PreetNama
ਫਿਲਮ-ਸੰਸਾਰ/Filmy

ਲੌਕਡਾਊਨ ਕਾਰਨ ਟਲਿਆ ਵਿਆਹ, ਹੁਣ ਅਗਲੇ ਸਾਲ ਇੱਕ ਹੋਣਗੇ ਅਲੀ ਫ਼ਜ਼ਲ ਤੇ ਰਿਚਾ ਚੱਢਾ

ਮੁੰਬਈ: ਸਾਲ 2021 ‘ਚ ਬਾਲੀਵੁੱਡ ਦਾ ਇੱਕ ਕਪਲ ਵਿਆਹ ਦੇ ਬੰਧਨ ‘ਚ ਬੰਧ ਜਾਏਗਾ। ਮੋਸਟ ਫ਼ੇਵਰੇਟ ਜੋੜੀ ਰਿਚਾ ਚੱਢਾ ਤੇ ਅਲੀ ਫ਼ਜ਼ਲ ਦੋਵੇ ਅਗਲੇ ਸਾਲ ਵਿਆਹ ਲਈ ਤਿਆਰੀਆਂ ਕਰ ਰਹੇ ਹਨ। ਹਾਲਾਂਕਿ ਇਸ ਅਪ੍ਰੈਲ ਮਹੀਨੇ ਦੋਵੇਂ ਇਕ ਹੋਣ ਦੀ ਪਲੈਨਿੰਗ ਕਰੇ ਬੈਠੇ ਸੀ ਪਰ ਲੌਕਡਾਊਨ ਨੇ ਸਾਰਾ ਪਲਾਨ ਕੈਂਸਲ ਕਰ ਦਿੱਤਾ। ਵਿਆਹ ਨੂੰ 3-4 ਮਹੀਨੇ ਅੱਗੇ ਪੋਸਟਪੋਨ ਕੀਤਾ ਗਿਆ ਪਰ ਲੋਕਡਾਊਨ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ।


ਕੋਰੋਨਾ ਕਾਰਨ ਇਸ ਸਾਲ ਦੋਵਾਂ ਦਾ ਵਿਆਹ ਹੋਣਾ ਸੰਭਵ ਨਹੀਂ ਲੱਗਦਾ। ਇਸ ਲਈ ਦੋਵਾਂ ਨੇ ਅੱਗਲੇ ਸਾਲ ਵਿਆਹ ਕਰਵਾਉਣ ਹੀ ਠੀਕ ਸਮਝਿਆ ਹੈ।ਥੋੜ੍ਹੇ ਪਰਿਵਾਰ ਮੈਂਬਰ ਤੇ ਦੋਸਤਾਂ ਦੀ ਮਜੂਦਗੀ ‘ਚ ਇਹ ਵਿਆਹ ਹੋ ਵੀ ਸਕਦਾ ਹੈ ਪਰ ਦੋਵੇ ਆਪਣੀ ਜ਼ਿੰਦਗੀ ਦੇ ਇਸ ਖਾਸ ਪਲ ਨੂੰ ਗ੍ਰੈਂਡ ਬਣਾਉਣਾ ਚਾਹੁੰਦੇ ਹਨ ਜਿਸ ਕਰਕੇ ਅਗਲੇ ਸਾਲ ਰਿਚਾ ਚੱਢਾ ਤੇ ਅਲੀ ਫ਼ਜ਼ਲ ਦੇ ਵਿਆਹ ਦੀਆ ਸ਼ਹਿਨਾਈਆਂ ਗੂੰਜਣ ਗੀਆਂ। ਇਨ੍ਹਾਂ ਦੋਵਾਂ ਨੇ ਕਈ ਫ਼ਿਲਮ ਵਿੱਚ ਇਕੱਠੇ ਕੰਮ ਕੀਤਾ ਹੈ। ਸ਼ੂਟਿੰਗ ਦੌਰਾਨ ਹੀ ਦੋਵਾਂ ਵਿੱਚ ਨਜ਼ਦੀਕੀਆਂ ਵਧੀਆ ‘ਤੇ ਉਸ ਤੋਂ ਬਾਅਦ ਦੋਵਾਂ ਦੇ ਪਿਆਰ ਦਾ ਸਫ਼ਰ ਸ਼ੁਰੂ ਹੋਇਆ। ਹੁਣ ਇਹ ਸਫ਼ਰ ਵਿਆਹ ਦੇ ਮੰਡਪ ਤੱਕ ਪਹੁੰਚ ਚੁੱਕਾ ਹੈ।

Related posts

ਭੋਜਪੁਰੀ ਅਦਾਕਾਰਾ ਅੰਜਨਾ ਸਿੰਘ ਨੇ ‘ਤੇਰੀ ਮਿੱਟੀ’ ਗਾਣੇ ਰਾਹੀਂ ਕੋਰੋਨਾ ਵਾਰੀਅਰਜ਼ ਨੂੰ ਕੀਤਾ ਸਲਾਮ

On Punjab

Bigg Boss ਦੇ ਘਰੋਂ ਬਾਹਰ ਆਉਂਦਿਆਂ ਹੀ ਮਿਲਿੰਦ ਗਾਬਾ ਨੂੰ ਮਿਲੀ ਸਿਧਾਰਥ ਦੀ ਮੌਤ ਦੀ ਖ਼ਬਰ, ਬੋਲੇ- ਮੈਂ ਅੰਦਰੋਂ ਹਿੱਲ ਗਿਆ ਹਾਂ

On Punjab

Raksha Bandhan Song Out : ਭੈਣ ਦਾ ਕੰਨਿਆਦਾਨ ਕਰ ਕੇ ਭਾਵੁਕ ਹੋਏ ਅਕਸ਼ੈ ਕੁਮਾਰ, ‘ਰਕਸ਼ਾ ਬੰਧਨ’ ਦਾ ਗੀਤ ‘ਤੇਰੇ ਸਾਥ ਹੂੰ ਮੈਂ’ ਹੋਇਆ ਰਿਲੀਜ਼

On Punjab