74.44 F
New York, US
August 28, 2025
PreetNama
ਸਮਾਜ/Social

ਰੂਸ-ਯੂਕਰੇਨ ਤਣਾਅ :

ਰੂਸ ਨੇ ਸ਼ਨੀਵਾਰ ਨੂੰ ਆਪਣੇ ਦੋ ਬੰਬਾਰ ਬੇਲਾਰੂਸ ਦੇ ਅਸਮਾਨ ’ਚ ਉਡਾਏ। ਟੀਯੂ-22 ਐੱਮ 3 ਬੰਬਾਰ ਪ੍ਰਮਾਣੂ ਹਮਲੇ ਕਰਨ ਦੇ ਸਮਰੱਥ ਹਨ। ਅੱਜ ਕੱਲ੍ਹ ਰੂਸੀ ਫ਼ੌਜਾਂ ਬੇਲਾਰੂਸੀਅਨ ਫ਼ੌਜਾਂ ਨਾਲ ਅਭਿਆਸ ਕਰ ਰਹੀਆਂਂਹਨ। ਬੇਲਾਰੂਸ ਦੀ ਯੂਕਰੇਨ ਨਾਲ ਸਰਹੱਦ ਸਾਂਝੀ ਹੈ। ਇਹ ਖ਼ਦਸ਼ਾ ਹੈ ਕਿ ਰੂਸ ਬੇਲਾਰੂਸ ਰਾਹੀਂ ਯੂਕਰੇਨ ਨੂੰ ਘੇਰ ਰਿਹਾ ਹੈ ਤੇ ਹਮਲੇ ਦੇ ਸਮੇਂਂ ਕਈ ਮੋਰਚੇ ਖੋਲ੍ਹ ਦੇਵੇਗਾ। ਯੂਕਰੇਨ ਦੀ ਰਾਜਧਾਨੀ ਕੀਵ ਬੇਲਾਰੂਸ ਤੋਂਂ ਸਿਰਫ 75 ਕਿਮੀ. ਦੂਰ ਹੈ।

ਪਤਾ ਲੱਗਾ ਹੈ ਕਿ ਰੂਸ ਨੇ ਦੂਰ-ਦੁਰਾਡੇ ਸਾਇਬੇਰੀਆ ਤੋਂਂ ਆਪਣੀ ਫ਼ੌਜ ਨੂੰ ਹਟਾ ਕੇ ਦੇਸ਼ ਦੇ ਪੂਰਬੀ ਹਿੱਸੇ ’ਚ ਬੇਲਾਰੂਸ ਭੇਜ ਦਿੱਤਾ ਹੈ। ਇਸ ਤਰ੍ਹਾਂ ਬੇਲਾਰੂਸ ’ਚ ਰੂਸੀ ਸੈਨਿਕਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਨਾਟੋ ਬੇਲਾਰੂਸ ’ਚ 30,000 ਰੂਸੀ ਸੈਨਿਕਾਂ ਦਾ ਦਾਅਵਾ ਕਰਦਾ ਹੈ, ਜੋ 1991 ਤੋਂਂ ਬਾਅਦ ਸਭ ਤੋਂਂ ਵੱਧ ਹੈ। ਰੂਸ ਤੇ ਬੇਲਾਰੂਸ ਵਿਚਕਾਰ ਕਰੀਬੀ ਰੱਖਿਆ ਸਬੰਧ ਤੇ ਸਮਝੌਤੇ ਹਨ। ਪਤਾ ਲੱਗਾ ਹੈ ਕਿ ਯੂਕਰੇਨ ਨੇੜੇ ਆਰਕਟਿਕ ਸਾਗਰ ਤੇ ਮੈਡੀਟੇਰੀਅਨ ਸਾਗਰ ’ਚ ਵੀ ਰੂਸੀ ਜੰਗੀ ਬੇੜੇ ਵਧ ਰਹੇ ਹਨ। ਉੱਥੋਂਂ ਇਹ ਜੰਗੀ ਬੇੜੇ ਬਹੁਤ ਹੀ ਘੱਟ ਸਮਂੇਂ ’ਚ ਕਾਲੇ ਸਾਗਰ ’ਚ ਪਹੁੰਚ ਸਕਦੇ ਹਨ, ਜਿਸ ਦੇ ਕੰਢੇ ਯੂਕਰੇਨ ਸਥਿਤ ਹੈ।

