76.95 F
New York, US
July 14, 2025
PreetNama
ਖਾਸ-ਖਬਰਾਂ/Important News

ਲੰਦਨ ਦੀ ਅਦਾਲਤ ਵੱਲੋਂ ਭਗੌੜੇ ਮਾਲਿਆ ਨੂੰ ਵੱਡੀ ਰਾਹਤ, ਕਿਹਾ, ‘ਕ੍ਰਿਪਾ ਕਰਕੇ ਪੈਸੇ ਲੈ ਲਓ’

ਲੰਦਨ: ਦੇਸ਼ ਛੱਡ ਕੇ ਭੱਜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਦਨ ਦੀ ਰੌਇਲ ਅਦਾਲਤ ਨੇ ਹਵਾਲਗੀ ਖਿਲਾਫ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਬਾਅਦ ਵਿਜੇ ਮਾਲਿਆ ਨੇ ਟਵੀਟ ਕਰਕੇ ਗਾਡ ਇਜ਼ ਗ੍ਰੇਟ ਕਿਹਾ। ਉਸ ਨੇ ਲਿਖਿਆ ਕਿ ਉਸ ‘ਤੇ ਲੱਗੇ ਸਾਰੇ ਇਲਜ਼ਾਮ ਝੂਠੇ ਹਨ। ਉਸ ਨੇ ਇਹ ਵੀ ਕਿਹਾ ਕਿ ਉਹ ਦੁਬਾਰਾ ਬੈਂਕਾਂ ਦਾ ਪੈਸਾ ਵਾਪਸ ਕਰਨ ਦਾ ਪ੍ਰਸਤਾਵ ਦੇਣਾ ਚਾਹੁੰਦਾ ਹੈ। ਕ੍ਰਿਪਾ ਕਰਕੇ ਪੈਸੇ ਲੈ ਲਓ। ਉਸ ਨੇ ਕਿਹਾ ਕਿ ਮੈਂ ਜੀਵਨ ਵਿੱਚ ਅੱਗੇ ਵਧਣਾ ਚਾਹੁੰਦਾ ਹਾਂ।ਮਾਲਿਆ ਨੇ ਟਵੀਟ ਕਰਕੇ ਲਿਖਿਆ, ‘ਭਗਵਾਨ ਮਹਾਨ ਹੈ, ਨਿਆਂ ਹੋਇਆ ਹੈ, ਦੋ ਸੀਨੀਅਰ ਜੱਜਾਂ ਵਾਲੀ ਇੰਗਲਿਸ਼ ਹਾਈਕੋਰਟ ਦੀ ਬੈਂਚ ਨੇ ਹਵਾਲਗੀ ਖਿਲਾਫ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਮੈਂ ਹਮੇਸ਼ਾ ਕਿਹਾ ਹੈ ਕਿ ਸਾਰੇ ਇਲਜ਼ਾਮ ਝੂਠੇ ਹਨ।’ ਮਾਲਿਆ ਨੇ ਇਹ ਵੀ ਕਿਹਾ ਕਿ ਉਨ੍ਹਾਂ ਖਿਲਾਫ ਲਾਏ ਗਏ ਸਾਰੇ ਇਲਜ਼ਾਮ ਮਨਘੜਤ ਹਨ। ਮਾਲਿਆ ਨੇ ਨਾਲ ਹੀ ਭਾਰਤੀ ਬੈਂਕਾਂ ਦੀ ਬਕਾਇਆ ਰਕਮ ਮੋੜਨ ਦੀ ਪੇਸ਼ਕਸ਼ ਵੀ ਦੁਹਰਾਈ ਹੈ।

26 ਅਪਰੈਲ ਨੂੰ ਪਿਛਲੀ ਸੁਣਵਾਈ ਦੌਰਾਨ ਮਾਲਿਆ ਨੂੰ ਇਹ ਤਾਰੀਖ਼ ਬ੍ਰਿਟੇਨ ਦੀ ਹਾਈਕੋਰਟ ਦੇ ਜੱਜ ਨੂੰ ਇਸ ਗੱਲ ਲਈ ਰਾਜ਼ੀ ਕਰਨ ਲਈ ਦਿੱਤੀ ਗਈ ਸੀ ਕਿ ਉਹ ਆਪਣੀ ਭਾਰਤ ਹਵਾਲਗੀ ਦੇ ਫੈਸਲੇ ਖਿਲਾਫ ਪੂਰਨ ਅਪੀਲ ਕਰਨ ਦੀ ਮਨਜ਼ੂਰੀ ਲੈ ਸਕੇ।

Related posts

Coronavirus count: Queens leads city with 23,083 cases and 876 deaths

Pritpal Kaur

ਰਬਿੰਦਰਨਾਥ ਟੈਗੋਰ ਦੀ ਜੈਅੰਤੀ ਮਨਾਈ

On Punjab

ਕੋਰੋਨਾ ਵੈਕਸੀਨ ਬਣਾਉਣ ਵਾਲੇ ਦੇਸ਼ਾਂ ਨੂੰ WHO ਨੇ ਕੀਤਾ ਸਾਵਧਾਨ

On Punjab