PreetNama
ਸਿਹਤ/Health

ਰੂਸ ਦੀ ਕੋਰੋਨਾ ਵੈਕਸੀਨ ‘ਤੇ WHO ਨੂੰ ਨਹੀਂ ਯਕੀਨ, ਜਾਰੀ ਕੀਤਾ ਇਹ ਬਿਆਨ

ਲੰਦਨ: ਵਿਸ਼ਵ ਸਿਹਤ ਸੰਗਠਨ (WHO) ਨੇ ਕੋਵਿਡ-19 ਖਿਲਾਫ ਰੂਸ ਦੀ ਵੈਕਲੀਨ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਰਸ਼ੀਅਨ ਵੈਕਸੀਨ ਦੇ ਪਰੀਖਣ ਦੇ ਉੱਨਤ ਪੜਾਵਾਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਤਕ WHO ਦੁਨੀਆ ਦੀਆਂ ਨੌੈ ਵੈਕਸੀਨਾਂ ਨੂੰ ਪਰੀਖਣ ਦੇ ਉੱਨਤ ਪੜਾਵਾਂ ਵਿੱਚ ਸ਼ਾਮਲ ਮੰਨਦਾ ਹੈ। ਪਰ ਰੂਸ ਦੀ ਵੈਕਸੀਨ ਉਨ੍ਹਾਂ ਨੌ ਵੈਕਸੀਨ ‘ਚ ਸ਼ਾਮਲ ਨਹੀਂ ਹੈ ਜਿਨ੍ਹਾਂ ਸੰਗਠਨ ਪਰੀਖਣ ਦੇ ਉੱਨਤ ਪੜਾਵਾਂ ਵਿੱਚ ਸ਼ਾਮਲ ਨਹੀਂ ਹੈ।

WHO ਵੱਖ-ਵੱਖ ਦੇਸ਼ਾਂ ਨੂੰ ‘ਕੋਵੈਕਸ ਫੈਸਿਲਿਟੀ’ ਦੇ ਨਾਂ ਨਾਲ ਨਿਵਸ਼ ਵਿਧੀ ਵਿਚ ਸ਼ਾਮਲ ਹੋਣ ਲਈ ਉਤਸ਼ਾਹਤ ਕਰ ਰਿਹਾ ਹੈ। ਇਸ ਦੀ ਪਹਿਲ ਵੱਖ-ਵੱਖ ਦੇਸ਼ਾਂ ਨੂੰ ਟੀਕਿਆਂ ਦੀ ਜਲਦੀ ਪਹੁੰਚ, ਵਿਕਾਸ ਵਿਚ ਨਿਵੇਸ਼ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਦੀ ਹੈ।

ਡਬਲਯੂਐਚਓ ਦੇ ਡਾਇਰੈਕਟਰ ਜਨਰਲ ਦੇ ਸੀਨੀਅਰ ਸਲਾਹਕਾਰ ਡਾ. ਬਰੂਸ ਅਲਵਾਰਡ ਨੇ ਕਿਹਾ, “ਸਾਡੇ ਕੋਲ ਇਸ ਸਮੇਂ ਰੂਸੀ ਟੀਕੇ ਬਾਰੇ ਫੈਸਲਾ ਲੈਣ ਲਈ ਲੋੜੀਂਦੀ ਜਾਣਕਾਰੀ ਨਹੀਂ ਹੈ। ਅਸੀਂ ਰੂਸ ਨੂੰ ਉਤਪਾਦ ਦੀ ਸਥਿਤੀ, ਟੈਸਟਿੰਗ ਕਦਮਾਂ ਅਤੇ ਅਗਾਊਂ ਰਣਨੀਤੀਆਂ ਬਾਰੇ ਵਧੇਰੇ ਜਾਣਕਾਰੀ ਲਈ ਗੱਲ ਕਰ ਰਹੇ ਹਾਂ।”
ਦੱਸ ਦਈਏ ਕਿ ਇਸ ਹਫਤੇ ਰੂਸ ਨੇ ਕੋਵਿਡ -19 ਟੀਕੇ ਨੂੰ ਨਿਯਮਿਤ ਪ੍ਰਵਾਨਗੀ ਦਾ ਦਾਅਵਾ ਕਰਦਿਆਂ ਦੁਨੀਆ ਨੂੰ ਹੈਰਾਨ ਕਰ ਦਿੱਤਾ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਉਸ ਦੀ ਇੱਕ ਧੀ ਨੂੰ ਟੀਕੇ ਦੀ ਖੁਰਾਕ ਦਿੱਤੀ ਗਈ ਹੈ।

Related posts

ਗਰਮੀ ਦੇ ਮੌਸਮ ‘ਚ ਬੱਚਿਆਂ ਦੀ ਸੁਰੱਖਿਆ

On Punjab

ਬਦਲਦੇ ਮੌਸਮ ‘ਚ ਗਰਮ ਪਾਣੀ ਦਾ ਸੇਵਨ ਬਚਾਉਂਦਾ ਹੈ ਇਨ੍ਹਾਂ ਬਿਮਾਰੀਆਂ ਤੋਂ

On Punjab

ਮੋਟਾਪੇ ਨੂੰ ਕੁਝ ਹੀ ਦਿਨਾਂ ‘ਚ ਦੂਰ ਭਜਾਓ, ਬਗੈਰ ਪਸੀਨਾ ਵਹਾਏ ਘਟਾਓ ਵਜ਼ਨ

On Punjab