ਕੀਵ- ਯੂਕਰੇਨ ਦੀ ਰਾਜਧਾਨੀ ਸ਼ਨਿਚਰਵਾਰ ਤੜਕੇ ਇੱਕ ਵੱਡੇ ਪੱਧਰ ’ਤੇ ਰੂਸੀ ਡਰੋਨ ਅਤੇ ਮਿਜ਼ਾਈਲ ਹਮਲੇ ਦੀ ਲਪੇਟ ਵਿੱਚ ਆ ਗਈ, ਜਿਸ ਨਾਲ ਪੂਰੇ ਸ਼ਹਿਰ ਵਿੱਚ ਧਮਾਕੇ ਅਤੇ ਮਸ਼ੀਨ ਗਨ ਫਾਇਰ ਸੁਣਾਈ ਦਿੱਤੇ। ਇਸ ਹਮਲੇ ਕਾਰਨ ਕੀਵ ਦੇ ਵਸਨੀਕਾਂ ਨੂੰ ਭੂਮੀਗਤ ਸਬਵੇਅ ਸਟੇਸ਼ਨਾਂ ਵਿੱਚ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ। ਇਹ ਹਮਲਾ ਰੂਸ ਅਤੇ ਯੂਕਰੇਨ ਵੱਲੋਂ ਕੈਦੀਆਂ ਦੇ ਅਦਲਾ-ਬਦਲੀ ਦੀ ਸ਼ੁਰੂਆਤ ਤੋਂ ਕੁਝ ਘੰਟਿਆਂ ਬਾਅਦ ਹੋਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਇਸਤਾਨਬੁਲ ਵਿੱਚ ਇੱਕ ਮੀਟਿੰਗ ਵਿੱਚ ਦੋਵਾਂ ਧਿਰਾਂ ਵੱਲੋਂ ਸਹਿਮਤੀ ਪ੍ਰਗਟਾਉਣ ਤੋਂ ਬਾਅਦ ਐਕਸਚੇਂਜ ਦੇ ਪਹਿਲੇ ਪੜਾਅ ਵਿੱਚ ਸੈਂਕੜੇ ਸੈਨਿਕਾਂ ਅਤੇ ਨਾਗਰਿਕਾਂ ਦੀ ਅਦਲਾ-ਬਦਲੀ ਕੀਤੀ ਗਈ ਸੀ।
ਕੀਵ ਫੌਜੀ ਪ੍ਰਸ਼ਾਸਨ ਦੇ ਕਾਰਜਕਾਰੀ ਮੁਖੀ ਤੇਮੂਰ ਤਾਕਾਚੇਂਕੋ ਨੇ ਟੈਲੀਗ੍ਰਾਮ ’ਤੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਹਮਲੇ ਤੋਂ ਬਾਅਦ ਛੇ ਲੋਕਾਂ ਨੂੰ ਡਾਕਟਰੀ ਦੇਖਭਾਲ ਦੀ ਲੋੜ ਸੀ, ਕੀਵ ਦੇ ਸੋਲੋਮੀਆਂਸਕੀ ਜ਼ਿਲ੍ਹੇ ਵਿੱਚ ਦੋ ਥਾਂਵਾਂ ’ਤੇ ਅੱਗ ਲੱਗੀ ਹੈ।