PreetNama
ਫਿਲਮ-ਸੰਸਾਰ/Filmy

ਵਰੁਣ ਧਵਨ ਹੋਏ ਕੋਰੋਨਾ ਮੁਕਤ, ਜਲਦ ਸ਼ੁਰੂ ਕਰਨਗੇ ‘ਜੁਗ-ਜੁਗ ਜੀਓ’ ਦੀ ਸ਼ੂਟਿੰਗ

ਮੁੰਬਈ: ਕੁਝ ਦਿਨ ਪਹਿਲਾਂ ਫ਼ਿਲਮ ‘ਜੁਗ ਜੁਗ ਜੀਓ’ ਦੇ ਕਲਾਕਾਰ ਵਰੁਣ ਧਵਨ, ਨੀਤੂ ਕਪੂਰ ਤੇ ਨਿਰਦੇਸ਼ਕ ਰਾਜ ਮਹਿਤਾ ਕੋਰੋਨਾ ਪੌਜ਼ੇਟਿਵ ਪਾਏ ਗਏ ਸਨ। ਚੰਡੀਗੜ੍ਹ ਵਿਖੇ ਇਸ ਫ਼ਿਲਮ ਦਾ ਸ਼ੂਟ ਚੱਲ ਰਿਹਾ ਸੀ। ਪਰ ਟੀਮ ਦੇ ਕੁਝ ਮੈਂਬਰ ਕੋਰੋਨਾ ਪੌਜ਼ੇਟਿਵ ਆਉਣ ਬਾਅਦ ਇਸਦੀ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ ਸੀ। ਪਰ ਖਬਰਾਂ ਆ ਰਹੀਆਂ ਨੇ ਕਿ ਵਰੁਣ ਧਵਨ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।

ਉਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਦੂਜੇ ਪਾਸੇ ਨਿਰਦੇਸ਼ਕ ਰਾਜ ਮਹਿਤਾ ਵੀ ਪੂਰੀ ਤਰ੍ਹਾਂ ਕੋਰੋਨਾ ਮੁਕਤ ਹੋ ਗਏ ਹਨ। ਓਥੇ ਹੀ ਨੀਤੂ ਕਪੂਰ ਦੀ ਬੇਟੀ ਰਿਧਿਮਾ ਸਾਹਨੀ ਨੇ ਪੋਸਟ ਸ਼ੇਅਰ ਕਰ ਕੇ ਦੱਸਿਆ ਸੀ। ਉਨ੍ਹਾਂ ਦੀ ਮਾਂ ਕੋਰੋਨਾ ਇਨਫੈਕਸ਼ਨ ਤੋਂ ਬਾਹਰ ਆ ਚੁੱਕੀ ਹੈ ਤੇ ਉਹ ਅੱਗੇ ਨਾਲੋਂ ਬਿਹਤਰ ਮਹਿਸੂਸ ਕਰ ਰਹੀ ਹੈ। ਨੀਤੂ ਕਪੂਰ ਨੂੰ ਖ਼ਰਾਬ ਸਿਹਤ ਦੇ ਕਾਰਨ ਏਅਰ ਐਂਬੂਲੈਂਸ ਜ਼ਰੀਏ ਮੁੰਬਈ ਲਿਜਾਇਆ ਗਿਆ ਸੀ।

ਹੁਣ ਨੀਤੂ ਕਪੂਰ ਤੇ ਵਰੁਣ ਧਵਨ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਦੋਵੇਂ 19 ਦਸੰਬਰ ਤੋਂ ਫ਼ਿਲਮ ‘ਜੁਗ ਜੁਗ ਜੀਓ’ ਸ਼ੂਟਿੰਗ ਸ਼ੁਰੂ ਕਰ ਸਕਦੇ ਹਨ। ਓਥੇ ਹੀ ਫ਼ਿਲਮ ਦੇ ਬਾਕੀ ਕਲਾਕਾਰ ਅਨਿਲ ਕਪੂਰ ਤੇ ਕਿਆਰਾ ਅਡਵਾਨੀ ਵੀ ਸ਼ੂਟ ਨੂੰ ਪੂਰਾ ਕਰਨ ਲਈ 18 ਦਸੰਬਰ ਨੂੰ ਚੰਡੀਗੜ੍ਹ ਪਹੁੰਚਣਗੇ।

Related posts

ਕਮਲ ਹਾਸਨ ਨੇ ਲਾਕਡਾਊਨ ਖਿਲਾਫ਼ PM ਮੋਦੀ ਨੂੰ ਲਿਖਿਆ ਪੱਤਰ, ਹੋਏ ਟ੍ਰੋਲ

On Punjab

ਫ਼ਿਲਮ ‘ਗੁਲਾਬੋ-ਸਿਤਾਬੋ’ ਡਿਜੀਟਲੀ ਹੋਈ ਰਿਲੀਜ਼, ਦਰਸ਼ਕ ਖੂਬ ਕਰ ਰਹੇ ਪਸੰਦ

On Punjab

ਭਾਰਤੀ ਮੂਲ ਦੀ ਅਮਰੀਕੀ ਗਾਇਕਾ ਰਵੀਨਾ ਅਰੋੜਾ ਨੇ ਬਾਲੀਵੁਡ ਦੇ ਰੰਗ ਵਿਚ ਰੰਗੀ ‘ਮਿਊਜ਼ਕ ਵੀਡੀਓ’ ਕੀਤੀ ਜਾਰੀ

On Punjab