ਪਟਿਆਲਾ-ਨਗਰ ਨਿਗਮ ਪਟਿਆਲਾ ਲਈ ਨਵੇਂ ਚੁਣੇ ਗਏ ‘ਆਪ’ ਦੇ ਕੌਂਸਲਰਾਂ ਵਿਚੋਂ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਨਾਲ ਸਬੰਧਤ ਕੌਂਸਲਰਾਂ ਨੇ ਅੱਜ ਇਥੇ ਪਟਿਆਲਾ ਸ਼ਹਿਰੀ ਹਲਕੇ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਨਾਲ ਉਨ੍ਹਾਂ ਦੀ ਸਥਾਨਕ ਸ਼ਹਿਰ ਵਿਚਲੇ ਨਿਹਾਲ ਬਾਗ ਸਥਿਤ ਰਿਹਾਇਸ਼ ’ਤੇ ਜਾ ਕੇ ਮੁਲਾਕਾਤ ਕੀਤੀ। ਇਸ ਦੌਰਾਨ ਜਿਥੇ ਵਿਧਾਇਕ ਨੇ ਇਨ੍ਹਾਂ ਸਾਰੇ ਹੀ ਨਵੇਂ ਕੌਂਸਲਰਾਂ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ‘ਆਪ’ ਦੇ ਹੱਕ ’ਚ ਫਤਵਾ ਦੇ ਕੇ ਪਟਿਆਲਾ ਸ਼ਹਿਰ ਦੇ ਵਸਨੀਕਾਂ ਨੇ ‘ਆਪ’ ਸਰਕਾਰ ਦੀਆਂ ਨੀਤੀਆਂ ’ਤੇ ਵੀ ਮੋਹਰ ਲਾਈ ਹੈ। ਇਸ ਮੌਕੇ ਨਵੇਂ ਚੁਣੇ ਗਏ ਕੌਂਸਲਰ ਗੁਰਜੀਤ ਸਾਹਨੀ, ਤੇਜਿੰਦਰ ਮਹਿਤਾ, ਕੁੰਦਨ ਗੋਗੀਆ, ਰਮਨਪ੍ਰੀਤ ਕੌਰ ਜੋਨੀ ਕੋਹਲੀ ਤੇ ਇਤਵਿੰਦਰ ਲੁਥਰਾ ਸਮੇਤ ਉਨ੍ਹਾਂ ਦੇ ਪੀ.ਏ ਰਾਹੁਲ ਵਾਲੀਆ ਆਦਿ ਵੀ ਮੌਜੂਦ ਸਨ।