PreetNama
ਸਮਾਜ/Social

ਲਾਕਡਾਊਨ ਹਟਣ ਨਾਲ ਬ੍ਰਿਟੇਨ ’ਚ ਤੀਜੀ ਕੋਵਿਡ-19 ਲਹਿਰ ਦਾ ਵੱਡਾ ਖ਼ਤਰਾ : ਵਿਗਿਆਨਕ

: ਬਿ੍ਰਟਿਸ਼ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਬਰਤਾਨੀਆ ਸਰਕਾਰ ਕੋਵਿਡ-19 ਦੇ ਕਾਰਨ ਲਗਾਏ ਗਏ ਲਾਕਡਾਊਨ ਨੂੰ ਸਮੇਂ ਤੋਂ ਪਹਿਲਾਂ ਹਟਾ ਰਹੀ ਹੈ ਜੋ ਕਿ ਇਕ ਬਹੁਤ ਵੱਡਾ ਖ਼ਤਰਾ ਹੈ। ਵਿਗਿਆਨੀਆਂ ਮੁਤਾਬਕ ਲਾਕਡਾਊਨ ਰਹੇਗਾ ਤਾਂ ਦੇਸ਼ ’ਚ ਤੀਜੀ ਲਹਿਰ ’ਤੇ ਕਾਬੂ ਪਾਇਆ ਜਾ ਸਕਦਾ ਹੈ ਪਰ ਲਾਕਡਾਊਨ ਤੋਂ ਬਿਨਾਂ ਨਤੀਜੇ ਖ਼ਤਰਨਾਕ ਹੋ ਸਕਦੇ ਹਨ।

Leeds University Medical School ਦੇ ਐਸੋਸੀਏਟ ਪ੍ਰੋਫੈਸਰ ਸਟੀਫਨ ਗਿ੍ਰਫਿਨ ਨੇ ਐਤਵਾਰ ਨੂੰ ਕਿਹਾ, ‘ਪੱਛਮੀ ਯਾਰਕਸ਼ਾਯਰ, ਬਲੈਕ ਕੰਟਰੀ ਤੇ ਹੋਰ ਖੇਤਰਾਂ ’ਚ ਅਜੇ ਵੀ ਇਨਫੈਕਸ਼ਨ ਵਾਲੇ ਖੇਤਰ ਹਨ। ਉੱਥੇ ਹੀ ਬਹੁਤ ਸਾਰੇ ਲੋਕ ਖ਼ੁਦ ਨੂੰ ਆਈਸੋਲੇਟ ਕਰਨ ’ਚ ਅਸਮਰਥ ਹਨ। ਸਾਨੂੰ ਉਸ ਮੁੱਦੇ ਤੋਂ ਤਤਕਾਲ ਨਿਪਟਨ ਦੀ ਜ਼ਰੂਰਤ ਹੈ ਜੇ ਅਜਿਹਾ ਜਲਦ ਨਾ ਕੀਤਾ ਗਿਆ ਤਾਂ ਵਾਇਰਸ ਦੀ ਲਹਿਰ ਫਿਰ ਤੋਂ ਵਾਪਸ ਆ ਜਾਵੇਗੀ।’

ਉਨ੍ਹਾਂ ਨੇ ਅੱਗੇ ਕਿਹਾ ਕਿ ਚਿੰਤਾਜਨਕ ਹੈ। ਅਜੇ ਕਾਫੀ ਵਧ ਵਾਇਰਸ ਵਾਲੇ ਹੌਟਸਪੌਟ ਹਨ ਤੇ ਇਨਫੈਕਸ਼ਨ ’ਤੇ ਕੰਟਰੋਲ ਕਰਨ ਲਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਜੋ ਉਨ੍ਹਾਂ ਨੂੰ ਫੈਲਾ ਸਕਦੇ ਹਨ।

ਦੱਸਣਯੋਗ ਹੈ ਕਿ ਇੰਗਲੈਂਡ ’ਚ ਅੱਜ ਤੋਂ ਬਾਜ਼ਾਰ, ਸੈਲੂਨ, ਜਿਮ ਤੇ ਪਬ-ਗਾਰਡਨਜ਼ ਫਿਰ ਤੋਂ ਖੁੱਲ੍ਹ ਰਹੇ ਹਨ। ਉੱਤਰੀ ਆਇਰਲੈਂਡ ’ਚ ਲਾਕਡਾਊਨ ਸਮਾਪਤ ਹੋ ਰਿਹਾ ਹੈ ਤੇ ਸਟਾਕਲੈਂਡ ਤੇ ਵੇਲਸ ’ਚ ਕੁਝ ਨਿਯਮਾਂ ’ਚ ਢੀਲ ਦਿੱਤੀ ਜਾ ਰਹੀ ਹੈ।

Related posts

ਡਾ. ਇੰਦਰਬੀਰ ਸਿੰਘ ਨਿੱਜਰ ਬਣੇ ਪ੍ਰੋਟੈਮ ਸਪੀਕਰ, ਤਿੰਨ ਦਿਨ ਚੱਲੇਗਾ ਨਵੀਂ ਸਰਕਾਰ ਦਾ ਵਿਧਾਨ ਸਭਾ ਸੈਸ਼ਨ, ਜਾਣੋ ਕਦੋਂ ਤੋਂ

On Punjab

ਅਮਰੀਕਾ ‘ਚ ਅਜੇ ਬੈਨ ਨਹੀਂ ਹੋਵੇਗੀ TIK TOK, ਇਹ ਹੈ ਵਜ੍ਹਾ

On Punjab

ਸਪਾਈਸ ਜੈੱਟ ‘ਤੇ ਸਾਈਬਰ ਹਮਲਾ, ਕਈ ਉਡਾਣਾਂ ਪ੍ਰਭਾਵਿਤ, ਸੈਂਕੜੇ ਯਾਤਰੀ ਪਰੇਸ਼ਾਨ

On Punjab