PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਲਾਲ ਕਿਲ੍ਹਾ ਧਮਾਕੇ ਕਾਰਨ ਦਿੱਲੀ ਦੇ ਬਾਜ਼ਾਰਾਂ ਵਿੱਚ ਕਾਰੋਬਾਰ ਠੱਪ, ਵਪਾਰੀ ਆਨਲਾਈਨ ਆਰਡਰਾਂ ਵੱਲ ਹੋਏ

ਨਵੀਂ ਦਿੱਲੀ- ਦਿੱਲੀ ਦੇ ਕੇਂਦਰੀ ਬਾਜ਼ਾਰ, ਜੋ ਕਦੇ ਭੀੜ-ਭੜੱਕੇ ਨਾਲ ਭਰੇ ਰਹਿੰਦੇ ਸਨ, ਲਾਲ ਕਿਲ੍ਹਾ ਧਮਾਕੇ ਤੋਂ ਬਾਅਦ ਸ਼ਾਂਤ ਹੋ ਗਏ ਹਨ। ਡਰ ਅਜੇ ਵੀ ਬਣਿਆ ਹੋਇਆ ਹੈ, ਜਿਸ ਕਾਰਨ ਬਹੁਤ ਸਾਰੇ ਬਾਹਰੀ ਸੂਬਿਆਂ ਦੇ ਖਰੀਦਦਾਰ ਹੁਣ ਵਿਅਕਤੀਗਤ ਤੌਰ ’ਤੇ ਆਉਣ ਦੀ ਬਜਾਏ ਆਨਲਾਈਨ ਆਰਡਰਾਂ ਦੀ ਚੋਣ ਕਰ ਰਹੇ ਹਨ। ਸੋਮਵਾਰ ਸ਼ਾਮ ਨੂੰ ਹੋਏ ਇਸ ਧਮਾਕੇ ਨੇ ਸਦਰ ਬਾਜ਼ਾਰ ਅਤੇ ਚਾਂਦਨੀ ਚੌਕ ਵਰਗੇ ਥੋਕ ਬਾਜ਼ਾਰਾਂ ਵਿੱਚ ਵਪਾਰ ਨੂੰ ਪ੍ਰਭਾਵਿਤ ਕੀਤਾ ਹੈ, ਜਿੱਥੇ ਆਮ ਤੌਰ ‘ਤੇ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਭਾਰੀ ਕਾਰੋਬਾਰ ਹੁੰਦਾ ਹੈ।

ਸਦਰ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ, ‘‘ਆਮ ਤੌਰ ‘ਤੇ, ਇਹ ਸਾਡਾ ਸਭ ਤੋਂ ਵੱਧ ਕੰਮ ਵਾਲਾ ਸਮਾਂ ਹੁੰਦਾ ਹੈ ਕਿਉਂਕਿ ਦੂਜੇ ਸੂਬਿਆਂ ਤੋਂ ਵਪਾਰੀ ਵਿਆਹਾਂ ਅਤੇ ਸਰਦੀਆਂ ਲਈ ਚੀਜ਼ਾਂ ਖਰੀਦਣ ਆਉਂਦੇ ਹਨ। ਪਰ ਹੁਣ, ਉਨ੍ਹਾਂ ਵਿੱਚੋਂ ਜ਼ਿਆਦਾਤਰ ਆਨਲਾਈਨ ਖਰੀਦਦਾਰੀ ਨੂੰ ਤਰਜੀਹ ਦੇ ਰਹੇ ਹਨ।’’ ਪੰਮਾ ਨੇ ਅੱਗੇ ਕਿਹਾ, “ਧਮਾਕੇ ਤੋਂ ਬਾਅਦ ਗਾਹਕਾਂ ਦੀ ਆਵਾਜਾਈ ਵਿੱਚ ਲਗਪਗ 50 ਫੀਸਦ ਦੀ ਗਿਰਾਵਟ ਆਈ ਹੈ। ਸਥਾਨਕ ਪੁਲੀਸ ਅਤੇ ਸਦਰ ਬਾਜ਼ਾਰ ਐਸੋਸੀਏਸ਼ਨ ਸਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਾਰਕੀਟ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀ ਸਾਂਝੇ ਤੌਰ ’ਤੇ ਜਾਂਚ ਕਰ ਰਹੇ ਹਨ।’’ ਚਾਂਦਨੀ ਚੌਕ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੰਜੈ ਭਾਰਗਵ ਨੇ ਕਿਹਾ, “ਇਹ ਖੇਤਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਮਾਰਕੀਟ ਵਿੱਚ ਸੀਮਤ ਗਾਹਕ ਹੀ ਆ ਰਹੇ ਹਨ।”

