦੀ ਨਜ਼ਰ ਰਹਿੰਦੀ ਹੈ। ਕਪਤਾਨ ਵਿਰਾਟ ਕੋਹਲੀ ਦੀ ਇਹ ਟੀਮ ਹੁਣ ਤਕ ਕੋਈ ਖਿਤਾਬ ਨਹੀਂ ਜਿੱਤ ਸਕੀ ਹੈ ਪਰ ਇਸ ਵਾਰ ਕੁਝ ਨਵੇਂ ਚਿਹਰਿਆਂ ਦੇ ਆਉਣ ਨਾਲ ਕਹਾਣੀ ਵੱਖ ਹੋ ਸਕਦੀ ਹੈ। ਟੀਮ ਦੇ ਡਾਇਰੈਕਟਰ ਆਫ ਅਪ੍ਰੇਸ਼ਨ ਮਾਈਕ ਹੇਸਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਆਸਟ੍ਰੇਲੀਆ ਦੇ ਲੈੱਗ ਸਪਿੰਨਰ ਐਡਮ ਜੰਪਾ ਵਿਆਹ ਕਰਨ ਜਾ ਰਹੇ ਹਨ। ਇਸੇ ਵਜ੍ਹਾ ਕਾਰਨ ਉਹ IPL ਦੇ ਸ਼ੁਰੂਆਤੀ ਮੁਕਾਬਲਿਆਂ ‘ਚ ਟੀਮ ਦੇ ਨਾਲ ਨਹੀਂ ਹੋਣਗੇ।
ਇਸ ਸਾਲ ਦੇ IPL ਦੀ ਸ਼ੁਰੂਆਤ 9 ਮਈ ਤੋਂ ਹੋਣ ਜਾ ਰਹੀ ਹੈ। ਪਹਿਲਾਂ ਮੁਕਾਬਲਾ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੇਂਜਰਜ਼ ਬੈਂਗਲੌਰ ‘ਚ ਖੇਡਿਆ ਜਾਣਾ ਹੈ। ਟੂਰਨਾਮੈਂਟ ਦੇ ਸ਼ੁਰੂ ਹੋਣ ‘ਚ ਹੁਣ ਬਹੁਤ ਹੀ ਘੱਟ ਸਮਾਂ ਰਿਹਾ ਗਿਆ ਹੈ। ਆਰਸੀਬੀ ਦੇ ਕੈਂਪ ਨੂੰ ਲੈ ਕੇ ਮਾਈਕ ਹੇਸਨ ਨੇ ਇਕ ਵੀਡੀਓ ਜਾਰੀ ਕੀਤਾ ਹੈ। ਇਸੇ ਵੀਡੀਓ ਤੋਂ ਇਹ ਗੱਲ ਵੀ ਪਤਾ ਲੱਗੀ ਹੈ ਕਿ ਟੀਮ ਦੇ ਸਪਿੰਨਰ ਜੰਪਾ ਵਿਆਹ ਕਰਨ ਜਾ ਰਹੇ ਹਨ। ਉਹ ਟੂਰਨਾਮੈਂਟ ਦੇ ਸ਼ੁਰੂਆਤੀ ਮੁਕਾਬਲਿਆਂ ‘ਚ ਮੌਜੂਦ ਨਹੀਂ ਹੋਣਗੇ ਤੇ ਟੀਮ ਇਸ ਦਾ ਸਨਮਾਨ ਕਰਦੀ ਹੈ।

Related posts

ਦੂਜਾ ਟੈਸਟ ਮੈਚ ਡਰਾਅ, ਮੇਜ਼ਬਾਨ ਨਿਊਜ਼ੀਲੈਂਡ ਨੇ 1-0 ਨਾਲ ਜਿੱਤੀ ਸੀਰੀਜ਼

On Punjab

Tokyo Olympic 2020: ਟੋਕੀਓ ‘ਚ ਇਕ ਦਿਨ 3,177 ਕੋਰੋਨਾ ਦੇ ਨਵੇਂ ਮਾਮਲੇ, ਓਲੰਪਿਕ ਦੀ ਸ਼ੁਰੂਆਤ ਤੋਂ ਬਾਅਦ ਦਾ ਸਭ ਤੋਂ ਵੱਡਾ ਅੰਕੜਾ

On Punjab

ਦੱਖਣ ਅਫ਼ਰੀਕਾ ਖ਼ਿਲਾਫ਼ ਸੀਰੀਜ਼ ਤੋਂ ਬਾਹਰ ਹੋਣ ‘ਤੇ ਬੁਮਰਾਹ ਦਾ ਵੱਡਾ ਐਲਾਨ

On Punjab