PreetNama
ਸਿਹਤ/Health

ਲਾਲ ਮਿਰਚ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਫ਼ਾਇਦੇ

benefits of having red pepper: ਜ਼ਿਆਦਾਤਰ ਲੋਕ ਖਾਣੇ ‘ਚ ਲਾਲ ਮਿਰਚ ਦੀ ਵਰਤੋਂ ਨਹੀਂ ਕਰਦੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਸਰੀਰ ਨੂੰ ਕਈ ਬੀਮਾਰੀਆਂ ਲਗਦਿਆਂ ਹਨ। ਲਾਲ ਮਿਰਚ ਦਾ ਨਾਂ ਸੁਣਦੇ ਹੀ ਮੂੰਹ ‘ਚ ਤਿੱਖਾਪਨ ਆ ਜਾਂਦਾ ਹੈ। ਇਹ ਭਾਵੇਂ ਤਿੱਖੀ ਹੁੰਦੀ ਹੈ ਪਰ ਇਸ ਤੋਂ ਬਿਨਾਂ ਖਾਣੇ ਦਾ ਸਵਾਦ ਵੀ ਨਹੀਂ ਆਉਂਦਾ। ਕੀ ਤੁਸੀਂ ਜਾਣਦੇ ਹੋ ਕਿ ਸਵਾਦ ਦੇ ਨਾਲ-ਨਾਲ ਇਸ ਦੇ ਸਿਹਤ ਸਬੰਧੀ ਵੀ ਬਹੁਤ ਸਾਰੇ ਫਾਇਦੇ ਹਨ।

ਲਾਲ ਮਿਰਚ ‘ਚ ਅਜਿਹੇ ਤੱਤ ਹਨ ਜੋ ਤੁਹਾਡੇ ਸਰੀਰ ਲਈ ਲਾਹੇਵੰਦ ਹੁੰਦੇ ਹਨ। ਸਾਬਤ ਸੁਕੀ ਹੋਈ ਲਾਲ ਮਿਰਚ ਦੇ ਬੀਜਾਂ ‘ਚ ਤੇਲ ਹੁੰਦਾ ਹੈ। ਜਦੋਂ ਇਸ ਨੂੰ ਪੀਸਿਆ ਜਾਂਦਾ ਹੈ ਤਾਂ ਬੀਜਾਂ ਵਿਚਲਾ ਤੇਲ ਮੱਚ ਜਾਂਦਾ ਹੈ। ਇਸ ਤੇਲ ‘ਚ ਬਹੁਤ ਗੁਣ ਹੁੰਦੇ ਹਨ। ਇਹ ਸਾਡੇ ਲੀਵਰ ਨੂੰ ਠੀਕ ਰੱਖਦਾ ਹੈ ਅਤੇ ਬਦਹਜ਼ਮੀ ਹੋਣ ਤੋਂ ਰੋਕਦਾ ਹੈ।

ਭਾਰ ਕਰੇ ਘੱਟ
ਲਾਲ ਮਿਰਚ ਨਾਲ ਸਰੀਰ ਦਾ ਮੈਟਾਬਾਲਿਜ਼ਮ ਤੇਜ਼ ਹੁੰਦਾ ਹੈ ਅਤੇ ਵਾਧੂ ਫੈਟ ਵੀ ਨਹੀਂ ਬਣਦੀ। ਇਸ ਦਾ ਸੇਵਨ ਕਰਨ ਨਾਲ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ।
ਲਾਲ ਮਿਰਚ ‘ਚ ਕੈਪਸੀਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਕੈਂਸਰ ਤੋਂ ਰੋਕਥਾਮ ‘ਚ ਬਹੁਤ ਫਾਇਦੇਮੰਦ ਹੁੰਦਾ ਹੈ। ਕੈਪਸੀਨ ਫੇਫੜੇ ‘ਚ ਮੌਜੂਦ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਖਤਮ ਕਰ ਦਿੰਦਾ ਹੈ।
ਅੱਖਾਂ ‘ਚ ਦਰਦ ਹੋਣ ‘ਤੇ ਇੰਝ ਕਰੋ ਲਾਲ ਮਿਰਚ ਦੀ ਵਰਤੋਂ
ਅੱਖਾਂ ‘ਚ ਦਰਦ ਹੋਵੇ ਜਾਂ ਕਿਸੇ ਕਾਰਨ ਅੱਖਾਂ ਲਾਲ ਹੋ ਜਾਣ ਤਾਂ ਲਾਲ ਮਿਰਚ ਪਾਊਡਰ ‘ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਵੋ। ਜੇ ਖੱਬੀ ਅੱਖ ‘ਤੇ ਦਰਦ ਹੈ ਤਾਂ ਪੈਰ ਦੇ ਸੱਜੇ ਅੰਗੂਠੇ ‘ਤੇ ਇਸ ਦਾ ਲੇਪ ਲਗਾ ਲਵੋ। ਇਹ ਲਾਉਣ ਤੋਂ 2 ਘੰਟੇ ਬਾਅਦ ਅੱਖ ਠੀਕ ਹੋ ਜਾਵੇਗੀ।

ਐਲਰਜੀ ਨੂੰ ਕਰਦੀ ਹੈ ਦੂਰ
ਸਰੀਰ ‘ਤੇ ਕਿਸੇ ਵੀ ਤਰ੍ਹਾਂ ਦੀ ਐਲਰਜੀ ਜਿਵੇਂ ਦਾਦ ਜਾਂ ਖਾਰਿਸ਼ ਹੋ ਜਾਵੇ ਤਾਂ ਲਾਲ ਮਿਰਚ ਪਾਊਡਰ ‘ਚ ਸਰ੍ਹੋਂ ਦਾ ਤੇਲ ਮਿਲਾ ਕੇ ਇਸ ਨੂੰ ਗਰਮ ਕਰਕੇ ਠੰਡਾ ਹੋਣ ‘ਤੇ ਛਾਣ ਲਵੋ। ਇਸ ਤੋਂ ਬਾਅਦ ਇਸ ਨੂੰ ਖਾਰਿਸ਼ ਜਾਂ ਐਲਰਜੀ ਵਾਲੀ ਥਾਂ ‘ਤੇ ਲਗਾਓ। ਅਜਿਹਾ ਕਰਨ ਨਾਲ ਐਲਰਜੀ ਤੋਂ ਰਾਹਤ ਮਿਲੇਗੀ।

Related posts

ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਦੇ ਹਨ ਇਹ Fruits

On Punjab

Moral Values : ਜ਼ਿੰਦਗੀ ਦਾ ਆਧਾਰ ਹਨ ਨੈਤਿਕ ਕਦਰਾਂ-ਕੀਮਤਾਂ

On Punjab

ਸੌਣ ਤੋਂ ਪਹਿਲਾਂ ਟੀਵੀ ਦੇਖਣ ਜਾਂ ਇੰਟਰਨੈੱਟ ਮੀਡੀਆ ਦੀ ਵਰਤੋਂ ਨਾਲ ਪ੍ਰਭਾਵਿਤ ਹੁੰਦੀ ਹੈ ਨੀਂਦ

On Punjab