PreetNama
ਖਬਰਾਂ/News

ਲੁਧਿਆਣਾ ਮੰਡੀ ਆ ਰਹੇ ਤਿੰਨ ਵਿਅਕਤੀਆ ਦੀ ਹਾਦਸੇ ਚ ਮੌਤ

ਥਾਣਾ ਫੋਕਲ ਪੁਆਇੰਟ ਅਧੀਨ ਨੀਚੀ ਮੰਗਲੀ ਇਲਾਕੇ ਵਿਚ ਤੇਜ਼ ਰਫ਼ਤਾਰ ਕੈਂਟਰ ਅਤੇ ਛੋਟਾ ਹਾਥੀ ਦੀ ਸਿੱਧੀ ਟੱਕਰ ਵਿਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ। ਮਹਾਨਗਰ ਦੇ ਚੰਡੀਗੜ੍ਹ ਰੋਡ ਤੇ ਨੀਚੀ ਮੰਗਲੀ ਕੋਲ ਇਕ ਤੇਜ਼ ਰਫ਼ਤਾਰ ਕੈਂਟਰ ਨੇ ਛੋਟਾ ਹਾਥੀ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਕੈਂਟਰ ਸਵਾਰ ਤਿੰਨ ਸਵਾਰੀਆਂ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬਲਬੀਰ ਸਿੰਘ(27), ਪੰਚਮ (26) ਅਤੇ ਓਮਾ ਸਾਹਨੀ(45) ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਮੁਤਾਬਕ ਹਾਦਸੇ ਦਾ ਸਵਾਰ ਹੋਏ ਤਿੰਨੋਂ ਵਿਅਕਤੀ ਸਬਜ਼ੀ ਦਾ ਕਾਰੋਬਾਰ ਕਰਦੇ ਸਨ।

Related posts

ਮੁੰਬਈ ਦੇ ਸਕੂਲ ਅਤੇ ਜੂਨੀਅਰ ਕਾਲਜ ਨੂੰ ਬੰਬ ਦੀ ਧਮਕੀ, ਜਾਂਚ ਉਪੰਰਤ ਝੂਠੀ ਨਿੱਕਲੀ

On Punjab

ਦਿੱਲੀ ਕੈਪੀਟਲਸ ਨੂੰ ਲੱਗਾ ਵੱਡਾ ਝਟਕਾ, ਟੀਮ ‘ਚੋਂ ਬਾਹਰ ਹੋਇਆ ਇਹ ਤੇਜ਼ ਗੇਂਦਬਾਜ਼

On Punjab

ਕਰਜ਼ਾਈ ਕਿਸਾਨ ਦੇ ਪੁੱਤਰ ਨੇ ਲਾਇਆ ਫਾਹਾ

Pritpal Kaur