PreetNama
ਸਿਹਤ/Health

ਰੋਜਾਨਾ ਫਾਸਟ ਫੂਡ ਦਾ ਸੇਵਨ ਕਰ ਸਕਦਾ ਤੁਹਾਡੀ ਯਾਦਦਾਸ਼ਤ ਕਮਜ਼ੋਰ

ਸ ਦੇ ਨਾਲ-ਨਾਲ ਬਹੁਤ ਨੁਕਸਾਨ ਵੀ ਕਰਦਾ ਹੈ।ਫਾਸਟ ਫ਼ੂਡ ਵਿੱਚ ਕਾਰਬੋਹਾਈਡ੍ਰੇਟ, ਕੋਲੈਸਟ੍ਰੋਲ ਅਤੇ ਫੈਟ ਬਹੁਤ ਜ਼ਿਆਦਾ ਹੁੰਦਾ ਹੈ। ਇੱਕ ਖੋਜ ਵਿੱਚ ਪਤਾ ਲੱਗਿਆ ਹੈ ਕਿ ਫਾਸਟ ਫ਼ੂਡ ਨਾਲ ਤੁਹਾਨੂੰ ਦਿਲ ਦੀ ਬਿਮਾਰੀ ਵੀ ਲੱਗ ਸਕਦੀ ਹੈ, ਨਾਲ ਹੀ ਅੱਜਕਲ ਬੱਚਿਆਂ ‘ਚ ਮੋਟਾਪੇ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲਦੀ ਹੈ।ਇਸ ਦਾ ਮੁੱਖ ਕਾਰਨ ਫਾਸਟ ਫੂਡ ਦਾ ਜ਼ਿਆਦਾ ਸੇਵਨ ਕਰਨਾ ਹੈ। ਅੱਜ-ਕਲ ਦੇ ਬੱਚੇ ਬਾਹਰ ਖੇਡਣ ਨਹੀਂ ਜਾਂਦੇ ਅਤੇ ਘਰ ‘ਚ ਬੈਠਕੇ ਹੀ ਮੋਬਾਈਲ ਅਤੇ ਟੀਵੀ ਦੇਖਣ ‘ਚ ਆਪਣਾ ਸਮਾਂ ਬਿਤਾਉਂਦੇ ਹਨ। ਇਸ ਲਈ ਉਨ੍ਹਾਂ ਦਾ ਖਾਣਾ ਸਹੀ ਤਰੀਕੇ ਨਾਲ ਪਚਦਾ ਨਹੀਂ ਹੈ ਜਿਸ ਨਾਲ ਮੋਟਾਪੇ ਦੀ ਸਮੱਸਿਆ ਹੋ ਜਾਂਦੀ ਹੈ।ਇਸ ਸਟੱਡੀ ‘ਚ ਇਹ ਦਾਅਵਾ ਕੀਤਾ ਗਿਆ ਹੈ ਕਿ ਫਾਸਟ ਫ਼ੂਡ ਖਾਣ ਨਾਲ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ। ਖੋਜ ਮੁਤਾਬਕ ਰੋਜ਼ਾਨਾ ਫ਼ਾਸਟ ਫ਼ੂਡ ਦੇ ਸੇਵਨ ਨਾਲ ਦਿਮਾਗ਼ ਦੀ ਕਾਰਜ ਸਮਰਥਾ ‘ਤੇ ਅਸਰ ਪੈ ਸਕਦਾ ਹੈ।ਫਾਸਟ ਫੂਡ ਖਾਣ ਨਾਲ ਵੀ ਸਰੀਰ ‘ਚ ਜ਼ਿਆਦਾ ਮਾਤਰਾ ‘ਚ ਵਸਾ ਦਾ ਨਿਰਮਾਨ ਹੁੰਦਾ ਹੈ ਅਤੇ ਸਰੀਰ ‘ਚ ਜ਼ਿਆਦਾ ਕੈਲੋਰੀ ਦੀ ਵਜ੍ਹਾ ਨਾਲ ਵੀ ਦਿਲ ਦੀਆਂ ਬੀਮਾਰੀਆਂ ਲੱਗਣ ਦਾ ਖਤਰਾ ਰਹਿੰਦਾ ਹੈ। ਜੇਕਰ ਤੁਹਾਨੂੰ ਰਾਤ ‘ਚ ਫਾਸਟ ਫ਼ੂਡ ਖਾਣ ਦੀ ਆਦਤ ਹੈ ਤਾਂ ਸੁਚੇਤ ਹੋ ਜਾਉ। ਇਸ ਨਾਲ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੀ ਆਦਤ ਤੋਂ ਇਲਾਵਾ ਇਹ ਤੁਹਾਡੀ ਨੀਂਦ ‘ਚ ਕਮੀ ਲਿਆ ਸਕਦੀ ਹੈ ਅਤੇ ਮੋਟਾਪੇ ਨੂੰ ਦਾਵਤ ਦੇ ਸਕਦੇ ਹਨ।

Related posts

ਗਰਮੀਆਂ ‘ਚ ਰੋਜ਼ਾਨਾ ਨਿੰਬੂ ਅਤੇ ਸ਼ਹਿਦ ਦਾ ਪਾਣੀ ਪੀਓ ਤੇ ਇਨ੍ਹਾਂ ਸਮੱਸਿਆਵਾਂ ‘ਤੇ ਪਾਓ ਕਾਬੂ

On Punjab

Tips To Clean Lungs : ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ

On Punjab

ਇਕ ਹਫ਼ਤੇ ਤੋਂ ਵੀ ਘੱਟ ਸਮੇਂ ਦੌਰਾਨ ਅਮਰੀਕਾ ‘ਚ ਕੋਰੋਨਾ ਨਾਲ ਗਈ 10 ਹਜ਼ਾਰ ਲੋਕਾਂ ਦੀ ਜਾਨ

On Punjab