PreetNama
ਖੇਡ-ਜਗਤ/Sports News

ਰਿਸ਼ਭ ਪੰਤ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਟੀਮ ‘ਚ ਸ਼ਾਮਲ ਕਰਨ ‘ਤੇ ਵਿਰਾਟ ਕੋਹਲੀ ਨੇ ਕੀਤਾ ਵੱਡਾ ਖੁਲਾਸਾ

ਰਿਸ਼ਭ ਪੰਤ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਟੀਮ ‘ਚ ਸ਼ਾਮਲ ਕਰਨ ‘ਤੇ ਵਿਰਾਟ ਕੋਹਲੀ ਨੇ ਕੀਤਾ ਵੱਡਾ ਖੁਲਾਸਾ,ਨਵੀਂ ਦਿੱਲੀ: 30 ਮਈ ਤੋਂ ਇੰਗਲੈਂਡ ‘ਚ ਖੇਡੇ ਜਾਣ ਵਾਲੇ ਵਿਸ਼ਵ ਕੱਪ ਲਈ ਸਾਰੀਅਂ ਟੀਮਾਂ ਨੇ ਆਪਣੀ ਤਿਆਰੀਆਂ ਵੀ ਲਗਭਗ ਪੂਰੀ ਕਰ ਲਈਆਂ ਹਨ ਤੇ ਖਿਡਾਰੀਆਂ ਦੇ ਨਾਂ ਵੀ ਤੈਅ ਕਰ ਦਿੱਤੇ ਗਏ ਹਨ।ਭਾਰਤੀ ਟੀਮ ਦੀ ਗੱਲ ਕਰੀਏ ਤਾਂ ਆਈ. ਪੀ. ਐੱਲ. 2019 ‘ਚ ਹੀ ਟੀਮ ਇੰਡੀਆ ਦੇ ਸਿਲੈਕਟਰਸ ਨੇ 15 ਮੈਂਮਬਰੀ ਟੀਮ ਦਾ ਐਲਾਨ ਕੀਤਾ ਸੀ।ਭਾਰਤੀ ਟੀਮ ਦੀ ਗੱਲ ਕਰੀਏ ਤਾਂ ਆਈ. ਪੀ. ਐੱਲ. 2019 ‘ਚ ਹੀ ਟੀਮ ਇੰਡੀਆ ਦੇ ਸਿਲੈਕਟਰਸ ਨੇ 15 ਮੈਂਮਬਰੀ ਟੀਮ ਦਾ ਐਲਾਨ ਕੀਤਾ ਸੀ।ਇਸ ‘ਚ ਸਭ ਤੋਂ ਜ਼ਿਆਦਾ ਜਿਸ ਨਾਂ ਨੂੰ ਲੈ ਕੇ ਚਰਚਾ ਹੋਈ ਸੀ ਉਹ ਸੀ ਦੂੱਜੇ ਵਿਕਟਕੀਪਰ ਬੱਲੇਬਾਜ਼ ਦੀ ਆਪਸ਼ਨ ਦੇ ਤੌਰ ‘ਤੇ ਰਿਸ਼ਭ ਪੰਤ ਨੂੰ ਟੀਮ ‘ਚ ਮੌਕਾ ਨਾ ਦਿੱਤਾ ਜਾਣਾ। ਇਸ ਨੂੰ ਲੈ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਹੁਣ ਖੁਲਾਸਾ ਕੀਤਾ ਹੈ।ਇੱਕ ਨਿੱਜੀ ਚੈਨਲ ਨੂੰ ਇੰਟਰਵੀਊ ਦਿੰਦਿਆਂ ਕੋਹਲੀ ਨੇ ਕਿਹਾ ਕਿ ਕਾਰਤਿਕ ਦਾ ਅਨੁਭਵ ਤੇ ਦਬਾਅ ਦੇ ਮੌਕੇ ‘ਚ ਉਸ ਨੂੰ ਝੱਲਣ ਦੀ ਸਮਰੱਥਾ ਨੇ ਹੀ ਪੰਤ ਦੀ ਜਗ੍ਹਾ ਟੀਮ ‘ਚ ਤਰਜੀਹ ਦਿੱਤੀ ਹੈ। ਕਾਰਤਿਕ ਨੇ ਭਾਰਤੀ ਟੀਮ ‘ਚ 2004 ‘ਚ ਆਪਣਾ ਡੈਬਿਊ ਕੀਤਾ ਸੀ ਤੇ ਭਾਰਤ ਲਈ ਕਰੀਬ 100 ਵਨ-ਡੇ ਮੈਚ ਖੇਡ ਚੁੱਕੇ ਹਨ।

Related posts

ਟੀਮ ਇੰਡੀਆ ‘ਚ ਵੱਡੀ ਤਬਦੀਲੀ! ਇਹ ਹੋ ਸਕਦੇ ਨਵੇਂ ਚਿਹਰੇ, ਇਨ੍ਹਾਂ ਦੀ ਹੋਏਗੀ ਛੁੱਟੀ

On Punjab

Australian Open 2022: ਨਡਾਲ ਕੁਆਰਟਰ ਫਾਈਨਲ ’ਚ, 21ਵੇਂ ਗ੍ਰੈਂਡਸਲੈਮ ਤੋਂ ਤਿੰਨ ਕਦਮ ਦੂਰ

On Punjab

ਭਾਰਤ-ਪਾਕਿਸਤਾਨ ਨੂੰ ਯੂਏਈ ਦੇ ਤਜਰਬੇ ਦਾ ਫ਼ਾਇਦਾ : ਗਾਵਸਕਰ

On Punjab