PreetNama
ਰਾਜਨੀਤੀ/Politics

ਲੋਕ ਸਭਾ ਚੋਣਾਂ ਮਗਰੋਂ ਬਦਲੇ ਸਿਆਸੀ ਸਮੀਕਰਨ, ਮਾਇਆਵਤੀ ਦਾ ਵੱਡਾ ਫੈਸਲਾ

ਲਖਨਊਲੋਕ ਸਭਾ ਚੋਣਾਂ ‘ਚ ਸਪਾਬਸਪਾਰਾਲੋਦ ਦੇ ਗਠਬੰਧਨ ਨੂੰ ਉਹ ਕਾਮਯਾਬੀ ਨਹੀਂ ਮਿਲੀ ਜਿਸ ਦੀ ਉਮੀਦ ਸੀ। ਅੱਜ ਬਸਪਾ ਸੁਪਰੀਮੋ ਮਾਇਆਵਤੀ ਨੇ ਪ੍ਰੈੱਸ ਕਾਨਫਰੰਸ ‘ਚ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ 11 ਸੀਟਾਂ ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ‘ਚ ਇਕੱਲੇ ਹੀ ਲੜੇਗੀ।

ਮਾਇਆਵਤੀ ਨੇ ਇਹ ਵੀ ਨਹੀਂ ਕਿਹਾ ਕਿ ਉਨ੍ਹਾਂ ਨੇ ਗਠਬੰਧਨ ਤੋੜ ਦਿੱਤਾ ਹੈ ਪਰ ਉਨ੍ਹਾਂ ਦੀਆਂ ਗੱਲਾਂ ਤੋਂ ਬਿਲਕੁਲ ਸਾਫ਼ ਸੀ ਕਿ ਫਿਲਹਾਲ ਗਠਬੰਧਨ ‘ਤੇ ਬ੍ਰੇਕ ਲੱਗ ਗਿਆ ਹੈ। ਬਸਪਾ ਆਉਣ ਵਾਲੀਆਂ ਜ਼ਿਮਨੀ ਚੋਣਾਂ ‘ਚ ਇਕੱਲੇ ਹੀ ਚੋਣ ਮੈਦਾਨ ‘ਚ ਉਤਰੇਗੀ ਜਿੱਥੇ ਉਸ ਦਾ ਮੁਕਾਬਲਾ ਸਪਾ ਨਾਲ ਹੋਵੇਗਾ।

ਇਸ ਦੇ ਨਾਲ ਹੀ ਮਾਇਆਵਤੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗਠਬੰਧਨ ਤੋਂ ਫਾਇਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਖਿਲੇਸ਼ ਤੇ ਡਿੰਪਲ ਨਾਲ ਰਿਸ਼ਤੇ ਖ਼ਤਮ ਨਹੀ ਹੋਏ ਤੇ ਦੋਵੇਂ ਪਾਰਟੀਆਂ ਅੱਗੇ ਵੀ ਮਿਲ ਕੇ ਚੱਲ ਸਕਦੀਆਂ ਹਨ।

ਇਸ ਦੇ ਨਾਲ ਹੀ ਬਸਪਾ ਸੁਪਰੀਮੋ ਨੇ ਅਖਿਲੇਸ਼ ਨੂੰ ਆਪਣੀ ਪਾਰਟੀ ਦੀ ਹਾਲਤ ਸੁਧਾਰਨ ਤੇ ਆਪਣੇ ਲੋਕਾਂ ਨੂੰ ਮਿਸ਼ਨਰੀ ਬਣਾਉਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਜੇਕਰ ਅਖਿਲੇਸ਼ ਜ਼ਿਮਨੀ ਚੋਣਾਂ ‘ਚ ਕਾਮਯਾਬ ਹੁੰਦੇ ਹਨ ਤਾਂ ਅੱਗੇ ਵੀ ਉਨ੍ਹਾਂ ਨਾਲ ਮਿਲ ਕੇ ਕੰਮ ਕਰ ਸਕਦੇ ਹਨ।

Related posts

ਪਾਕਿ ਡਰੋਨ ਰਾਹੀਂ ਸੁੱਟਿਆ ਪਿਸਤੌਲ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ

On Punjab

ਤਿਹਾੜ ਜੇਲ੍ਹ ’ਚ ਬੈਚੇਨ ਰਹਿ ਰਹੇ ਪੀ ਚਿਦੰਬਰਮ, ਹਲਕੇ ਨਾਸ਼ਤੇ ਨਾਲ ਕੀਤੀ ਦਿਨ ਦੀ ਸ਼ੁਰੂਆਤ

On Punjab

ਅੱਠ ਰਾਜਾਂ ‘ਚ ਹਿੰਦੂਆਂ ਨੂੰ ਘੱਟ ਗਿਣਤੀ ਦਰਜਾ ਦਿਵਾਉਣ ਦੀ ਕੋਸ਼ਿਸ਼ ਨਾਕਾਮ

On Punjab