PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਲੋਕ ਸਭਾ ਵਿੱਚ ਰਾਹੁਲ ਯੂਪੀਏ ਤੇ ਐੱਨਡੀਏ, ਦੋਵੇਂ ਬੇਰੁਜ਼ਗਾਰੀ ਨਾਲ ਸਿੱਝਣ ਵਿਚ ਨਾਕਾਮ ਰਹੇ: ਰਾਹੁਲ ਗਾਂਧੀ

ਨਵੀਂ ਦਿੱਲੀ-ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਬਜਟ ਇਜਲਾਸ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਜਾਰੀ ਬਹਿਸ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਯੂਪੀਏ ਤੇ ਐੱਨਡੀਏ, ਦੋਵੇਂ ਬੇਰੁਜ਼ਗਾਰੀ ਨਾਲ ਸਿੱਝਣ ਵਿਚ ਨਾਕਾਮ ਰਹੇ ਹਨ।

ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਦੇ ਭਾਸ਼ਣ ਵਿਚ ਕੁਝ ਵੀ ਨਵਾਂ ਨਹੀਂ ਪਿਛਲੇ ਭਾਸ਼ਣ ਵਾਲੀਆਂ ਉਹੀ ਪੁਰਾਣੀਆਂ ਗੱਲਾਂ ਸਨ।’’ ਗਾਂਧੀ ਨੇ ਕਿਹਾ, ‘‘ਅਸੀਂ ਬੇਰੁਜ਼ਗਾਰੀ ਨਾਲ ਸਿੱਝਣ ਵਿਚ ਨਾਕਾਮ ਰਹੇ ਹਾਂ; ਨਾ ਯੂਪੀਏ ਤੇ ਨਾ ਹੀ ਐੱਨਡੀਏ ਨੇ ਦੇਸ਼ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਬਾਰੇ ਕੋਈ ਸਪਸ਼ਟ ਜਵਾਬ ਦਿੱਤਾ ਹੈ।’’ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਸ਼ਿਸ਼ ਕੀਤੀ ਅਤੇ ਸੰਕਲਪ ਵਜੋਂ ‘ਮੇਕ ਇਨ ਇੰਡੀਆ’ ਇੱਕ ਚੰਗਾ ਵਿਚਾਰ ਸੀ, ਪਰ ਇਹ ਸਪੱਸ਼ਟ ਹੈ ਕਿ ਉਹ ਅਸਫਲ ਰਹੇ।

Related posts

Book Review : ਭਗਤ ਸਿੰਘ ਦੀ ਜੀਵਨੀ ’ਤੇ ਆਧਾਰਿਤ ਨਾਵਲ ‘ਰੰਗ ਦੇ ਬਸੰਤੀ ਚੋਲਾ’

On Punjab

ਰੂਸ ਵੱਲੋਂ ਕੀਵ ’ਤੇ ਡਰੋਨ ਅਤੇ ਮਿਜ਼ਾਈਲ ਹਮਲਾ

On Punjab

SC ਨੇ ਲਾਈ ਸਵਾਲਾਂ ਦੀ ਝੜੀ, ਕੇਂਦਰ ਸਰਕਾਰ ਨੂੰ ਕਿਹਾ – ਦਿੱਲੀ ਦੇ ਪ੍ਰਤੀ ਜਵਾਬਦੇਹੀ ਹੈ ਸਰਕਾਰ, ਕਰਨੀ ਹੋਵੇਗੀ ਆਕਸੀਜਨ ਦੀ ਸਪਲਾਈ

On Punjab