PreetNama
ਫਿਲਮ-ਸੰਸਾਰ/Filmy

ਲਤਾ ਮੰਗੇਸ਼ਕਰ ਦੀ ਹਾਲਤ ਅਜੇ ਵੀ ਨਾਜੁਕ,ਇਨ੍ਹਾਂ ਸਿਤਾਰਿਆਂ ਨੇ ਟਵੀਟ ਕਰ ਮੰਗੀਆਂ ਦੁਆਵਾਂ

Hema Shabana Lata recovery: ਲਤਾ ਮੰਗੇਸ਼ਕਰ ਪਿਛਲੇ ਦੋ ਦਿਨ ਤੋਂ ਆਈਸੀਯੂ ਵਿੱਚ ਭਰਤੀ ਹਨ। ਲਤਾ ਮੰਗੇਸ਼ਕਰ ਨੂੰ ਸਾਂਹ ਲੈਣ ਵਿੱਚ ਮੁਸ਼ਕਿਲ ਹੋਣ ਦੇ ਕਾਰਨ ਤੋਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਖਬਰਾਂ ਅਨੁਸਾਰ ਉਨ੍ਹਾਂ ਦੀ ਹਾਲਤ ਫਿਲਹਾਲ ਨਾਜੁਕ ਬਣੀ ਹਈ ਹੈ।ਅਜਿਹੇ ਵਿੱਚ ਫੈਨਜ਼ ਦੇ ਨਾਲ ਵੱਡੀਆਂ-ਵੱਡੀਆਂ ਹਸਤੀਆਂ ਉਨ੍ਹਾਂ ਦੇ ਸਿਹਤਮੰਦ ਨੂੰ ਲੈ ਕੇ ਦੁਆਵਾਂ ਮੰਗ ਰਹੀ ਹੈ।ਫਿਲਮੀ ਜਗਤ ਤੋਂ ਲੈਕੇ ਰਾਜਨੀਤੀ ਤੱਕ ਦੇ ਲੋਕ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰ ਰਹੇ ਹਨ।

ਫੇਮਸ ਸੈਂਡ ਆਰਟਿਸਟ ਸੁਦਰਸ਼ਨ ਪਟਨਾਇਕ ਨੇ ਬਾਲੂ ਤੇ ਲਤਾ ਦੀ ਤਸਵੀਰ ਬਣਾ ਕੇ ਦੁਆ ਮੰਗੀ ਤਾਂ ਭਾਜਪਾ ਨੇਤਾ ਰਾਜੀਵ ਪ੍ਰਤਾਪ ਰੂਡੀ ਨੇ ਲਤਾ ਮੰਗੇਸ਼ਕਰ ਦੇ ਜਲਦ ਸਿਹਤ ਮੰਦ ਹੋਣ ਦੀ ਕਾਮਨਾ ਕੀਤੀ।

ਰੂਡੀ ਨੇ ਟਵੀਟ ਕਰਕੇ ਲਿਖਿਆ ‘ ਪ੍ਰਸਿੱਧ ਗਾਇਕਾ ਸਵਰ ਕੋਕਿਲਾ ਸਤਿਕਾਰਿਆ ਲਤਾ ਜੀ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ’।

ਇਨ੍ਹਾਂ ਦੇ ਇਲਾਵਾ ਗਾਇਕ ਬਾਬੁਲ ਸੁਪ੍ਰੀਯੋ, ਅਦਾਕਾਰਾ ਪੂਨਮ ਡਿੱਲੋਂ , ਅਦਾਕਾਰਾ ਹੇਮਾ ਮਾਲਿਨੀ, ਸ਼ਬਾਨਾ ਆਜਮੀ ਅਤੇ ਕਾਂਗ੍ਰੇਸ ਨੇਤਾ ਅਭਿਸ਼ੇਕ ਮਨੁ ਸਿੰਘਵੀ ਨੇ ਵੀ ਲਤਾ ਦੇ ਲਈ ਦੁਆਵਾਂ ਮੰਗੀਆਂ।
ਦੱਸ ਦੇਈਏ ਕਿ 28 ਸਤੰਬਰ ਨੂੰ ਹੀ ਲਤਾ ਨੇ ਆਪਣਾ 90ਵਾਂ ਜਨਮਦਿਨ ਮਨਾਇਆ ਸੀ, ਉਦੋਂ ਉਨ੍ਹਾਂ ਦੀ ਸਿਹਤ ਸਹੀ ਸੀ। ਕੁੱਝ ਦਿਨਾਂ ਪਹਿਲਾਂ ਉਨ੍ਹਾਂ ਨੂੰ ਸਾਹ ਦੀ ਸਮੱਸਿਆ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ

Related posts

ਬਾਲੀਵੁੱਡ ਅਦਾਕਾਰਾ ਅਲੈਕਜੈਂਡਰ ਡਜਵੀ ਦਾ ਦੇਹਾਂਤ, ਸ਼ੱਕੀ ਹਾਲਾਤ ’ਚ ਅਪਾਰਟਮੈਂਟ ’ਚੋਂ ਮਿਲੀ ਲਾਸ਼

On Punjab

ਰਘੁ ਨੇ ਸ਼ੇਅਰ ਕੀਤੀ ਬੇਟੇ ਦੀ ਤਸਵੀਰ, ਐਕਸ ਵਾਇਫ ਨੇ ਕੀਤਾ ਫੋਟੋਸ਼ੂਟ

On Punjab

ਟੀਵੀ ਦੀ ‘ਛੋਟੀ ਆਨੰਦੀ’ ਨੇ ਦਿਖਾਇਆ ਬੋਲਡ ਅੰਦਾਜ਼, ਮਾਲਦੀਵਜ਼ ਵੋਕੇਸ਼ਨ ਨਾਲ ਅਵਿਕਾ ਗੌਰ ਨੇ ਸ਼ੇਅਰ ਕੀਤੀ ਬਿਕਨੀ ਫੋਟੋਜ਼

On Punjab