PreetNama
ਖੇਡ-ਜਗਤ/Sports News

ਵਾਰਨਰ ਬਣੇ ਸਭ ਤੋਂ ਤੇਜ਼ 5000 ਦੌੜਾਂ ਬਣਾਉਣ ਵਾਲੇ ਖਿਡਾਰੀ, ਡੀਨ ਜੋਨਜ਼ ਨੂੰ ਵੀ ਛੱਡਿਆ ਪਿੱਛੇ

ਉਸਨੇ ਇਹ ਪ੍ਰਾਪਤੀ ਮੰਗਲਵਾਰ ਨੂੰ ਭਾਰਤ ਵਿਰੁੱਧ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਵਨਡੇ ਮੁਕਾਬਲੇ ਦੌਰਾਨ ਹਾਸਿਲ ਕੀਤੀ ।
ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਵਨਡੇ ਵਿੱਚ ਆਪਣੇ ਦੇਸ਼ ਲਈ 5000 ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਿਆ ਹੈ
ਦਰਅਸਲ, ਸਭ ਤੋਂ ਤੇਜ਼ 5000 ਦੌੜਾਂ ਬਣਾਉਣ ਦੇ ਮਾਮਲੇ ਵਿੱਚ ਵਾਰਨਰ ਨੇ ਡੀਨ ਜੋਨਜ਼ ਨੂੰ ਪਿੱਛੇ ਛੱਡ ਦਿੱਤਾ ਹੈ । ਵਾਰਨਰ ਦੇ 117 ਮੈਚਾਂ ਦੀਆਂ 115 ਪਾਰੀਆਂ ਵਿੱਚ ਪੰਜ ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ । ਇਸ ਤੋਂ ਪਹਿਲਾਂ ਜੋਨਜ਼ ਨੇ 131 ਮੈਚਾਂ ਦੀ 128 ਪਾਰੀਆਂ ਵਿੱਚ ਪੰਜ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ ।

ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਮੈਥਿਊ ਹੇਡਨ ਨੇ ਇਥੇ ਪਹੁੰਚਣ ਲਈ 137 ਮੈਚਾਂ ਦੀ 133 ਪਾਰੀਆਂ ਤੇ ਰਿੱਕੀ ਪੋਂਟਿੰਗ ਨੇ 137 ਮੈਚਾਂ ਦੀ 137 ਪਾਰੀਆਂ ਵਿਚ ਪੰਜ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ । ਦੱਸ ਦੇਈਏ ਕਿ ਇਸ ਮਾਮਲੇ ਵਿੱਚ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਸਭ ਤੋਂ ਅੱਗੇ ਹਨ ।
ਅਮਲਾ ਨੇ 104 ਮੈਚਾਂ ਦੀਆਂ 101 ਪਾਰੀਆਂ ਵਿੱਚ ਪੰਜ ਹਜ਼ਾਰ ਦੌੜਾਂ ਬਣਾਈਆਂ ਹਨ । ਇਸ ਮਾਮਲੇ ਵਿੱਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਸ ਮਾਮਲੇ ਵਿੱਚ ਤੀਜੇ ਨੰਬਰ ‘ਤੇ ਹਨ । ਵਿਰਾਟ ਕੋਹਲੀ ਨੇ 120 ਮੈਚਾਂ ਦੀਆਂ 114 ਪਾਰੀਆਂ ਵਿੱਚ ਪੰਜ ਹਜ਼ਾਰ ਦੌੜਾਂ ਬਣਾਈਆਂ ਹਨ ।

Related posts

ਆਈਪੀਐੱਲ: ਰੁਮਾਂਚਿਕ ਮੁਕਾਬਲੇ ਵਿਚ ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 16 ਦੌੜਾਂ ਨਾਲ ਹਰਾਇਆ

On Punjab

ਮਹਿਲਾ ਏਸ਼ੀਆ ਕੱਪ ਲਈ ਹਾਕੀ ਟੀਮ ਦੀ ਕਪਤਾਨ ਹੋਵੇਗੀ ਗੋਲਕੀਪਰ ਸਵਿਤਾ

On Punjab

ਪਾਕਿਸਤਾਨ ਕ੍ਰਿਕਟ ਨੂੰ ਜਿਊਂਦੇ ਰਹਿਣ ਲਈ ਭਾਰਤ ਦੀ ਜ਼ਰੂਰਤ ਨਹੀਂ: ਪੀਸੀਬੀ ਚੀਫ

On Punjab