29.34 F
New York, US
December 17, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਰਿਸ਼ੀਕੇਸ਼: ਐੱਸਯੂਵੀ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾਈ, ਚਾਰ ਨੌਜਵਾਨਾਂ ਦੀ ਮੌਤ

ਦੇਹਰਾਦੂਨ-  ਉੱਤਰਾਖੰਡ ਦੇ ਰਿਸ਼ੀਕੇਸ਼-ਹਰਿਦੁਆਰ ਰੋਡ ’ਤੇ ਪੀਐਨਬੀ ਸਿਟੀ ਗੇਟ ਨੇੜੇ ਤੇਜ਼ ਰਫ਼ਤਾਰ ਐਸਯੂਵੀ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਉਸ ਵਿੱਚ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਵਾਪਰਿਆ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਲੋਕਾਂ ਦੇ ਸਰੀਰ ਦੇ ਅੰਗ ਟਰੱਕ ਦੇ ਪਿਛਲੇ ਹਿੱਸੇ ਹੇਠਾਂ ਫਸ ਗਏ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਕਟਰ ਦੀ ਮਦਦ ਨਾਲ ਕਾਰ ਨੂੰ ਕੱਟਣਾ ਪਿਆ। ਪੁਲੀਸ ਅਨੁਸਾਰ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਕਾਰ ਕੰਟਰੋਲ ਤੋਂ ਬਾਹਰ ਹੋ ਗਈ।

ਉਨ੍ਹਾਂ ਦੱਸਿਆ ਕਿ ਹਰਿਦੁਆਰ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਐਸਯੂਵੀ ਕਾਰ ਦੇ ਸਾਹਮਣੇ ਅਚਾਨਕ ਇੱਕ ਗਾਂ ਆ ਗਈ ਅਤੇ ਉਸ ਨੂੰ ਬਚਾਉਣ ਲਈ ਡਰਾਈਵਰ ਨੇ ਕਾਰ ਨੂੰ ਖੱਬੇ ਪਾਸੇ ਮੋੜ ਲਿਆ ਪਰ ਇਹ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸੜਕ ਕਿਨਾਰੇ ਖੜ੍ਹੇ ਹਰਿਆਣਾ ਰਜਿਸਟ੍ਰੇਸ਼ਨ ਨੰਬਰ ਵਾਲੇ ਟਰੱਕ ਨਾਲ ਟਕਰਾ ਗਈ ਅਤੇ ਉਸ ਦੇ ਹੇਠਾਂ ਫਸ ਗਈ। ਪੁਲੀਸ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਚਾਰੇ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਿਸ਼ੀਕੇਸ਼ ਨਿਵਾ ਸੀ ਧੀਰਜ ਜੈਸਵਾਲ (31), ਹਰੀਓਮ ਪਾਂਡੇ (22), ਕਰਨ ਪ੍ਰਸਾਦ (23) ਅਤੇ ਸਤਿਅਮ ਕੁਮਾਰ (20) ਵਜੋਂ ਹੋਈ ਹੈ।

Related posts

ਹਿੰਸਾ ਤੋਂ ਬਾਅਦ ਦਿੱਲੀ ‘ਚ ਪਟੜੀ ‘ਤੇ ਵਾਪਿਸ ਆਉਂਦੀ ਜ਼ਿੰਦਗੀ, ਸੜਕਾਂ ‘ਤੇ ਹਲਚਲ ਦਾ ਮਾਹੌਲ

On Punjab

ਰਾਜਾ ਰਘੂਵੰਸ਼ੀ ਕਤਲ ਕੇਸ: ਮੇਘਾਲਿਆ ਪੁਲੀਸ ਵੱਲੋਂ ਦੋ ਹੋਰ ਗ੍ਰਿਫ਼ਤਾਰ

On Punjab

ਸਪੇਨ ਦੇ ਨਰਸਿੰਗ ਹੋਮ ਵਿੱਚ ਅੱਗ ਲੱਗਣ ਨਾਲ 6 ਦੀ ਮੌਤ

On Punjab