PreetNama
ਖਾਸ-ਖਬਰਾਂ/Important News

ਲੰਡਨ ‘ਚ ਫਸੇ 326 ਯਾਤਰੀ ਏਅਰ ਇੰਡੀਆ ਦੀ ਫਲਾਈਟ ਤੋਂ ਪਹੁੰਚੇ ਬੈਂਗਲੁਰੂ

First repatriation flight: ਬੈਂਗਲੁਰੂ: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲੰਡਨ ਵਿੱਚ ਫਸੇ 326 ਲੋਕਾਂ ਨੂੰ ਲੈ ਕੇ ਏਅਰ ਇੰਡੀਆ ਦਾ ਇੱਕ ਜਹਾਜ਼ ਸੋਮਵਾਰ ਤੜਕੇ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚਿਆ । ਏਅਰ ਇੰਡੀਆ ਦਾ ਜਹਾਜ਼ ਤੜਕੇ 4 ਵਜ ਕੇ 45 ਮਿੰਟ ‘ਤੇ ਹਵਾਈ ਅੱਡੇ ਤੇ ਪਹੁੰਚ ਗਿਆ । ਕੋਰੋਨਾ ਯੋਧਿਆਂ ਨੇ ਯਾਤਰੀਆਂ ਨੂੰ ਕੁਆਰੰਟਾਈਨ ਸੈਂਟਰਾਂ ਵਿੱਚ ਭੇਜੇ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਸਿਹਤ ਦੀ ਜਾਂਚ ਕੀਤੀ । ਇਸ ਸਬੰਧੀ ਕਰਨਾਟਕ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਰੇ 326 ਯਾਤਰੀਆਂ ਵਿੱਚ ਵਾਇਰਸ ਦਾ ਕੋਈ ਲੱਛਣ ਨਹੀਂ ਪਾਇਆ ਗਿਆ ਹੈ ।

ਇਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਵਲੋਂ ਚੁਣੇ ਗਏ ਹੋਟਲਾਂ ਵਿੱਚ ਭੇਜ ਦਿੱਤਾ ਗਿਆ । ਦਰਅਸਲ, ਸੂਬਾ ਪ੍ਰਸ਼ਾਸਨ ਨੇ ਕੁਝ ਰਿਜ਼ਾਰਟ ਅਤੇ ਹੋਟਲਾਂ ਨੂੰ ਕੁਆਰੰਟਾਈਨ ਸੈਂਟਰ ਬਣਾਇਆ ਹੈ, ਜਿਸ ਦੀ ਵਰਤੋਂ ਖਾਸ ਤੌਰ ‘ਤੇ ਵਿਦੇਸ਼ ਤੋਂ ਲਿਆਂਦੇ ਗਏ ਯਾਤਰੀਆਂ ਲਈ ਕੀਤਾ ਜਾ ਰਿਹਾ ਹੈ । ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਦੂਜੇ ਸੂਬਿਆਂ ਅਤੇ ਵਿਦੇਸ਼ ਤੋਂ ਆ ਰਹੇ ਲੋਕਾਂ ਨੂੰ 14 ਦਿਨਾਂ ਤੱਕ ਕੁਆਰੰਟਾਈਨ ਵਿੱਚ ਰਹਿਣ ਅਤੇ ਕੋਰੋਨਾ ਵਾਇਰਸ ਦੀ ਜਾਂਚ ਤੋਂ ਬਾਅਦ ਹੀ ਲੋਕਾਂ ਨੂੰ ਮਿਲਣ ਦਿੱਤਾ ਜਾਵੇਗਾ ।

ਦੱਸ ਦੇਈਏ ਕਿ ਸ਼ੁਰੂਆਤੀ ਜਾਂਚ ਵਿੱਚੋਂ ਲੰਘਣ ਤੋਂ ਛੇਤੀ ਬਾਅਦ ਯਾਤਰੀਆਂ ਨੂੰ BMTC ਦੀ ਇਕ ਬੱਸ ਤੋਂ ਕੁਆਰੰਟਾਈਨ ਸੈਂਟਰਾਂ ਵਿੱਚ ਲਿਜਾਇਆ ਗਿਆ । ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਲੋਕ ਪੰਜ ਸਿਤਾਰਾ ਹੋਟਲ ਵਿੱਚ ਠਹਿਰਣਾ ਚਾਹੁੰਦੇ ਹਨ, ਉਸ ਦਾ ਖਰਚਾ ਉਨ੍ਹਾਂ ਨੂੰ ਖੁਦ ਹੀ ਕਰਨਾ ਹੋਵੇਗਾ । ਸਿਹਤ ਕਰਮਚਾਰੀਆਂ ਨੇ ਕੁਆਰੰਟਾਈਨ ਵਿੱਚ ਰਹਿਣ ਵਾਲੇ ਲੋਕਾਂ ਲਈ ਵਧੇਰੇ ਸਾਵਧਾਨੀ ਵਰਤਣਾ ਸ਼ੁਰੂ ਕੀਤਾ ਹੈ । ਉਨ੍ਹਾਂ ਨੇ ਲੋਕਾਂ ਨੂੰ ਕਰਨਾਟਕ ਵੱਲੋਂ ਕੁਆਰੰਟੀਨ ਵਿੱਚ ਨਿਗਰਾਨੀ ਲਈ ਤਿਆਰ ਕੁਆਰੰਟੀਨ ਵਾਚ ਐਪ ਡਾਊਨਲੋਡ ਕਰਨ ਲਈ ਕਿਹਾ ਹੈ, ਤਾਂ ਕਿ ਉਹ ਨਿਯਮ ਦਾ ਉਲੰਘਣ ਨਾ ਕਰ ਸਕੇ । ਇਹ ਐਪ ਵਿਅਕਤੀ ਦੇ ਸਥਾਨ ਦੀ ਜਾਣਕਾਰੀ ਰੱਖੇਗਾ ਅਤੇ ਕੁਆਰੰਟੀਨ ਵਿਚ ਰਹਿ ਰਹੇ ਲੋਕਾਂ ਲਈ ਰਾਤ ਤਕ ਹਰੇਕ ਘੰਟੇ ਸੈਲਫੀ ਲੈ ਕੇ ਸਰਕਾਰ ਕੋਲ ਭੇਜਣਾ ਵੀ ਜ਼ਰੂਰੀ ਹੈ ।

Related posts

12 ਘੰਟੇ ’ਚ ਸੁਲਝੀ ਭਾਜਪਾ ਆਗੂ ਦੇ ਘਰ ’ਤੇ ਗ੍ਰੇਨੇਡ ਹਮਲੇ ਦੀ ਗੁੱਥੀ, 2 ਸ਼ੱਕੀ ਕਾਬੂ

On Punjab

ਸ਼ੇਅਰ ਬਾਜ਼ਾਰ ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਮੁੜ ਤੇਜ਼ੀ ਨਾਲ ਖੁੱਲ੍ਹੇ

On Punjab

ਭਾਰਤੀ ਮੁਸਲਿਮ ਔਰਤ ਨੇ ਅਮਰੀਕਾ ‘ਚ ਸਿਰਜਿਆ ਇਤਿਹਾਸ

On Punjab