PreetNama
ਸਮਾਜ/Social

ਵਿਆਹ ਦੀ ਵਰ੍ਹੇਗੰਢ ’ਤੇ ਪਤਨੀ ਨੂੰ ਦਿੱਤਾ ਸਰਪ੍ਰਾਈਜ਼, ਚੰਦ ’ਤੇ ਖ਼ਰੀਦੀ ਤਿੰਨ ਏਕੜ ਜ਼ਮੀਨ

ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਹ ਚੰਦ ’ਤੇ ਆਪਣੇ ਲਈ ਜ਼ਮੀਨ ਖ਼ਰੀਦ ਸਕੇ। ਅਜਮੇਰ ਦੀ ਸਪਨਾ ਅਨੀਜਾ ਦਾ ਇਹ ਸੁਪਨਾ ਅਸਲੀਅਤ ’ਚ ਬਦਲ ਗਿਆ, ਜਦੋਂ ਉਸਦੇ ਪਤੀ ਧਰਮਿੰਦਰ ਅਨੀਜਾ ਨੇ ਵਿਆਹ ਦੀ ਵਰ੍ਹੇਗੰਢ ’ਤੇ ਉਸਨੂੰ ਚੰਦ ’ਤੇ ਤਿੰਨ ਏਕੜ ਜ਼ਮੀਨ ਖ਼ਰੀਦ ਕੇ ਗਿਫ਼ਟ ਕੀਤੀ। ਧਰਮਿੰਦਰ ਨੇ ਨਿੳੂਜ਼ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਉਹ ਆਪਣੇ ਵਿਆਹ ਦੀ ਅੱਠਵੀਂ ਵਰ੍ਹੇਗੰਢ ’ਤੇ ਪਤਨੀ ਲਈ ਕੁਝ ਖ਼ਾਸ ਕਰਨਾ ਚਾਹੁੰਦੇ ਸਨ ਅਤੇ ਇਸ ਲਈ ਉਨ੍ਹਾਂ ਨੇ ਸਪਨਾ ਅਨੀਜਾ ਨੂੰ ਚੰਦ ’ਤੇ ਜ਼ਮੀਨ ਖ਼ਰੀਦ ਦਿੱਤੀ।
ਉਨ੍ਹਾਂ ਨੇ ਕਿਹਾ, ‘24 ਦਸੰਬਰ ਨੂੰ ਸਾਡੇ ਵਿਆਹ ਦੀ ਵਰ੍ਹੇਗੰਢ ਸੀ। ਹਰ ਕੋਈ ਕਾਰ ਅਤੇ ਜਿੳੂਲਰੀ ਜਿਹੀਆਂ ਚੀਜ਼ਾਂ ਗਿਫਟ ਕਰਦਾ ਹੈ, ਪਰ ਮੈਂ ਕੁਝ ਅਲੱਗ ਕਰਨਾ ਚਾਹੁੰਦਾ ਸੀ। ਇਸ ਲਈ ਉਸ ਲਈ ਚੰਦ ’ਤੇ ਜ਼ਮੀਨ ਖ਼ਰੀਦੀ।’ ਧਰਮਿੰਦਰ ਨੇ ਨਿੳੂਯਾਰਕ ਸ਼ਹਿਰ, ਯੂਐੱਸਏ ਦੀ ਇਕ ਫਰਮ ਲੂਨਾ ਸੁਸਾਇਟੀ ਇੰਟਰਨੈਸ਼ਨਲ ਦੇ ਮਾਧਿਅਮ ਨਾਲ ਜ਼ਮੀਨ ਖ਼ਰੀਦੀ। ਉਨ੍ਹਾਂ ਨੇ ਕਿਹਾ ਕਿ ਇਸਨੂੰ ਖ਼ਰੀਦਣ ਦੀ ਪ੍ਰਕਿਰਿਆ ਪੂਰੀ ਹੋਣ ’ਚ ਲਗਪਗ ਇਕ ਸਾਲ ਲੱਗ ਗਿਆ।
