PreetNama
ਖਾਸ-ਖਬਰਾਂ/Important News

ਲੜਾਕੂ ਜਹਾਜ਼ਾਂ ਤੇ ਡਰੋਨ ਨਾਲ ਈਰਾਨ ਦਾ ਜੰਗੀ ਅਭਿਆਸ

ਅਮਰੀਕਾ ਨਾਲ ਤਣਾਅ ਵਿਚਕਾਰ ਈਰਾਨ ਨੇ ਆਪਣੀ ਹਵਾਈ ਫ਼ੌਜ ਦੀ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਲੜਾਕੂ ਜਹਾਜ਼ਾਂ ਅਤੇ ਦੇਸ਼ ਵਿਚ ਬਣੇ ਡਰੋਨ ਨਾਲ ਜੰਗੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਈਰਾਨ ਦੀ ਹਵਾਈ ਫ਼ੌਜ ਨੇ ਇਸ ਲਈ ਵੱਡੇ ਪੱਧਰ ‘ਤੇ ਤਿਆਰੀ ਕੀਤੀ ਹੈ ਅਤੇ ਅੱਠ ਹਵਾਈ ਅੱਡਿਆਂ ਤੋਂ ਦੋ ਦਿਨ ਤਕ ਇਹ ਜੰਗੀ ਅਭਿਆਸ ਚੱਲੇਗਾ। ਇਸ ਵਿਚ ਮਿਜ਼ਾਈਲਾਂ ਦੀ ਟੈਸਟਿੰਗ ਦੇ ਨਾਲ ਹੀ ਹਵਾ ਵਿਚ ਹੀ ਜਹਾਜ਼ਾਂ ਵਿਚ ਈਂਧਨ ਭਰਨ ਸਮੇਤ ਹੋਰ ਕਈ ਪ੍ਰਕਾਰ ਦੇ ਜੰਗੀ ਅਭਿਆਸ ਕੀਤੇ ਜਾਣਗੇ।

ਸੰਯੁਕਤ ਰਾਸ਼ਟਰ ਸੰਘ ਨੇ ਇਕ ਦਹਾਕਾ ਪਹਿਲੇ ਈਰਾਨ ‘ਤੇ ਵਿਦੇਸ਼ਾਂ ਤੋਂ ਹਥਿਆਰ ਖ਼ਰੀਦਣ ‘ਤੇ ਪਾਬੰਦੀ ਲਗਾਈ ਸੀ ਜੋ ਅਕਤੂਬਰ ਵਿਚ ਖ਼ਤਮ ਹੋਈ ਹੈ। ਉਸ ਪਿੱਛੋਂ ਈਰਾਨ ਦਾ ਇਹ ਦੂਜਾ ਜੰਗੀ ਅਭਿਆਸ ਹੈ। ਈਰਾਨ ਹੁਣ ਲੰਬੇ ਸਮੇਂ ਤੋਂ ਪਾਬੰਦੀ ਪਿੱਛੋਂ ਆਧੁਨਿਕ ਤਕਨੀਕ ‘ਤੇ ਆਧਾਰਤ ਜਹਾਜ਼ਾਂ ਨੂੰ ਖ਼ਰੀਦਣਾ ਚਾਹੁੰਦਾ ਹੈ। ਉਸ ਕੋਲ ਅਜੇ ਤਕ ਅਮਰੀਕਾ ਤੋਂ ਖ਼ਰੀਦੇ ਗਏ ਐੱਫ-14, ਐੱਫ-4 ਐੱਸ ਅਤੇ ਐੱਫ-5 ਐੱਸ ਵਰਗੇ ਪੁਰਾਣੇ ਜਹਾਜ਼ ਹੀ ਹਨ। ਅਮਰੀਕਾ ਨੇ ਈਰਾਨ ‘ਤੇ ਲਗਾਈਆਂ ਪਾਬੰਦੀਆਂ ਦੇ ਸਬੰਧ ਵਿਚ ਹੋਏ ਸਮਝੌਤੇ ਦੀ ਸਮਾਪਤੀ ਤੋਂ ਪਹਿਲੇ ਹੀ ਈਰਾਨ ‘ਤੇ ਸਮਝੌਤੇ ਦਾ ਉਲੰਘਣ ਕਰਨ ਦਾ ਦੋਸ਼ ਲਗਾਉਂਦੇ ਹੋਏ ਖ਼ੁਦ ਨੂੰ ਅਲੱਗ ਕਰ ਲਿਆ ਸੀ। ਅਮਰੀਕਾ ਅਤੇ ਈਰਾਨ ਵਿਚ ਤਣਾਅ ਲਗਾਤਾਰ ਬਣਿਆ ਹੋਇਆ ਹੈ।

Related posts

ਡਰੱਗ ਡਾਇਵਰਜ਼ਨ ਮਾਮਲਾ: ਐੱਨ ਸੀ ਬੀ ਵੱਲੋਂ ‘ਡਿਜੀਟਲ ਵਿਜ਼ਨ’ ਦੇ ਮਾਲਕਾਂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ

On Punjab

ਢੱਡਰੀਆਂਵਾਲੇ ਪ੍ਰਤੀ ਅਕਾਲ ਤਖ਼ਤ ਸਾਹਿਬ ਦੇ ਰੁਖ਼ ਵਿਚ ਨਰਮੀ ਕਿਉਂ

On Punjab

ਟਰੰਪ ਦੇ ਅੜਿੱਕਿਆਂ ਕਰਕੇ ਅਮਰੀਕੀ ਵੀਜ਼ੇ ਔਖੇ, 2018 ‘ਚ 10 ਫੀਸਦੀ ਕਮੀ

On Punjab