PreetNama
ਸਿਹਤ/Health

ਲੋਕ ਕਰ ਰਹੇ ਹਨ ਚਿਕਨ ‘ਤੋਂ ਤੌਬਾ! ਕੀ ਚਿਕਨ ਨਾਲ ਫੈਲਦਾ ਹੈ ਕਰੋਨਾ ਵਾਇਰਸ ?

how corona virus generated: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਫੈਲ ਚੁੱਕਾ ਹੈ। World Health Organization (WHO) ਵੱਲੋਂ ਇਸਨੂੰ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ਤੋਂ 4633 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਸਦੇ ਨਾਲ ਨਾਲ ਕਈ ਅਫ਼ਵਾਹਵਾਂ ਵੀ ਸੋਸ਼ਲ ਮੀਡਿਆ ‘ਤੇ ਫੈਲ ਰਹੀਆਂ ਹਨ ਜ੍ਹਿਨਾਂ ‘ਚ ਇਕ ਹੈ ਕਿ ਚਿਕਨ ਖਾਣ ਨਾਲ ਕੋਰੋਨਾ ਵਾਇਰਸ ਦੇ ਸੰਕਰਮਣ ਦਾ ਖ਼ਤਰਾ ਵੱਧ ਜਾਂਦਾ ਹੈ।

ਇਸੇ ਕਾਰਨ ਲੋਕਾਂ ਨੇ ਵੀ ਅੱਜ ਕਲ ਚਿਕਨ ਤੋਂ ਤੌਬਾ ਕਰਨੀ ਸ਼ੁਰੂ ਕਰ ਦਿੱਤੀ ਹੈ । ਅਜਿਹੇ ‘ਚ ਚਿਕਨ ਵਾਲਿਆਂ ਦੀ ਵਿਕਰੀ ‘ਚ ਗਿਰਾਵਟ ਵੀ ਦੇਖੀ ਜਾ ਰਹੀ ਹੈ। ਰਿਪੋਰਟਾਂ ਦੇ ਮੁਤਾਬਕ 70 % ਤੱਕ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਲੋਕਾਂ ਵੱਲੋਂ ਚਿਕਨ ਨੂੰ ਛੱਡ ਮੀਟ ਵੱਲ ਰੁੱਖ ਕਰ ਲਿਆ ਗਿਆ ਹੈ। ਦਿੱਲੀ ਵਪਾਰੀ ਸੰਘ ਦੇ ਮੁੱਖੀ ਮੋਹੰਮਦ ਅਰਸ਼ਦ ਕੁਰੈਸ਼ੀ ਨੇ ਕਿਹਾ ਪਸ਼ੁਪਾਲਨ ਵਿਭਾਗ ਨੇ ਸਾਫ਼ ਕੀਤਾ ਹੈ ਕਿ ਚਿਕਨ ਖਾਣਾ ਸੁਰੱਖਿਅਤ ਹੈ। ਕੋਵਿਡ – 19 ਅਤੇ ਚਿਕਨ ‘ਚ ਕੋਈ ਸੰਬੰਧ ਨਹੀਂ ਹੈ।

Related posts

ਘਰ ‘ਚ ਜ਼ਰੂਰ ਲਗਾਓ ਇਹ ਪੰਜ ਪੌਦੇ , ਲੋੜ ਵੇਲੇ ਆਉਣਗੇ ਕੰਮ

On Punjab

ਆਲੂ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ਇਸਦਾ ਛਿਲਕਾ…ਜਾਣੋ ਇਸਦੇ ਫ਼ਾਇਦੇ

On Punjab

ਗੈਸ ਦੀ ਦਵਾਈ ਫੈਮੋਟਿਡਾਈਨ ਨਾਲ ਹੋ ਸਕਦੈ ਕੋਰੋਨਾ ਦਾ ਇਲਾਜ, ਨਵੀਂ ਖੋਜ ’ਚ ਆਇਆ ਸਾਹਮਣੇ

On Punjab