ਉਨ੍ਹਾਂ ਨੇ ਕਿਹਾ, ਮੈਨੂੰ ਖੁਸ਼ੀ ਹੈ ਕਿ ਮੈਂ ਚੰਦ ’ਤੇ ਜ਼ਮੀਨ ਖ਼ਰੀਦਣ ਵਾਲਾ ਰਾਜਸਥਾਨ ਦਾ ਪਹਿਲਾਂ ਆਦਮੀ ਹਾਂ। ਧਰਮਿੰਦਰ ਦੀ ਪਤਨੀ ਸਪਨਾ ਨੇ ਕਿਹਾ ਕਿ ਉਸਨੂੰ ਆਪਣੇ ਪਤੀ ਤੋਂ ਇਸ ਤਰ੍ਹਾਂ ਦੇ ਖ਼ਾਸ ਸਰਪ੍ਰਾਈਜ਼ ਦੀ ਉਮੀਦ ਨਹੀਂ ਸੀ। ਉਸਨੇ ਕਿਹਾ, ਮੈਂ ਬਹੁਤ ਖੁਸ਼ ਹਾਂ। ਮੈਨੂੰ ਕਦੇ ਵੀ ਉਮੀਦ ਨਹੀਂ ਸੀ ਕਿ ਉਹ ਮੈਨੂੰ ਇੰਨਾ ਖ਼ਾਸ ਗਿਫ਼ਟ ਦੇਣਗੇ। ਵਰ੍ਹੇਗੰਢ ’ਤੇ ਪਾਰਟੀ ਪ੍ਰੋਫੈਸ਼ਨਲ ਆਗੇਨਾਈਜੇਸ਼ਨ ਦੁਆਰਾ ਕਰਵਾਈ ਗਈ ਸੀ ਤੇ ਡੈਕੋਰੇਸ਼ਨ ਇਕ ਤਰ੍ਹਾਂ ਨਾਲ ਰੀਅਲ ਮਹਿਸੂਸ ਹੋ ਰਹੀ ਸੀ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਅਸੀਂ ਚੰਦਰਮਾ ’ਤੇ ਹਾਂ। ਸਮਾਗਮ ਦੌਰਾਨ, ਉਨ੍ਹਾਂ ਨੇ ਉਪਹਾਰ ਦੇ ਰੂਪ ’ਚ ਮੈਨੂੰ ਚੰਦ ’ਤੇ ਜ਼ਮੀਨ ਦੇ ਦਸਤਾਵੇਜ਼ ਦਿੱਤੇ। ਕੁਝ ਮਹੀਨੇ ਪਹਿਲਾਂ, ਬੋਧਗਯਾ ਦੇ ਵਾਸੀ ਨੀਰਜ ਕੁਮਾਰ ਨੇ ਵੀ ਅਦਾਕਾਰ ਸ਼ਾਹਰੁਖ ਖ਼ਾਨ ਅਤੇ ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਤੋਂ ਪ੍ਰੇਰਿਤ ਹੋ ਕੇ ਆਪਣੇ ਜਨਮ-ਦਿਨ ’ਤੇ ਚੰਦ ’ਤੇ ਇਕ ਏਕੜ ਜ਼ਮੀਨ ਖ਼ਰੀਦੀ ਸੀ।

Related posts

Election Petition ਦਾਇਰ ਕਰਨ ਦੀ ਮਿਆਦ ਵਧਾਉਣ ਬਾਰੇ ਮੇਨਕਾ ਗਾਂਧੀ ਦੀ ਪਟੀਸ਼ਨ ਸੁਣਨ ਤੋਂ Supreme Court ਦੀ ਨਾਂਹ

On Punjab

ਇਕ-ਦੂਜੀ ਨਾਲ ਟਕਰਾਉਣ ਕਾਰਨ ਦੋ ਮਾਲ ਗੱਡੀਆਂ ਪਟੜੀ ਤੋਂ ਉਤਰੀਆਂ

On Punjab

ਉਬਲਦੀਆਂ ਦੇਗਾਂ

Pritpal Kaur