ਪ੍ਰਮਾਣੂ ਹਥਿਆਰਾਂ ਨੂੰ ਨਸ਼ਟ ਕਰਨ ’ਤੇ ਯੂਕਰੇਨ ਨੂੰ ਪਛਤਾਵਾ

1991 ’ਚ ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂਂ ਬਾਅਦ ਆਜ਼ਾਦ ਹੋਂਦ ’ਚ ਆਏ ਯੂਕਰੇਨ ਕੋਲ ਉਸ ਸਮੇਂ 5,000 ਪ੍ਰਮਾਣੂ ਹਥਿਆਰ ਤੇ ਲੰਬੀ ਦੂਰੀ ਦੀਆਂਂ ਮਿਜ਼ਾਈਲਾਂ ਸਨ। ਪਰਮਾਣੂ ਹਥਿਆਰਾਂ ਦਾ ਇਹ ਭੰਡਾਰ ਉਸ ਸਮੇਂਂ ਰੂਸ ਤੇ ਅਮਰੀਕਾ ਤੋਂਂ ਬਾਅਦ ਸਭ ਤੋਂਂ ਵੱਡਾ ਸੀ। ਪਰ ਪਰਮਾਣੂ ਨਿਸ਼ਸਤਰੀਕਰਨ ਵੱਲ ਵਧਦੇ ਹੋਏ ਯੂਕਰੇਨ ਨੇ ਬਾਅਦ ’ਚ ਇਨ੍ਹਾਂ ਪ੍ਰਮਾਣੂ ਹਥਿਆਰਾਂ ਨੂੰ ਨਸ਼ਟ ਕਰ ਦਿੱਤਾ। ਹੁਣ ਜਦੋਂਂ ਉਸ ’ਤੇ ਰੂਸੀ ਹਮਲੇ ਦਾ ਖ਼ਤਰਾ ਮੰਡਰਾ ਰਿਹਾ ਹੈ ਤਾਂ ਉਹ ਆਪਣੇ ਪੁਰਾਣੇ ਫੈਸਲੇ ’ਤੇ ਪਛਤਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਯੂਕਰੇਨ ਕੋਲ ਇਸ ਸਮੇਂਂ ਪਰਮਾਣੂ ਹਥਿਆਰ ਹੁੰਦੇ ਤਾਂ ਉਹ ਇਸ ਨੂੰ ਰੋਕੂ ਸ਼ਕਤੀ ਦਿੰਦੇ ਤੇ ਫਿਰ ਯੂਕਰੇਨ ਰੂਸ ਦੇ ਸਾਹਮਣੇ ਬਰਾਬਰੀ ਦੇ ਪੱਧਰ ’ਤੇ ਗੱਲਬਾਤ ਦੀ ਮੇਜ਼ ’ਤੇ ਬੈਠ ਸਕਦਾ ਸੀ।

Related posts

ਘੱਗਰ ਤੇ ਟਾਂਗਰੀ ਨਦੀ ਦੇ ਕਿਨਾਰੇ ਮਜ਼ਬੂਤ ਕਰਨ ਲਈ 20 ਕਰੋੜ ਪਾਸ

On Punjab

ਮਹਾਰਾਸ਼ਟਰ ’ਚ ਹਾਕਮ ਮਾਹਯੁਤੀ ਗੱਠਜੋੜ ਮਹਾਂ-ਜਿੱਤ ਵੱਲ

On Punjab

ਮੈਕਮਾਰਸਟਰ ਯੂਨੀਵਰਸਿਟੀ ਨੇ ਕਨਿਸ਼ਕ ਕਾਂਡ ਵਿਚ ਮ੍ਰਿਤਕਾਂ ਦੀ ਯਾਦਗਾਰ ਬਣਾਈ

On Punjab