PreetNama
ਸਿਹਤ/Health

ਰੋਟੀ ਖਾਣ ਤੋਂ ਬਾਅਦ ਕਿਉਂ ਨੁਕਸਾਨਦਾਇਕ ਹੁੰਦਾ ਹੈ ਨਹਾਉਣਾ

ਜਦੋਂ ਗੱਲ ਖਾਣ ਦੀ ਆਉਂਦੀ ਹੈ ਤਾਂ ਇਸਦਾ ਸਿੱਧਾ ਕੁਨੈਕਸ਼ਨ ਤੁਹਾਡੀ ਹੈਲਥ ਨਾਲ ਹੁੰਦਾ ਹੈ। ਜੇਕਰ ਤੁਹਾਡਾ ਖਾਣ-ਪਾਨ ਸਹੀ ਨਹੀਂ ਹੈ ਤਾਂ ਤੁਹਾਡੀ ਹੈਲਥ ਵੀ ਠੀਕ ਨਹੀਂ ਰਹੇਗੀ, ਤੁਸੀਂ ਬੁਰੀਆਂ ਆਦਤਾਂ ਤੋਂ ਬਿਮਾਰੀ ਪੈ ਸੱਕਦੇ ਹੋ। ਕਈ ਵਾਰ ਅਸੀਂ ਖਾਣਾ ਖਾਣ ਤੋਂ ਇੱਕ ਦਮ ਬਾਅਦ ਨਹਾਉਣ ਲੱਗ ਜਾਂਦੇ ਹਾਂ ਜਿਸ ਨਾਲ ਕਿ ਸਾਡੀ ਸਿਹਤ ‘ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਸਾਡੀ ਲਾਇਫਸਟਾਇਲ ਬਿਜੀ ਹੋਣ ਦੀ ਵਜ੍ਹਾ ਨਾਲ ਸਾਡੀ ਰੂਟੀਨ ਵੀ ਖਰਾਬ ਹੋ ਜਾਂਦੀ ਹੈ। ਇਸ ‘ਚ ਰੋਜਾਨਾ ਦੀ ਐਕਟਿਵਿਟੀਜ ਵੀ ਡਿਸਟਰਬ ਹੋ ਜਾਂਦੀਆਂ ਹਨ ਜਿਵੇਂ ਕਿ ਠੀਕ ਸਮੇਂ ‘ਤੇ ਨਹਾਉਣਾ। ਜੇਕਰ ਤੁਸੀ ਤੰਦੁਰੁਸਤ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤਾਂ ਸਿਰਫ ਤੁਹਾਡੀ ਡਾਇਟ ਦਾ ਬੈਲੇਂਸਡ ਹੋਣਾ ਜਰੂਰੀ ਨਹੀਂ ਸਗੋਂ ਸਾਡੇ ਜੀਵਨ ਦੀ ਹਰ ਐਕਟਿਵਿਟੀ ਵਿੱਚ ਬੈਲੇਂਸ ਹੋਣਾ ਜਰੂਰੀ ਹੈ। ਆਯੁਰਵੇਦ ਮੁਤਾਬਕ, ਹਰ ਕੰਮ ਲਈ ਇੱਕ ਨਿਰਧਾਰਤ ਸਮਾਂ ਹੁੰਦਾ ਹੈ ਅਤੇ ਇਸਨੂੰ ਬਦਲਨ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਜੇਕਰ ਖਾਣਾ ਖਾਣ ਤੋਂ ਬਾਅਦ ਨਹਾਉਣ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਖਾਣਾ ਖਾਣ ਤੋਂ 2 ਘੰਟਿਆਂ ਬਾਅਦ ਤੱਕ ਨਹਾਉਣਾ ਨਹੀਂ ਚਾਹੀਦਾ ਹੈ, ਖਾਣਾ ਹਜ਼ਮ ਕਰਨ ਲਈ ਸਰੀਰ ਦਾ ਫਾਇਰ ਏਲਿਮੈਂਟ ਜ਼ਿੰਮੇਦਾਰ ਹੁੰਦੇ ਨੇ, ਜਿਵੇਂ ਹੀ ਤੁਸੀਂ ਖਾਣਾ ਖਾਂਦੇ ਹੋ ਤਾਂ ਫਾਇਰ ਏਲਿਮੈਂਟ ਐਕਟਿਵੇਟ ਹੋ ਜਾਂਦਾ ਹੈਜਿਸਦੇ ਨਾਲ ਬਲੱਡ ਸਰਕੁਲੇਸ਼ਨ ਵੱਧ ਜਾਂਦਾ ਹੈ। ਇਹ ਡਾਇਜੇਸ਼ਨ ਲਈ ਵਧੀਆ ਹੁੰਦਾ ਹੈ।ਪਰ ਜੇਕਰ ਤੁਸੀਂ ਨਹਾ ਲੈਂਦੇ ਹੋ ਤਾਂ ਸਰੀਰ ਦਾ ਤਾਪਮਾਨ ਹੇਠਾਂ ਪਹੁੰਚ ਜਾਂਦਾ ਹੈ ਜਿਸਦੇ ਨਾਲ ਪਾਚਣ ਦੀ ਪਰਿਕ੍ਰੀਆ ਹੌਲੀ ਹੋ ਜਾਂਦੀ ਹੈ। ਇਸ ਕਰਕੇ ਸਾਨੂੰ ਹਰ ਕੰਮ ਸਹੀ ਸਮੇਂ ‘ਤੇ ਕਰਨਾ ਚਾਹੀਦਾ ਹੈ ।

Related posts

Black Fungus Treatment: ਬਲੈਕ ਫੰਗਸ ਦੇ ਇਲਾਜ ਲਈ Amphotericin-B ਦੀ ਉਪਲਬਧਤਾ ਵਧਾਏਗੀ ਭਾਰਤ ਸਰਕਾਰ

On Punjab

Cancer Ayurveda Treatment:: ਆਯੁਰਵੇਦ ਦੀ ਮਦਦ ਨਾਲ ਇੰਝ ਕਰ ਸਕਦੇ ਹੋ ਕੈਂਸਰ ਨੂੰ ਖਤਮ, ਜਾਣੋ

On Punjab

ਕੋਰੋਨਾ ਵਾਇਰਸ: ਭਾਰਤ ‘ਚ ਕੋਰੋਨਾ ਦਾ ਸਿਖਰ, ਇੱਕੋ ਦਿਨ 97,000 ਦੇ ਕਰੀਬ ਨਵੇਂ ਕੇਸ, 1200 ਤੋਂ ਜ਼ਿਆਦਾ ਮੌਤਾਂ

On Punjab