PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਲਾਲ ਕ੍ਰਿਸ਼ਨ ਅਡਵਾਨੀ ਦੀ ਮੁੜ ਵਿਗੜੀ ਤਬੀਅਤ, ਦਿੱਲੀ ਦੇ ਅਪੋਲੋ ਹਪਤਾਲ ‘ਚ ਦਾਖ਼ਲ; ਇਸ ਬਿਮਾਰੀ ਦਾ ਚੱਲ ਰਿਹਾ ਇਲਾਜ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (BJP) ਦੇ ਸੀਨੀਅਰ ਨੇਤਾ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਅਪੋਲੋ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਨਿਊਰੋ ਨਾਲ ਸਬੰਧਤ ਸਮੱਸਿਆਵਾਂ ਹਨ।

ਹਸਪਤਾਲ ਦੇ ਨਿਊਰੋਲੋਜੀ ਵਿਭਾਗ ਦੇ ਮਾਹਿਰ ਡਾਕਟਰ ਵਿਨੀਤ ਸੂਰੀ ਦੀ ਨਿਗਰਾਨੀ ਹੇਠ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 96 ਸਾਲਾ ਲਾਲ ਕ੍ਰਿਸ਼ਨ ਅਡਵਾਨੀ ਇਸ ਸਮੇਂ ਡਾਕਟਰਾਂ ਦੀ ਨਿਗਰਾਨੀ ਹੇਠ ਹਨ।

ਪਹਿਲਾਂ ਵੀ ਦੋ ਵਾਰ ਅਪੋਲੋ ਹਸਪਤਾਲ ਵਿੱਚ ਦਾਖ਼ਲ ਹੋ ਚੁੱਕੇ ਹਨ ਅਡਵਾਨੀ-ਇਸ ਤੋਂ ਪਹਿਲਾਂ ਅਡਵਾਨੀ ਨੂੰ ਇਸੇ ਸਾਲ ਜੁਲਾਈ ਦੇ ਪਹਿਲੇ ਹਫ਼ਤੇ ਤੇ ਅਗਸਤ ਮਹੀਨੇ ਵੀ ਦਿੱਲੀ ਦੇ ਅਪੋਲੋ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਭਾਜਪਾ ਦੇ ਸੀਨੀਅਰ ਆਗੂ ਨੂੰ ਦੋ ਦਿਨ ਡਾਕਟਰੀ ਨਿਗਰਾਨੀ ਹੇਠ ਰੱਖਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਉਨ੍ਹਾਂ ਨੂੰ ਨਿਊਰੋਲੋਜੀ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ: ਵਿਨੀਤ ਸੂਰੀ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ।

ਦਿੱਲੀ ਏਮਜ਼ ‘ਚ ਵੀ ਕੀਤਾ ਗਿਆ ਸੀ ਭਰਤੀ-ਅਪੋਲੋ ਤੋਂ ਪਹਿਲਾਂ, ਅਡਵਾਨੀ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (Delhi AIIMS) ‘ਚ ਦਾਖਲ ਕਰਵਾਇਆ ਗਿਆ ਸੀ ਅਤੇ ਰਾਤ ਭਰ ਉੱਥੇ ਰੱਖਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।

Related posts

ਅਸ਼ਰਫ ਗਨੀ ਦੂਜੀ ਵਾਰ ਬਣੇ ਅਫਗਾਨਿਸਤਾਨ ਦੇ ਰਾਸ਼ਟਰਪਤੀ

On Punjab

Encounter in Srinagar : ਸ਼੍ਰੀਨਗਰ ਦੇ ਹਰਵਾਨ ਇਲਾਕੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ; ਇੱਕ ਅੱਤਵਾਦੀ ਢੇਰ

On Punjab

ਮੁੱਖ ਮੰਤਰੀ ਨੇ ਸਾਲ 2025 ਲਈ ਪੰਜਾਬ ਸਰਕਾਰ ਦੀ ਡਾਇਰੀ ਅਤੇ ਕੈਲੰਡਰ ਕੀਤਾ ਜਾਰੀ

On Punjab