PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਰੇਲਵੇ ਨੇ ਰੱਦ ਗੱਡੀਆਂ ਬਹਾਲ ਕੀਤੀਆਂ

ਅੰਬਾਲਾ- ਭਾਰਤ ਅਤੇ ਪਾਕਿਸਤਾਨ ਦਰਮਿਆਨ ਫ਼ੌਜੀ ਟਕਰਾਅ ਬੰਦ ਹੋਣ ਅਤੇ ਦੋਵਾਂ ਮੁਲਕਾਂ ਵੱਲੋਂ ਜੰਗਬੰਦੀ ਐਲਾਨ ਦਿੱਤੇ ਜਾਣ ਤੋਂ ਬਾਅਦ ਬੀਤੇ ਚਾਰ ਦਿਨਾਂ ਤੋਂ ਲੀਹੋਂ ਲੱਥਿਆ ਜਨ ਜੀਵਨ ਲੀਹ ’ਤੇ ਆਉਣਾ ਸ਼ੁਰੂ ਹੋ ਗਿਆ ਹੈ। ਇਸ ਤਹਿਤ ਰੇਲਵੇ ਨੇ ਅੱਜ ਜੋ 22 ਗੱਡੀਆਂ ਰੱਦ ਕੀਤੀਆਂ ਸਨ, ਉਹ ਜੰਗਬੰਦੀ ਤੋਂ ਬਾਅਦ ਬਹਾਲ ਕਰ ਦਿੱਤੀਆਂ ਹਨ। ਇਸ ਸਬੰਧ ਵਿਚ ਰੇਲਵੇ ਨੇ ਜਾਣਕਾਰੀ ਰਾਤ 7.28 ਵਜੇ ਨਸ਼ਰ ਕੀਤੀ ਹੈ। ਇਹ ਫ਼ੈਸਲਾ ਜੰਗਬੰਦੀ ਦੇ ਨਤੀਜੇ ਵਜੋਂ ਲਿਆ ਗਿਆ ਹੈ।

Related posts

ਬਰਾਤ ਵਿੱਚ ‘ਫਾਇਰਿੰਗ’ ਦੌਰਾਨ ਬੱਚੇ ਦੀ ਮੌਤ

On Punjab

ਨਾਸਿਕ ਦੇ ਆਰਟਿਲਰੀ ਸੈਂਟਰ ‘ਚ ਟਰੇਨਿੰਗ ਦੌਰਾਨ ਧਮਾਕਾ, ਦੋ ਅਗਨੀਵੀਰਾਂ ਦੀ ਮੌਤ; ਇੱਕ ਜ਼ਖਮੀ ਨਾਸਿਕ ਰੋਡ ਖੇਤਰ ਦੇ ਤੋਪਖਾਨੇ ਦੇ ਕੇਂਦਰ ਵਿੱਚ ਗੋਲੀਬਾਰੀ ਅਭਿਆਸ ਦੌਰਾਨ ਇੱਕ ਭਾਰਤੀ ਫੀਲਡ ਗੰਨ ਦਾ ਇੱਕ ਗੋਲਾ ਫਟਣ ਨਾਲ ਦੋ ਫਾਇਰਫਾਈਟਰਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਧਮਾਕੇ ਵਿੱਚ ਅਗਨੀਵੀਰ ਗੋਹਿਲ ਵਿਸ਼ਵਰਾਜ ਸਿੰਘ (20) ਅਤੇ ਸੈਫਤ ਸ਼ਿੱਟ (21) ਦੀ ਮੌਤ ਹੋ ਗਈ। ਅਗਨੀਵੀਰ ਮਹਾਰਾਸ਼ਟਰ ਦੇ ਨਾਸਿਕ ਦੇ ਦੇਵਲਾਲੀ ਸਥਿਤ ਆਰਟਿਲਰੀ ਸਕੂਲ ਵਿੱਚ ਸਿਖਲਾਈ ਲਈ ਹੈਦਰਾਬਾਦ ਤੋਂ ਆਇਆ ਸੀ।

On Punjab

ਅਮਰੀਕਾ ’ਚ ਸਿੱਖ ਡਰਾਈਵਰ ’ਤੇ ਜਾਨਲੇਵਾ ਹਮਲਾ, ਪੱਗ ਉਤਾਰੀ, ਅਪਲੋਡ ਵੀਡੀਓ ਨਾਲ ਸਾਹਮਣੇ ਆਇਆ ਘਿਰਣਾ ਅਪਰਾਧ ਦਾ ਮਾਮਲਾ

On Punjab