PreetNama
ਸਮਾਜ/Social

ਵਾਇਸ ਆਫ ਅਮਰੀਕਾ ਦੇ ਮੁਖੀ ਨੂੰ ਅਸਤੀਫ਼ਾ ਦੇਣਾ ਪਿਆ

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੁਣੇ ਗਏ ਵਾਇਸ ਆਫ ਅਮਰੀਕਾ ਤੇ ਉਸ ਨਾਲ ਜੁੜੇ ਨੈੱਟਵਰਕ ਦੇ ਮੁਖੀ ਮਾਈਕਲ ਪੈਕ ਨੂੰ ਬਾਇਡਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਆਪਣਾ ਅਹੁਦਾ ਛੱਡਣਾ ਪਿਆ। ਪੈਕ ਦੇ ਸਟਾਫ ਨੇ ਹੀ ਉਨ੍ਹਾਂ ਖ਼ਿਲਾਫ਼ ਬਗ਼ਾਵਤ ਕਰ ਦਿੱਤੀ ਤੇ ਅਸਤੀਫ਼ਾ ਮੰਗ ਲਿਆ।
ਟਰੰਪ ਨੇ ਮਾਈਕਲ ਪੈਕ ਨੂੰ ਇਕ ਸਾਲ ਪਹਿਲਾਂ ਹੀ ਕੌਮਾਂਤਰੀ ਪ੍ਰਸਾਰਣ ਸੰਸਥਾ ਦਾ ਮੁਖੀ ਬਣਾਇਆ ਸੀ। ਅਹੁਦੇ ‘ਤੇ ਨਿਯੁਕਤੀ ਹੁੰਦਿਆਂ ਹੀ ਪੈਕ ਨੇ ਪੂਰੇ ਨੈੱਟਵਰਕ ‘ਚ ਉਥਲ-ਪੁਥਲ ਮਚਾ ਦਿੱਤੀ ਸੀ। ਕਈ ਸੀਨੀਅਰ ਅਹੁਦਿਆਂ ‘ਤੇ ਤਬਾਦਲੇ ਕਰ ਦਿੱਤੇ ਸਨ। ਇਸ ਏਜੰਸੀ ਦੀ ਕਾਰਜ ਪ੍ਰਣਾਲੀ ਤੇ ਪ੍ਰਬੰਧਨ ਨੂੰ ਲੈ ਕੇ ਮੌਜੂਦਾ ਰਾਸ਼ਟਰਪਤੀ ਜੋ ਬਾਇਡਨ ਨੇ ਵੀ ਇਤਰਾਜ਼ ਪ੍ਰਗਟਾਇਆ ਸੀ।

ਯਾਦ ਰਹੇ ਕਿ ਬਾਇਡਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਵ੍ਹਾਈਟ ਹਾਊਸ ਤੋਂ ਲੈ ਕੇ ਅਮਰੀਕਾ ਦੇ ਕਈ ਪ੍ਰਮੁੱਖ ਸੰਸਥਾਨਾਂ ‘ਚ ਅਸਤੀਫ਼ਾ ਦਿੱਤੇ ਜਾਣ ਦਾ ਕੰਮ ਸ਼ੁਰੂ ਹੋ ਗਿਆ ਸੀ।

Related posts

ਜਹਾਜ਼ ਹਾਦਸੇ ‘ਚ 63 ਕੈਨੇਡਾ ਦੇ ਨਾਗਰਿਕ ਹਲਾਕ, ਪੂਰੀ ਸੂਚੀ ਜਾਰੀ

On Punjab

ਭਾਜਪਾ ਦੇ ਜਬਲਪੁਰ ਮੈਡੀਕਲ ਸੈੱਲ ਵਿੱਚ ਸੇਵਾ ਨਿਭਾਅ ਰਿਹਾ ਸੀ ਨਕਲੀ ਡਾਕਟਰ, ਕੇਸ ਦਰਜ

On Punjab

ਦਬਾਅ ਤੇ ਤਣਾਅ ਹੇਠ ਪੁਲਿਸ

Pritpal Kaur