ਉਨ੍ਹਾਂ ਅੱਗੇ ਕਿਹਾ ਕਿ ਗਾਹਕ ਅਤੇ ਵਪਾਰੀ ਦੋਵੇਂ ਅਜੇ ਵੀ ਡਰ ਦੇ ਮਾਹੌਲ ਵਿੱਚ ਹਨ। ਭਾਰਗਵ ਨੇ ਕਿਹਾ, “ਚੀਜ਼ਾਂ ਨੂੰ ਆਮ ਹੋਣ ਵਿੱਚ ਘੱਟੋ-ਘੱਟ ਇੱਕ ਮਹੀਨਾ ਲੱਗੇਗਾ। ਬਹੁਤ ਸਾਰੇ ਗਾਹਕ ਆਉਣ ਤੋਂ ਝਿਜਕ ਰਹੇ ਹਨ ਅਤੇ ਕੁਝ ਦੁਕਾਨਦਾਰ ਜਿਨ੍ਹਾਂ ਦੀਆਂ ਦੁਕਾਨਾਂ ਧਮਾਕੇ ਵਾਲੀ ਥਾਂ ਦੇ ਨੇੜੇ ਹਨ, ਉਹ ਅਜੇ ਵੀ ਡਰ ਕਾਰਨ ਆਪਣੀਆਂ ਦੁਕਾਨਾਂ ਨਹੀਂ ਖੋਲ੍ਹ ਰਹੇ।’’ ਹਾਲਾਂਕਿ ਸਰੋਜਨੀ ਨਗਰ ਵਰਗੇ ਬਾਜ਼ਾਰ ਪ੍ਰਭਾਵਿਤ ਨਹੀਂ ਹੋਏ ਅਤੇ ਗਾਹਕ ਲਗਾਤਾਰ ਆ-ਜਾ ਰਹੇ ਹਨ। ਸਰੋਜਨੀ ਨਗਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਕਿਹਾ, “ਕੱਲ੍ਹ ਸ਼ਾਮ ਨੂੰ ਵੀ ਵੱਡੀ ਗਿਣਤੀ ਵਿੱਚ ਗਾਹਕ ਸਨ। ਮੰਗਲਵਾਰ ਨੂੰ ਕੁਝ ਸ਼ਾਂਤੀ ਸੀ, ਪਰ ਬੁੱਧਵਾਰ ਤੱਕ ਭੀੜ ਆਮ ਵਾਂਗ ਹੋ ਗਈ ਸੀ।”

Related posts

Delhi Lockdown Extension: ਦਿੱਲੀ ‘ਚ ਲਾਕਡਾਊਨ ਵਧੇਗਾ ਜਾਂ ਨਹੀਂ, ਕੇਜਰੀਵਾਲ ਸਰਕਾਰ ਜਲਦ ਲੈ ਸਕਦੀ ਹੈ ਫ਼ੈਸਲਾ

On Punjab

ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਲੜੇਗੀ BJP ਦੀ ਟਿਕਟ ‘ਤੇ ਚੋਣ!

On Punjab

10 ਸਾਲਾ ਮੁੰਡੇ ਨੂੰ ਦਾਜ ‘ਚ ਮਿਲਿਆ ਘੋੜਾ, ਕਾਰਤੂਸ ਨਾਲ ਭਰੀ ਬੈਲਟ, ਵੀਡੀਓ ਵਾਈਰਲ

On Punjab