PreetNama
ਖੇਡ-ਜਗਤ/Sports News

ਰੂਸ ’ਤੇ ਲੱਗ ਸਕਦੀ ਹੈ ਟੋਕੀਓ ਉਲੰਪਿਕਸ ’ਚ ਭਾਗ ਲੈਣ ’ਤੇ ਪਾਬੰਦੀ

ਰੂਸ ’ਤੇ ਕਥਿਤ ਤੌਰ ’ਤੇ ਹਾਈ ਜੰਪਰ ਖਿਡਾਰੀ ਡੈਨਿਲ ਲਿਸੈਂਕੋ ਉੱਤੇ ਲੱਗੇ ਡੋਪਿੰਗ ਦੇ ਦੋਸ਼ ਲੁਕਾਉਣ ਕਾਰਨ 2020 ਦੀਆਂ ਟੋਕੀਓ ਉਲੰਪਿਕਸ ਖੇਡਾਂ ਵਿੱਚ ਭਾਗ ਲੈਣ ’ਤੇ ਪਾਬੰਦੀ ਲੱਗ ਸਕਦੀ ਹੈ।

ਅਗਸਤ ’ਚ ਡਰੱਗ ਟੈਸਟ ਵਿੱਚ ਫ਼ੇਲ੍ਹ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਇਸ ਮਾਮਲੇ ’ਤੇ ਆਖ਼ਰੀ ਫ਼ੈਸਲਾ ਆਉਣਾ ਬਾਕੀ ਹੈ। ਮੀਡੀਆ ਰਿਪੋਰਟ ਅਨੁਸਾਰ ਰੂਸ ਦੇ ਅਧਿਕਾਰੀਆਂ ਉੱਤੇ ਇਲਜ਼ਾਮ ਹੈ ਕਿ ਉਹ ਪਾਬੰਦੀ ਤੋਂ ਬਚਣ ਲਈ ਲਿਸੈਂਕੋ ਦੀ ਮਦਦ ਕਰ ਰਹੇ ਹਨ। ਉਸ ਦੀ ਡੋਪਿੰ

ਇੱਥੇ ਵਰਨਣਯੋਗ ਹੈ ਕਿ ਸਾਲ 2015 ਦੌਰਾਨ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ ਰੂਸ ਉੱਤੇ ਡੋਪਿੰਗ–ਰੋਕੂ ਨਿਯਮਾਂ ਦੀਆਂ ਕਈ ਉਲੰਘਣਾਵਾਂ ਦਾ ਦੋਸ਼ ਲਾਇਆ ਸੀ, ਜਿਸ ਕਾਰਨ ਰੂਸੀ ਐਥਲੀਟਾਂ ਵਿਰੁੱਧ ਪਾਬੰਦੀਆਂ ਨੂੰ ਲਾਗੂ ਕੀਤਾ ਗਿਆ ਸੀ।

ਇਸ ਵਿੱਚ ਉਨ੍ਹਾਂ ਦੇ ਸਾਲ 2016 ਦੇ ਉਲੰਪਿਕਸ ਦੇ ਕੁਝ ਮੈਡਲ ਭਾਵ ਤਮਗ਼ੇ ਵਾਪਸ ਲੈਣਾ ਤੇ ਸਾਲ 2018 ਦੀਆਂ ਸਰਦ–ਰੁੱਤ ਦੀਆਂ ਉਲੰਪਿਕਸ ਤੋਂ ਪਹਿਲਾਂ ਰੂਸੀ ਰਾਸ਼ਟਰੀ ਟੀਮ ਉੱਤੇ ਪਾਬੰਦੀ ਲਾਉਣਾ ਸ਼ਾਮਲ ਹੈ।

ਭਾਵੇਂ ਰੂਸ ਦੇ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਪਰ ਇਹ ਪ੍ਰਵਾਨ ਕੀਤਾ ਕਿ ਡੋਪਿੰਗ ਉਲੰਘਣਾ ਦੇ ਕੁਝ ਮਾਮਲੇ ਸਾਹਮਣੇ ਆਏ ਸਨ। ਪਿਛਲੇ ਵਰ੍ਹੇ 20 ਸਤੰਬਰ ਨੂੰ ਵਾਡਾ ਕਾਰਜਕਾਰੀ ਕਮੇਟੀ ਨੇ ਬਹੁਮੱਤ ਨਾਲ ਰੂਸੀ ਡੋਪਿੰਗ ਰੋਕੂ ਏਜੰਸੀ (ਰੁਸਾਡਾ) ਨੂੰ ਇੱਕ ਅਜਿਹੇ ਸੰਗਠਨ ਵਜੋਂ ਮਾਨਤਾ ਦੇਣ ਦਾ ਫ਼ੈਸਲਾ ਕੀਤਾ, ਜੋ ਵਿਸ਼ਵ ਡੋਪਿੰਗ ਰੋਕੂ ਜ਼ਾਬਤੇ ਦੀ ਪਾਲਣਾ ਕਰਦਾ ਹੈ।

Related posts

ਖੇਲ ਰਤਨ ਮਿਲਣ ਨਾਲ ਉਤਸ਼ਾਹਤ ਹਾਂ : ਨੀਰਜ

On Punjab

ਉਮਰ ਅਕਮਲ ਨੂੰ ਪਾਬੰਦੀ ਦੀ ਸਜ਼ਾ ‘ਚ ਮਿਲ ਸਕਦੀ ਹੈ ਕੁੱਝ ਛੋਟ

On Punjab

ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ

On Punjab