PreetNama
ਫਿਲਮ-ਸੰਸਾਰ/Filmy

ਰੂਬੀਨਾ ਦਿਲੈਕ ਦੀ ਛੋਟੀ ਭੈਣ ਜਿਓਤਿਕਾ ਦਿਲੈਕ ਨੇ ਕੀਤੀ ਮੰਗਣੀ, ‘ਬਿੱਗ ਬੌਸ 14’ ‘ਚ ਆਪਣੇ ਲੁਕਸ ਦੀ ਵਜ੍ਹਾ ਨਾਲ ਆਈ ਸੀ ਲਾਈਮ ਲਾਈਟ ‘ਚ

ਟੈਲੀਵਿਜ਼ਨ ਦੇ ਹਿੱਟ ਰਿਐਲਟੀ ਸ਼ੋਅ ‘ਬਿੱਗ ਬੌਸ’ ਦੇ 14ਵੇਂ ਸੀਜ਼ਨ ਦੀ ਜੇਤੂ ਰਹੀ ਅਦਾਕਾਰਾ ਰੂਬੀਨਾ ਦਿਲੈਕ ਦੀ ਛੋਟੀ ਭੈਣ ਜਿਓਤਿਕਾ ਨੇ ਮੰਗਣੀ ਕਰ ਲਈ ਹੈ। ਜਿਓਤਿਕਾ ਨੇ ਆਪਣੇ ਲੌਂਗ ਟਾਈਮ ਬੁਆਏਫਰੈਂਡ ਰਹੇ ਆਰਜੇ ਰਜਤ ਸ਼ਰਮਾ ਨਾਲ ਮੰਗਣੀ ਕੀਤੀ ਹੈ। ਇਸ ਮੰਗਣੀ ਦੀਆਂ ਤਸਵੀਰਾਂ ਜਿਓਤਿਕਾ ਨੇ ਖ਼ੁਦ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ ਜਿਸ ਦੇ ਜ਼ਰੀਏ ਇਸ ਸਬੰਧੀ ਜਾਣਕਾਰੀ ਮਿਲੀ ਹੈ।

ਜਿਓਤਿਕਾ ਦਿਲੈਕ ਨੇ ਪਰਿਵਾਰ ਦੀ ਮੌਜੂਦਗੀ ‘ਚ ਰਜਤ ਸ਼ਰਮਾ ਨੂੰ ਅੰਗੂਠੀ ਪਹਿਨਾ ਕੇ ਮੰਗਣੀ ਕੀਤੀ ਹੈ। ਇਨ੍ਹਾਂ ਦੋਵਾਂ ਦੀ ਰਿੰਗ ਸੈਰਾਮਨੀ ਦੀਆਂ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਜਿਓਤਿਕਾ ਤੇ ਰਜਤ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਜਿਓਤਿਕ ਨੇ ਆਪਣੀ ਮੰਗਣੀ ਦੀ ਤਸਵੀਰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਜ਼ਰੀਏ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਤੇ ਰਜਤ ਦੋਵੇਂ ਹੀ ਇਕ-ਦੂਸਰੇ ਨੂੰ ਬੜੇ ਪਿਆਰ ਨਾਲ ਦੇਖ ਰਹੇ ਹਨ।

ਇਸ ਤੋਂ ਇਲਾਵਾ ਜਿਓਤਿਕਾ ਨੇ ਇਕ ਹੋਰ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਰਜਤ ਤੇ ਜਿਓਤਿਕਾ ਦੋਵੇਂ ਹੀ ਅਸਮਾਨ ਵੱਲ ਦੇਖ ਰਹੇ ਹਨ ਤੇ ਬੇਹੱਦ ਖੁਸ਼ ਲੱਗ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਜਿਓਤਿਕਾ ਨੇ ਕੈਪਸ਼ਨ ‘ਚ ਲਿਖਿਆ, ‘ਕਰੀਬ 9 ਸਾਲ ਪਹਿਲਾਂ ਅਸੀਂ ਪਹਿਲੀ ਵਾਰ ਮਿਲੇ ਸੀ ਤੇ ਦੇਖੋ ਅੱਜ ਅਸੀਂ ਕਿੱਥੇ ਪਹੁੰਚ ਗਏ ਹਾਂ। ਅਸਮਾਨ ਵੱਲ ਦੇਖਣਾ ਅਜਿਹਾ ਜਾਪਦਾ ਹੈ ਮੰਨੋ ਇਹ ਪਿਆਰ ਦੇ ਰੰਗਾਂ ਨਾਲ ਭਰਿਆ ਹੋਇਆ ਹੈ।’

ਹਾਲਾਂਕਿ ਰੂਬੀਨਾ ਦਿਲੈਕ ਦੀ ਛੋਟੀ ਭੈਣ ਜਿਓਤਿਕਾ ਦੀ ਮੰਗਣੀ ਦੀਆਂ ਤਸਵੀਰਾਂ ‘ਚ ਅਭਿਨਵ ਤੇ ਰੂਬੀਨਾ ਨਜ਼ਰ ਨਹੀਂ ਆਏ। ਦੱਸ ਦੇਈਏ ਕਿ ਰੂਬੀਨਾ ਦੀ ਛੋਟੀ ਭੈਣ ਉਸ ਵੇਲੇ ਚਰਚਾ ਵਿਚ ਆ ਗਈ ਸੀ ਜਦੋਂ ਉਹ ਉਸ ਨੂੰ ਮਿਲਣ ਬਿੱਗ ਬੌਸ 14 ‘ਚ ਪਹੁੰਚੀ ਸੀ। ਇਸ ਦੌਰਾਨ ਜਿਓਤਿਕਾ ਦੀ ਖੂਬਸੂਰਤੀ ਨੂੰ ਦੇਖ ਕੇ ਲੋਕ ਉਸ ਦੇ ਕਾਇਲ ਹੋ ਗਏ ਸਨ। ਉਦੋਂ ਤੋਂ ਜਿਓਤਿਕਾ ਦੀ ਫੈਨ-ਫਾਲੋਇੰਗ ਵੀ ਖੂਬ ਵਧ ਗਈ ਸੀ। ਹਾਲਾਂਕਿ ਜਿਓਤਿਕਾ ਦਿਲੈਕ ਯੂਟਿਊਬਰ ਤੇ ਕੰਟੈਂਟ ਕ੍ਰਿਏਟਰ ਹਨ।

Related posts

Taarak mehta ka ooltah chashmah: ‘ਤਾਰਕ ਮਹਿਤਾ’ ਕਿਊਂ ਗੁਆ ਰਿਹੈ ਆਪਣੀ ਚਮਕ? ਜਾਣੋ ਕਾਰਨ

On Punjab

ਜਨਮਦਿਨ ਦੇ ਅਗਲੇ ਦਿਨ ਹੀ ਆਮਿਰ ਖਾਨ ਨੇ ਲਿਆ ਵੱਡਾ ਫੈਸਲਾ, ਕੀਤਾ ਸਭ ਨੂੰ ਹੈਰਾਨ

On Punjab

ਅੰਕਿਤਾ ਲੋਖੰਡੇ ਦੇ ਘਰ ਆਏ ਦੋ ਨਵੇਂ ਮਹਿਮਾਨ, ਸੁਸ਼ਾਂਤ ਦੀ ਐਕਸ ਗਰਲਫ੍ਰੈਂਡ ਨੇ ਖੁਦ ਸ਼ੇਅਰ ਕੀਤੀ ਤਸਵੀਰ

On Punjab