75.99 F
New York, US
August 5, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politics

ਰਿਤਿਕ ਰੌਸ਼ਨ ਦਾ ਗਲੋਬਲ ਅਚੀਵਮੈਂਟ ਐਵਾਰਡ ਨਾਲ ਸਨਮਾਨ

ਮੁੰਬਈ: ਅਦਾਕਾਰ ਰਿਤਿਕ ਰੌਸ਼ਨ ਨੂੰ ਇਥੇ ਜੁਆਏ ਐਵਾਰਡ 2025 ਸਮਾਗਮ ਦੌਰਾਨ ਬੌਲੀਵੁੱਡ ਵਿੱਚ 25 ਸਾਲ ਪੂਰੇ ਕਰਨ ’ਤੇ ਗਲੋਬਲ ਅਚੀਵਮੈਂਟ ਐਵਾਰਡ ਨਾਲ ਸਨਮਾਨਿਆ ਗਿਆ। ਇਸ ਦੌਰਾਨ ਫਿਲਮਕਾਰ ਮਾਈਕ ਫਲਾਨਾਗਨ ਨੇ ਰਿਤਿਕ ਨੂੰ ਸਨਮਾਨ ਦਿੰਦਿਆਂ ਉਸ ਦੇ ਬਿਹਤਰੀਨ ਕਰੀਅਰ ਦੀ ਸ਼ਲਾਘਾ ਕੀਤੀ। ਇਸ ਸਬੰਧੀ ਜੁਆਏ ਐਵਾਰਡ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੋਂ ਅਦਾਕਾਰ ਦੇ ਐਵਾਰਡ ਹਾਸਲ ਕਰਨ ਤੇ ਸੰਬੋਧਨ ਦਾ ਵੀਡੀਓ ਵੀ ਸਾਂਝਾ ਕੀਤਾ ਗਿਆ ਹੈ। ਐਵਾਰਡ ਦੇਣ ਮੌਕੇ ਮਾਈਕ ਨੇ ਕਿਹਾ ਕਿ ਅੱਜ ਅਸੀਂ ਉਸ ਅਦਾਕਾਰ ਦੀ ਪ੍ਰਾਪਤੀ ਦਾ ਜਸ਼ਨ ਮਨਾ ਰਹੇ ਹਾਂ ਜਿਸ ਨੇ ਆਪਣੀ ਅਦਾਕਾਰੀ ਨਾਲ ਦੋ ਦਹਾਕਿਆਂ ਤਕ ਸਿਨੇਮਾ ਲਈ ਯੋਗਦਾਨ ਪਾਇਆ ਹੈ। ਸ਼ਾਨਦਾਰ ਪ੍ਰਦਰਸ਼ਨ ਕਰਨ ਨਾਲ ਇੱਕ ਸਟਾਰ ਬਣਨ ਸਣੇ ਉਸ ਨੇ ਆਪਣੇ ਹਰ ਕਿਰਦਾਰ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। ਭਾਰਤੀ ਸਿਨੇਮਾ ਵਿੱਚ ਦੋ ਦਹਾਕਿਆਂ ਤਕ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲਾ ਰਿਤਿਕ ਬੌਲੀਵੁੱਡ ਵਿੱਚ ਵੱਖਰੀ ਪਛਾਣ ਰੱਖਦਾ ਹੈ। ਉਸ ਨੇ ਕਈ ਹਿੱਟ ਫਿਲਮਾਂ ਜਿਵੇਂ ‘ਕਹੋ ਨਾ ਪਿਆਰ ਹੈ’, ‘ਕੋਈ ਮਿਲ ਗਿਆ’, ‘ਲਕਸ਼ਯ’, ‘ਧੂਮ2’, ‘ਕ੍ਰਿਸ਼’, ‘ਜੋਧਾ ਅਕਬਰ’, ਗੁਜ਼ਾਰਿਸ਼’, ‘ਜ਼ਿੰਦਗੀ ਨਾ ਮਿਲੇਗੀ ਦੁਬਾਰਾ’, ‘ਕਾਬਿਲ’, ‘ਸੁਪਰ30’ ਆਦਿ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। ਇਹ ਸਨਮਾਨ ਮਿਲਣ ’ਤੇ ਅਦਾਕਾਰ ਨੇ ਜੁਆਏ ਐਵਾਰਡਜ਼ ਦਾ ਧੰਨਵਾਦ ਕੀਤਾ ਹੈ। ਇਸ ਸ਼ੋਅ ਦੇ ਜੇਤੂਆਂ ਦੀ ਚੋਣ ਖ਼ੁਦ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਕਾਸਿਮ ਨੇ ਕੀਤੀ ਹੈ।

Related posts

Bollywood Actors Education : ਜਾਣੋ ਕਿੰਨੇ ਪੜ੍ਹੇ-ਲਿਖੇ ਹਨ ਤੁਹਾਡੇ ਮਨਪਸੰਦ ਸਿਤਾਰੇ, ਕੋਈ ਗ੍ਰੈਜੂਏਟ ਤਾਂ ਕੋਈ ਗਿਆ ਹੀ ਨਹੀਂ ਸਕੂਲ

On Punjab

ਟ੍ਰੋਲ ਹੋਣ ਤੇ ਛਲਕਿਆਂ ਭਾਰਤੀ ਸਿੰਘ ਦਾ ਦਰਦ, ਕਿਹਾ- ਵਰਕਿੰਗ ਮਾਂ ਹੋਣ ‘ਤੇ ਤੁਹਾਨੂੰ ਅਜਿਹੀਆਂ ਕੌੜੀਆਂ ਗੱਲਾਂ ਸੁਣਨੀਆਂ ਪੈਣਗੀਆਂ…

On Punjab

ਰਾਹੁਲ ਗਾਂਧੀ ਦਾ ਮੋਦੀ ‘ਤੇ ਵੱਡਾ ਸਿਆਸੀ ਹਮਲਾ, ਬੇਰੁਜ਼ਗਾਰੀ ‘ਰਾਸ਼ਟਰੀ ਆਫ਼ਤ’ ਕਰਾਰ

On Punjab