PreetNama
ਰਾਜਨੀਤੀ/Politics

ਲੋਕ ਸਭਾ ਮਗਰੋਂ ਖੇਤੀ ਬਿੱਲ ਰਾਜ ਸਭਾ ‘ਚ ਹੋਏ ਪਾਸ

ਖੇਤੀ ਬਿੱਲਾਂ ਦੇ ਲਗਾਤਾਰ ਵਿਰੋਧ ਦੇ ਬਾਵਜੂਦ ਲੋਕ ਸਭਾ ਮਗਰੋਂ ਹੁਣ ਦੋ ਬਿੱਲ ਰਾਜ ਸਭਾ ‘ਚ ਵੀ ਪਾਸ ਕਰ ਦਿੱਤੇ ਗਏ ਹਨ। ਰਾਜ ਸਭਾ ਨੇ ਕਿਸਾਨੀ ਤੇ ਉਤਪਾਦਨ ਵਪਾਰ ਤੇ ਵਣਜ (ਤਰੱਕੀ ਤੇ ਸਹੂਲਤ) ਬਿੱਲ, 2020 ਤੇ ਕਿਸਾਨੀ (ਸਸ਼ਕਤੀਕਰਨ ਤੇ ਸੁਰੱਖਿਆ) ਮੁੱਲ ਦਾ ਭਰੋਸਾ ਤੇ ਫਾਰਮ ਸੇਵਾਵਾਂ ਬਿੱਲ, 2020 ਨੂੰ ਪਾਸ ਕੀਤਾ ਹੈ।

ਦੱਸ ਦੇਈਏ ਕਿ ਲੰਬੀ ਬਹਿਸ ਤੋਂ ਬਾਅਦ ਇਹ ਦੋ ਬਿੱਲ ਪਾਸ ਹੋਏ ਹਨ। ਰਾਜ ਸਭਾ ‘ਚ ਵਿਰੋਧੀ ਪਾਰਟੀਆਂ ਵਲੋਂ ਇਨ੍ਹਾਂ ਬਿੱਲਾਂ ਦਾ ਤਿੱਖਾ ਵਿਰੋਧ ਵੀ ਕੀਤਾ ਗਿਆ। ਰਾਜ ਸਭਾ ‘ਚ ਹੰਗਾਮਾ ਇੰਨਾ ਵੱਧ ਗਿਆ ਕਿ ਕਾਰਵਾਈ ਨੂੰ ਇੱਕ ਵਾਰ ਮੁਲਤਵੀ ਵੀ ਕਰਨਾ ਪਿਆ। ਉਧਰ, ਪੰਜਾਬ ਤੇ ਹਰਿਆਣਾ ਦੇ ਕਿਸਾਨ ਇਸ ਬਿੱਲੇ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

Related posts

ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਨਾਂ ਬਦਲਣ ਤੋਂ ਬਾਅਦ ਟਵਿੱਟਰ ’ਤੇ ਛਿੜਿਆ ਵਿਵਾਦ, ਦੋ ਗੁੱਟਾਂ ’ਚ ਵੰਡੇ ਗਏ ਲੋਕ

On Punjab

ਕਸ਼ਮੀਰ ਵਿੱਚ ਬਰਫਬਾਰੀ; ਕਈ ਸੜਕਾਂ ਬੰਦ

On Punjab

Prashant Kishor News : ਕਾਂਗਰਸ ‘ਚ ਸ਼ਾਮਲ ਨਹੀਂ ਹੋਣਗੇ ਪ੍ਰਸ਼ਾਂਤ ਕਿਸ਼ੋਰ, ਸੁਰਜੇਵਾਲਾ ਦੇ ਟਵੀਟ ਨਾਲ ਸਸਪੈਂਸ ਖ਼ਤਮ

On Punjab