50.16 F
New York, US
March 8, 2026
PreetNama
ਖਬਰਾਂ/News

ਲੁਧਿਆਣਾ ਮੰਡੀ ਆ ਰਹੇ ਤਿੰਨ ਵਿਅਕਤੀਆ ਦੀ ਹਾਦਸੇ ਚ ਮੌਤ

ਥਾਣਾ ਫੋਕਲ ਪੁਆਇੰਟ ਅਧੀਨ ਨੀਚੀ ਮੰਗਲੀ ਇਲਾਕੇ ਵਿਚ ਤੇਜ਼ ਰਫ਼ਤਾਰ ਕੈਂਟਰ ਅਤੇ ਛੋਟਾ ਹਾਥੀ ਦੀ ਸਿੱਧੀ ਟੱਕਰ ਵਿਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ। ਮਹਾਨਗਰ ਦੇ ਚੰਡੀਗੜ੍ਹ ਰੋਡ ਤੇ ਨੀਚੀ ਮੰਗਲੀ ਕੋਲ ਇਕ ਤੇਜ਼ ਰਫ਼ਤਾਰ ਕੈਂਟਰ ਨੇ ਛੋਟਾ ਹਾਥੀ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਕੈਂਟਰ ਸਵਾਰ ਤਿੰਨ ਸਵਾਰੀਆਂ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬਲਬੀਰ ਸਿੰਘ(27), ਪੰਚਮ (26) ਅਤੇ ਓਮਾ ਸਾਹਨੀ(45) ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਮੁਤਾਬਕ ਹਾਦਸੇ ਦਾ ਸਵਾਰ ਹੋਏ ਤਿੰਨੋਂ ਵਿਅਕਤੀ ਸਬਜ਼ੀ ਦਾ ਕਾਰੋਬਾਰ ਕਰਦੇ ਸਨ।

Related posts

ਰਾਸ਼ਟਰਪਤੀ ਵਜੋਂ ਹਲਫ਼ ਲੈਣ ਮਗਰੋਂ ਇਮੀਗ੍ਰੇਸ਼ਨ ਤੇ ਟਿਕਟੌਕ ਸਣੇ ਕਈ ਅਹਿਮ ਫੈਸਲਿਆਂ ’ਤੇ ਸਹੀ ਪਾਉਣਗੇ ਡੋਨਲਡ ਟਰੰਪ

On Punjab

ਪੋਹ ਦੇ ਪਹਿਲੇ ਮੀਂਹ ਨੇ ਠੰਢ ਵਧਾਈ

On Punjab

ਡਿਪਟੀ ਕਮਿਸ਼ਨਰ ਫ਼ਿਰੋਜਪੁਰ ਵੱਲੋਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦਾ ਕੈਲੰਡਰ ਜਾਰੀ

Pritpal Kaur