PreetNama
ਫਿਲਮ-ਸੰਸਾਰ/Filmy

ਲੌਕਡਾਊਨ ਵਿਚਕਾਰ ਸਰਗੁਣ ਮਹਿਤਾ ਆਪਣੇ ਪੁਰਾਣੇ ਦਿਨਾਂ ਨੂੰ ਕਰ ਰਹੀ ਹੈ ਮਿਸ,ਸ਼ੇਅਰ ਕੀਤਾ ਵੀਡਿੳ

Sargun Mehta Viral Video: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ ਸਮਾ ਬਿਤਾ ਰਹੀਆਂ ਹਨ। ਉੱਥੇ ਹੀ ਆਪਣੀ ਅਦਾਕਾਰੀ ਨਾਲ ਸਭ ਨੂੰ ਆਪਣਾ ਮੁਰੀਦ ਬਣਾਉਣ ਵਾਲੀ ਸਰਗੁਣ ਮਹਿਤਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜਿਸ ਕਰਕੇ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਹਸੀਨ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਸਰਗੁਣ ਮਹਿਤਾ ਨੇ ਇੰਸਟਾਗ੍ਰਾਮ ਤੇ ਇੱਕ ਵੀਡਿੳ ਸ਼ੇਅਰ ਕੀਤਾ ਹੈ ਇਸ ਵੀਡਿੳ ਵਿੱਚ ਉਹ ਧਮਾਕੇਦਾਰ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡਿੳ ਨੂੰ ਸ਼ੇਅਰ ਕਰਦਿਆ ਸਰਗੁਣ ਮਹਿਤਾ ਨੇ ਕਪੈਸ਼ਨ ਵਿੱਚ ਲਿਖਿਆ ” ਇਹ ਵਾਲੇ ਦਿਨ ਵਾਪਿਸ ਲੈ ਆਉ ਕੋਈ”।ਇਸ ਵੀਡਿੳ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਸਰਗੁਣ ਆਪਣੇ ਪੁਰਾਣੇ ਦਿਨਾਂ ਨੂੰ ਬੇਹੱਦ ਮਿਸ ਕਰ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਨੇ ਆਪਣੀ ਅਦਾਕਾਰੀ ਕਰਕੇ ਟੀ ਵੀ ਇੰਡਸਟਰੀ ਅਤੇ ਨਾਲ ਹੀ ਪਾਲੀਵੁੱਡ ਇੰਡਸਟਰੀ ‘ਚ ਵੀ ਬਹੁਤ ਪ੍ਰਸਿੱਧੀ ਖੱਟੀ ਹੈ। ਉਹਨਾਂ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਦੁਆਰਾ ਬਹੁਤ ਹੀ ਪਿਆਰ ਕੀਤਾ ਜਾਂਦਾ ਹੈ। ਸਰਗੁਣ ਟਿਕ ਟੋਕ ‘ਤੇ ਕਾਫੀ ਫੇਮਸ ਹੈ। ਜਿਸ ਦੀਆਂ ਵੀਡੀਓਜ਼ ਉਹ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਹਨਾਂ ਦੀ ਫੈਨ ਫਾਲੋਇੰਗ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਹੈ।

ਸਰਗੁਨ ਦੇ ਪਤੀ ਦਾ ਨਾਂਅ ਰਵੀ ਦੂਬੇ ਹੈ। ਜੋ ਕਿ ਟੀਵੀ ਦੇ ਬਹੁਤ ਹੀ ਮਸ਼ਹੂਰ ਅਦਾਕਾਰ ਹਨ। ਉਹ ਅਦਾਕਾਰ, ਡਾਂਸਰ ਅਤੇ ਰਾਈਟਰ ਵੀ ਹਨ। ਅਕਸਰ ਹੀ ਸਰਗੁਨ ਆਪਣੇ ਪਤੀ ਰਵੀ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ‘ਕਿਸਮਤ’, ‘ਅੰਗਰੇਜ’, ‘ਲਵ ਪੰਜਾਬ’, ‘ਲਹੌਰੀਏ’ ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੀ ਸਰਗੁਣ ਮਹਿਤਾ ਦਾ ਚੁੱਲਬੁਲਾ ਅੰਦਾਜ਼ ਹਰ ਵਾਰ ਦਰਸ਼ਕਾਂ ਵਿਚਕਾਰ ਆਕਰਸ਼ਿਤ ਦਾ ਕੇਂਦਰ ਬਣਿਆ ਰਹਿੰਦਾ ਹੈ।ਪੰਜਾਬੀ ਇੰਡਸਟਰੀ ‘ਚ ਸਰਗੁਣ ਵੱਡਾ ਨਾਂ ਬਣ ਗਈ ਹੈ। ਦੱਸ ਦਈਏ ਕਿ ਰਵੀ ਦੁਬੇ ਤੇ ਸਰਗੁਣ ਮਹਿਤਾ ‘ਨੱਚ ਬੱਲੀਏ 5‘ ‘ਚ ਨਜ਼ਰ ਆਏ ਸਨ। ਦਸੰਬਰ 2013 ‘ਚ ਸਰਗੁਣ ਤੇ ਰਵੀ ਨੇ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ।

Related posts

ਫੈਨਜ਼ ਨੇ ਇਸ ਅਮਰੀਕੀ ਰੈਫਰ ਦੇ ਮੱਥੇ ‘ਚੋਂ ਖਿੱਚ ਲਿਆ 175 ਕਰੋੜ ਦਾ ਹੀਰਾ, ਖ਼ੂਨ ਦੇ ਨਾਲ ਵਾਇਰਲ ਹੋਈਆਂ ਤਸਵੀਰਾਂ

On Punjab

ਧਰਮਿੰਦਰ ਨੇ ਲਗਵਾਈ ਕੋਰੋਨਾ ਵੈਕਸੀਨ, ਵੀਡੀਓ ਸ਼ੇਅਰ ਕਰਕੇ ਕਹੀ ਇਹ ਗੱਲ

On Punjab

ਸੋਨੂੰ ਸੂਦ ਲਿਖਣਗੇ ਆਪਣੇ ਸੰਘਰਸ਼ ਤੋਂ ਲੈ ਕੇ ਪਰਵਾਸੀ ਮਜ਼ਦੂਰਾਂ ਦੀ ਮਦਦ ‘ਤੇ ਕਿਤਾਬ

On Punjab