PreetNama
ਰਾਜਨੀਤੀ/Politics

‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਜਵਾਨਾਂ ‘ਚ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਾਏ ਨਾਅਰੇ

ਰੱਖਿਆ ਮੰਤਰੀ ਰਾਜਨਾਥ ਸਿੰਘ ਇਨੀਂ ਦਿਨੀਂ ਤਿੰਨ ਦਿਨਾਂ ਲੇਹ ਦੌਰੇ ‘ਤੇ ਹਨ। ਉਨ੍ਹਾਂ ਦੀ ਯਾਤਰਾ ਦਾ ਮਕਸਦ ਚੀਨ ਨਾਲ ਲੰਬੇ ਸਮੇਂ ਤੋਂ ਚਲੇ ਆ ਰਹੇ ਸਰਹੱਦ ਵਿਵਾਦ ‘ਚ ਖੇਤਰ ‘ਚ ਭਾਰਤੀ ਫੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਹੈ। ਯਾਤਰਾ ਦੇ ਦੂਜੇ ਦਿਨ ਉਹ ਜਵਾਨਾਂ ਨਾਲ ਮੁਲਾਕਾਤ ਕਰਨ ਪਹੁੰਚੇ ਤਾਂ ਜਵਾਨਾਂ ਨੇ ਭਾਰਤ ਮਾਤਾ ਦੇ ਜੈਕਾਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਖੁਦ ਰੱਖਿਆ ਮੰਤਰੀ ਨੇ ਜਵਾਨਾਂ ਨਾਲ ਮਿਲ ਕੇ ਜੈਕਾਰੇ ਲਾਉਣਾ ਸ਼ੁਰੂ ਕੀਤੇ ਜਿਸ ਦੀ ਆਵਾਜ਼ ਨਾਲ ਪੂਰਾ ਲੱਦਾਖ ਗੂੰਜ ਉਠਿੱਆ।

ਇਸ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ ਜਦੋਂ ਜਵਾਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਨਾਅਰੇ ਲਾਏ ਤਾਂ ਜਵਾਨਾਂ ਦੀ ਆਵਾਜ਼ ‘ਚ ਆਪਣੀ ਆਵਾਜ਼ ਦਿੰਦੇ ਹੋਏ ਰੱਖਿਆ ਮੰਤਰੀ ਨੇ ਵੀ ਜੈਕਾਰੇ ਲਾਉਣਾ ਸ਼ੁਰੂ ਕਰ ਦਿੱਤੇ।ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਰਬੀ ਲੱਦਾਖ ਤੋਂ ਚੀਨ ਨੂੰ ਸਖਤ ਸੰਦੇਸ਼ ਦਿੰਦੇ ਹੋਏ ਸੋਮਵਾਰ ਨੂੰ ਕਿਹਾ ਕਿ ਭਾਰਤ ‘ਗਲਵਾਨ ਵੀਰੋ’ ਦੇ ਬਲੀਦਾਨ ਨੂੰ ਕਦੀ ਨਹੀਂ ਭੁੱਲੇਗਾ ਤੇ ਦੇਸ਼ ਦੇ ਫੌਜੀ ਹਰ ਚੁਣੌਤੀ ਦਾ ਮੂੰਹਤੋੜ ਜਵਾਬ ਦੇਣ ‘ਚ ਸਮਰੱਥ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ 14th ਕਾਰਪ ਦੇ ਥਰਡ ਡਵੀਜ਼ਨ ਦੀ ਸਥਾਪਨਾ 1962 ‘ਚ ਭਾਰਤ-ਚੀਨ ਯੁੱਧ ਦੇ ਦਰਮਿਆਨ ਹੋਈ ਸੀ। ਆਪਣੇ ਸਥਾਪਨਾ ਦੇ ਕੁਝ ਸਾਲਾਂ ‘ਚ ਵੀ 1965 ਦੀ ਭਾਰਤ-ਪਾਕਿਸਤਾਨ ਯੁੱਧ ‘ਚ ਆਪਣੀ ਮਜ਼ਬੂਤ ਭੂਮਿਕਾ ਨਿਭਾਈ ਹੈ।

Related posts

ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਦਹਿਸ਼ਤੀ ਹਮਲਾ, ਕਈ ਮੌਤਾਂ ਦਾ ਖ਼ਦਸ਼ਾ, 20 ਸੈਲਾਨੀ ਜ਼ਖ਼ਮੀ

On Punjab

ਕੇਂਦਰ ਸਰਕਾਰ ਨੇ DSP ਦਵਿੰਦਰ ਕੇਸ ਦੀ ਜਾਂਚ NIA ਨੂੰ ਸੌਂਪੀ

On Punjab

Let us be proud of our women by encouraging and supporting them

On Punjab